ਆਦਮਪੁਰ ਵਿਖੇ ਇੱਕ ਬੁੱਕ ਡਿਪੂ ਵਿੱਚ ਹੋਇਆ ਭਿਆਨਕ ਧਮਾਕਾ

  • By admin
  • November 24, 2021
  • 0
ਬੁੱਕ ਡਿਪੂ

ਬੁੱਕ ਡਿਪੂ ਨੂੰ ਅੱਗ ਲਗਾਉਣ ਆਏ ਤਿੰਨ ਵਿਆਕਤੀਆਂ ਵਿਚੋਂ ਇੱਕ ਦੀ ਮੌਕੇ ਤੇ ਮੋਤ, ਦੂਸਰਾ ਗੰਭੀਰ ਜਖਮੀਂ, ਤੀਸਰਾ ਫਰਾਰ

ਜ਼ਖਮੀਂ ਵਿਆਕਤੀ ਨੂੰ ਜਲੰਧਰ ਸਿਵਲ ਹਸਪਤਾਲ ਤੋਂ ਅਮਿ੍ਰਤਸਰ ਇਲਾਜ ਵਾਸਤੇ ਭੇਜਿਆ

ਆਦਮਪੁਰ 24 ਨਵੰਬਰ (ਅਮਰਜੀਤ ਸਿੰਘ)- ਅੱਜ ਸਵੇਰੇ ਤੜਕਸਾਰ ਕਰੀਬ 2.10 ਵਜੇ ਆਦਮਪੁਰ ਬਸ ਸਟੈਡ ਨਜ਼ਦੀਕ ਇੱਕ ਬੁੱਕ ਡਿਪੂ ਵਿੱਚ ਭਿਆਨਕ ਧਮਾਕਾ ਹੋਣ ਨਾਲ ਸਾਰੇ ਆਦਮਪੁਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਗਿਆ। ਇਹ ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਦੁਕਾਨ ਦਾ ਛੱਟਰ ਕਰੀਬ 15 ਫੁੱਟ ਦੁਕਾਨ ਤੋਂ ਬਾਹਰ ਸੜਕ ਵੱਲ ਜਾ ਕੇ ਡਿਗਿਆ ਅਤੇ ਦੁਕਾਨ ਦੀ ਛੱਤ ਉੱਡ ਗਈ ਅਤੇ ਸਾਰਾ ਸਮਾਨ ਸ੍ਹੜ ਗਿਆ। ਜਾਣਕਾਰੀ ਦਿੰਦੇ ਕਿ੍ਰਸ਼ਨਾਂ ਬੁੱਕ ਡਿਪੂ ਦੁਕਾਨ ਦੇ ਮਾਲਕ ਹਰਦਿੰਰਪਾਲ ਨੇ ਦਸਿਆ ਉਨ੍ਹਾਂ ਰਾਤ ਨੂੰ 2 ਵਜੇ ਫੋ੍ਹਨ ਅਇਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕੀ ਸੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਸੂਚਿਤ ਕਰਨ ਤੇ ਉਹ ਕਰੀਬ 3.20 ਵਜੇ ਆਦਮਪੁਰ ਪੁੱਜੇ ਅਤੇ ਅੱਗ ਤੇ ਕਾਬੂ ਪਾਇਆ। ਜਦੋਂ ਤੱਕ ਦੁਕਾਨ ਵਿੱਚ ਪਇਆ ਸਾਰਾ ਸਮਾਨ ਸ੍ਹੜ ਚੁੱਕਾ ਸੀ। ਉਨ੍ਹਾਂ ਦਸਿਆ ਉਨ੍ਹਾਂ ਦੀ ਦੁਕਾਨ ਅੱਗੇ ਇੱਕ ਵਿਆਕਤੀ ਮਰਿਆ ਪਿਆ ਸੀ। ਜਦ ਕਿ ਇੱਕ ਵਿਆਕਤੀ ਭੱਜਣ ਲੱਗਾ ਜਿਸਨੂੰ ਆਦਮਪੁਰ ਪੁਲਿਸ ਨੇ ਮੌਕੇ ਤੇ ਉਸਦੀ ਪਿਛਾ ਕਰਕੇ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਆਦਮਪੁਰ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਦਾ ਕਰੀਬ 12 ਲੱਖ ਦਾ ਨੁਕਸਾਨ ਹੋਇਆ ਹੈ।

ਬੁੱਕ ਡਿਪੂ

ਐਸ.ਐਚ.ਉ ਥਾਣਾ ਆਦਮਪੁਰ ਨੇ ਦਸਿਆ ਉਨ੍ਹਾਂ ਨੂੰ ਵੀ ਕਰੀਬ 2 ਵਜੇ ਫੋ੍ਹਨ ਅਇਆ ਅਤੇ ਜਦ ਉਹ ਘਟਨਾਂ ਸਥੱਲ ਤੇ ਪੁੱਜੇ ਤਾਂ ਉਥੇ ਦੁਕਾਨ ਨੂੰ ਅੱਗ ਲੱਗ ਚੁੱਕੀ ਸੀ ਅਤੇ ਇਹ ਅੱਗ ਲਗਾਉਣ ਵਾਲੇ ਤਿੰਨ ਵਿਆਕਤੀਆਂ ਵਿਚੋਂ ਇੱਕ ਵਿਆਕਤੀ ਮਰਿਆ ਪਿਆ ਹੋਇਆ ਸੀ। ਜਦ ਕਿ ਦੂਸਰਾ ਵਿਆਕਤੀ ਨੂੰ ਭੱਜਣ ਲੱਗੇ ਕਾਬੂ ਕੀਤਾ ਹੈ ਜੋ ਕਿ 80% ਸ੍ਹੜ ਚੁੱਕਾ ਸੀ। ਜਿਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕੀਤੀ ਸੀ। ਪਰ ਉਸਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸਨੂੰ ਅਮਿ੍ਰਤਸਰ ਇਲਾਜ ਵਾਸਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਇਹ ਤਿੰਨੋਂ ਵਿਆਕਤੀ ਜਲੰਧਰ ਦੇ ਸਨ। ਜਿਨ੍ਹਾਂ ਤੋਂ ਦੋ ਬੋਲਤਾਂ ਵਿੱਚ ਪੈਟਰੋਲ ਸੀ ਜਿਸ ਵਿਚੋਂ ਇਨ੍ਹਾਂ ਨੇ ਦੁਕਾਨ ਦਾ ਛੱਟਰ ਤੋ੍ਹੜ ਕੇ ਇੱਕ ਬੋਤਲ ਦੁਕਾਨ ਅੰਦਰ ਛਿੱੜਕ ਕੇ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਦੂਸਰੀ ਬੋਤਲ ਦਾ ਧਮਾਕਾ ਹੋਣ ਕਰਕੇ ਛੱਟਰ ਟੁੱਟ ਕੇ ਇੱਕ ਵਿਆਕਤੀ ਦੇ ਮੂੰਹ ਤੇ ਲੱਗਾ ਜਿਸਦੀ ਮੌਕੇ ਤੇ ਮੋਤ ਹੋ ਗਈ ਅਤੇ ਪੈਟਰੋਲ ਨੇ ਦੂਸਰੇ ਵਿਆਕਤੀ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਜੋ ਕਿ ਮੌਕੇ ਤੋਂ ਫਰਾਰ ਹੋਣ ਲਈ ਭੱਜਾ ਜਿਸਨੂੰ ਪੁਲਿਸ ਨੇ ਪਿਛਾ ਕਰਕੇ ਕਾਬੂ ਕਰ ਲਿਆ ਹੈ ਜਦ ਕਿ ਤੀਸਰਾ ਵਿਆਕਤੀ ਫਰਾਰ ਹੈ। ਉਨ੍ਹਾਂ ਕਿਹਾ ਮਰਨ ਵਾਲੇ ਦੀ ਪਹਿਚਾਣ ਪ੍ਰਦੀਪ ਜਲੰਧਰ, ਅਤੇ ਜ਼ਖਮੀਂ ਜਤਿੰਦਰ ਜੋ ਕਿ ਜ਼ਖਮੀਂ ਹੈ ਉਨ੍ਹਾਂ ਕਿਹਾ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਸਨ। ਉਨ੍ਹਾਂ ਕਿਹਾ ਫਰਾਰ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਸਾਰੇ ਮਾਮਲੇ ਦੀ ਡੂੰਗਾਈ ਨਾਲ ਜਾਂਚ ਚੱਲ ਰਹੀ ਹੈ।

Leave a Reply

Your email address will not be published. Required fields are marked *