ਕਿਸਾਨ ਵੀਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਜਗਪਾਲਪੁਰ ਵਿਖੇ ਵੰਡੇ ਲੱਡੂ

  • By admin
  • November 22, 2021
  • 0
ਕਿਸਾਨ

ਫਗਵਾੜਾ 22 ਨਵੰਬਰ (ਹਰੀਸ਼ ਭੰਡਾਰੀ)- ਹਾਲ ਹੀ ਵਿੱਚ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਿਸਾਨੀ ਬਿੱਲਾਂ ਨੂੰ ਰੱਦ ਕਰਨ ਦੇ ਐਲਾਨ ਨੂੰ ਲੈ ਕੇ ਜਿੱਥੇ ਦੁਨੀਆ ਭਰ ਵਿੱਚ ਖੁਸ਼ੀ ਦੀ ਲਹਿਰ ਛਾ ਗਈ, ਉੱਥੇ ਫਗਵਾੜਾ ਦੇ ਪਿੰਡ ਜਗਪਾਲਪੁਰ ਵਿਖੇ ਵੀ ਯੂਨਾਈਟੇਡ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਲੱਡੂ ਵੰਡ ਕੇ ਸਾਰਿਆਂ ਨਾਲ ਖੁਸ਼ੀ ਸਾਂਝੀ ਕੀਤੀ ਗਈ! ਖੁਸ਼ੀ ਜਾਹਰ ਕਰਦਿਆ ਪ੍ਧਾਨ ਜਸਵਿੰਦਰ ਸਿੰਘ ਕੈਨੇਡਾ ਤੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਲੱਬ ਵੱਲੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਵਿੱਚ ਸਮੇਂ ਸਮੇ ਤੇ ਆਪਣੀਆ ਅਹਿਮ ਭੂਮਿਕਾਵਾਂ ਨਿਭਾਈਆਂ ਜਾਂਦੀਆਂ ਰਹੀਆਂ ਹਨ ਤੇ ਅੱਜ ਵੀ ਲੱਡੂ ਵੰਡ ਕੇ ਸਾਰਿਆ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ!ਇਸ ਮੌਕੇ ਹਰਨੇਕ ਸਿੰਘ ਬਿੱਲਾ, ਗੁਰਦੀਪ ਦੀਪਾ, ਗੁਰਦਾਵਰ ਬੰਗੜ, ਸ਼ਿੰਗਾਰਾ ਸਿੰਘ ਧਾਲੀਵਾਲ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ ਮੰਗੂ, ਬਲਵੀਰ ਸਿੰਘ ਬੀਰੂ ਆਦਿ ਹਾਜ਼ਰ ਸਨ! ਇਸ ਮੌਕੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਸਮੂੰਹ ਕਿਸਾਨ ਜੱਥੇਬੰਦੀਆ ਤੇ ਕਿਸਾਨ ਵੀਰਾਂ ਨੂੰ ਇਸ ਇਤਿਹਾਸਕ ਜਿੱਤ ਦੀਆਂ ਵਧਾਈਆਂ ਦਿੱਤੀਆਂ!

Leave a Reply

Your email address will not be published. Required fields are marked *