ਆਜਾਦ ਰੰਗ ਮੰਚ ਕਲਾ ਭਵਨ ਵੱਲੋਂ ਨਿਰਦੇਸ਼ਕ ਅਤੇ ਅਭਿਨੇਤਾ ਸੁਪਨਦੀਪ ਸਿੰਘ ਸਿੱਧੂ ਦੀ ਯਾਦ ਵਿਚ ਦੂਸਰਾ ਯਾਦਗਾਰੀ ਨਾਟਕ ਮੇਲਾ ਕਰਵਾਇਆ

  • By admin
  • November 18, 2021
  • 0
ਕਲਾ ਭਵਨ

ਫਗਵਾੜਾ 18 ਨਵੰਬਰ (ਹਰੀਸ਼ ਭੰਡਾਰੀ)- ਦੁਸਾਂਝਾ ਰੋਡ ਤੇ ਸਥਿਤ ਆਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਿਖੇ ਕਲਾ ਭਵਨ ਵੱਲੋਂ ਨਿਰਦੇਸ਼ਕ ਅਤੇ ਅਭਿਨੇਤਾ ਸੁਪਨਦੀਪ ਸਿੰਘ ਸਿੱਧੂ ਦੀ ਯਾਦ ਵਿਚ ਦੂਸਰਾ ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ। ਸ: ਹਰਜੀਤ ਸਿੰਘ ਢੇਸੀ,(ਭਤੀਜਾ ਸੰਤੋਖ ਸਿੰਘ ਢੇਸੀ ਕਨੇਡਾ) ਨੇ ਰਵੀ ਤਨੇਜਾ (ਨਿਰਦੇਸ਼ਕ ਕਾਜੀਏਟ ਡਰਾਮਾ ਸੁਸਾਇਟੀ ਦਿੱਲੀ ) ਨੂੰ ਸੁਪਨਦੀਪ ਸਿੱਧੂ ਯਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸ਼੍ਰੀ ਕੇਵਲ ਧਾਲੀਵਾਲ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਨੇ ਕੀਤੀ। ਭੈਣੀ ਸਾਹਿਬ ਤੋ ਸੂਬਾ ਬਲਵਿੰਦਰ ਸਿੰਘ ਝੱਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਭ ਤੋ ਪਹਿਲਾਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਬਲਦੇਵ ਸਿੰਘ ਦਬੁਰਜੀ ਨੇ ਸ਼ਿਰਕਤ ਕੀਤੀ। ਨਾਟਕ ਮੇਲੇ ਵਿਚ ਨਗਾਰੇ ਤੇ ਪਹਿਲਾ ਡੱਗਾ “ਕੂਕਾ ਲਹਿਰ “ ਲੇਖਕ ਡਾ : ਦਵਿੰਦਰ ਕੁਮਾਰ ਦੂਸਰਾ ਨਾਟਕ “ਤਾਤੀ ਵਾਉ ਨ ਲਾਗਈ “ਲੇਖਕ ਡਾ : ਦਵਿੰਦਰ ਕੋਰ ਸਿੱਧੂ ਕਨੇਡਾ ਦੇ ਲਿਖੇ ਨਾਟਕ ਖੇਡੇ ਗਏ ਨਾਟਕਾਂ ਦੀ ਨਿਰਦੇਸ਼ਨਾਂ ਰਣਜੀਤ ਬਾਂਸਲ ਨੇ ਦਿੱਤੀ। ਸਟੇਜ ਦੀ ਭੂਮਿਕਾ ਟੀਮ ਇੰਚਾਰਜ ਬੀਬਾ ਕੁਲਵੰਤ ਨੇ ਨਿਭਾਈ । ਇਸ ਮੌਕੇ  ‘ਤੇ ਕੇਵਲ ਧਾਲੀਵਾਲ ਨੇ ਕਿਹਾ ਕਿ ਰੰਗਮੰਚ ਇਕ ਜੀਉਂਦਾ ਕਲਾ ਹੈ ਜਿਹੜੀ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜਦੀ ਹੈ ਤੇ ਇਸ ਰਿਸ਼ਤੇ ਨੂੰ ਕੋਈ ਖੋਹ ਨਹੀਂ ਸਕਦਾ। ਕੋਈ ਮਾਰ ਨਹੀਂ ਸਕਦਾ। ਉਨਾਂ ਕਿਹਾ ਜਦੋਂ ਤੱਕ ਧਰਤੀ ਤੇ ਮਨੁੱਖ ਜੀਉਂਦਾ ਹੈ ਰੰਗਮੰਚ ਦੀ ਲੋੜ ਪੈਣੀ ਹੀ ਪੇਣੀ ਹੈ। ਰੰਗਮੰਚ ਕੋਈ ਐਵੇਂ ਜਿਹੀ ਗੱਲ ਨਹੀਂ ਜਿਹੜੇ ਅੰਦਰੋਂ- ਬਾਹਰੋਂ ਜਾਗਦੇ ਆ ਉਹੀ ਰੰਗਮੰਚ ਕਰ ਸਕਦੇ ਹਨ। ਡਾ : ਦਵਿੰਦਰ ਕੁਮਾਰ ਜੀ ਨੇ ਬਾਹਰੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਦੇ ਕਲਾਕਾਰ ਬਬੀਤ ਧਲੇਤਾ ,ਰੇਨੂੰ ਬਾਂਸਲ, ਸਤ ਪ੍ਰਕਾਸ਼ ਸਿੰਘ ਸੱਗੂ, ਜਸਵੀਰ ਦੁਗਲ, ਦੇਵ ਵਿਰਕ,ਪਵਨ , ਵਿਵੇਕ, ਜੋਤੀ, ਜਸੀ ,ਦੀਪਕ ਮਲਹੋਤਰਾ , ਸੰਦੀਪ, ਮਾਸਟਰ ਸੁਰਿੰਦਰ ,ਸਾਹਿਲ, ਸੁਜੀਤ ਸਿੰਘ, ਮਿਲਨ, ਲਖਵਿੰਦਰ ਲਖਾ , ਗਗਨ ਪਲਾਹੀ ,ਸੁਭਾਸ਼ ਬੰਗਾ ਸੁਖਦੇਵ ਗੰਡਮ , ਆਸ਼ਾ, ਮਿਲਨ, ਨੂਰ ,ਅਭਿਸ਼ੇਕ, ਦੀਪਕ ਨਾਹਰ ,ਅਨੀਤਾ ਪਾਲ ,ਸਾਹਿਲ ,ਰੋਹਿਤ ,ਮੋਹਿਤ, ਨਿਰਮਲ ਗੁੜਾ ,ਆਲਮ ਬੈਂਸ ,ਪਰਮਦੀਪ ਏਕਤਾ.ਮੇਜਰ,ਪਰਮਿੰਦਰ, ਨੇ ਸ਼ਿਰਕਤ ਕੀਤੀ। ਸਰੋਤਿਆਂ ਨੇ ਮੇਲੇ ਦਾ ਅਨੰਦ ਮਾਣਿਆ। ਚਾਹ ਤੇ ਲੰਗਰ ਵੀ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *