ਚੋਰੀ ਦੇ ਸਾਮਾਨ ਸਣੇ ਚਾਰ ਔਰਤਾਂ ਕਾਬੂ

  • By admin
  • November 24, 2021
  • 0
ਚੋਰੀ

ਲੋਹੇ ਦੇ 21 ਪਾਈਪ, ਲੋਹੇ ਦੇ 9 ਐਂਗਲ ਤੇ ਇੱਕ ਲੋਹਾ ਕੱਟਣ ਵਾਲੀ ਆਰੀ ਤੇ ਬਲੇਡ ਬਰਾਮਦ

ਫਗਵਾੜਾ 24 ਨਵੰਬਰ (ਹਰੀਸ਼ ਭੰਡਾਰੀ)- ਫਗਵਾੜਾ ਦੀ ਚਹੇੜੂ ਪੁਲਿਸ ਨੇ ਹਰਦਾਸਪੁਰ ਰੋਡ ਤੋਂ ਚਾਰ ਔਰਤਾਂ ਨੂੰ ਚੋਰੀ ਦੇ ਸਾਮਾਨ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ! ਜਾਣਕਾਰੀ ਦਿੰਦਿਆਂ ਥਾਣਾ ਸਤਨਾਮਪੁਰਾ ਦੇ ਐਸ ਐਚ ਓ ਮੈਡਮ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਚਹੇੜੂ ਪੁਲਿਸ ਚੌਂਕੀ ਇੰਚਾਰਜ ਸ੍ ਜਸਬੀਰ ਸਿੰਘ ਅਤੇ ਉਨਾਂ ਦੀ ਪੁਲਿਸ ਟੀਮ ਵੱਲੋਂ ਖਾਸ ਮੁਖਬਰ ਦੀ ਇਤਲਾਹ ਮਿਲਣ ਤੇ ਇਨਾਂ ਚਾਰ ਔਰਤਾਂ ਨੂੰ ਲੋਹੇ ਦੇ ਐਂਗਲ ਅਤੇ ਲੋਹੇ ਦੇ ਪਾਈਪਾਂ ਸਮੇਤ ਕਾਬੂ ਕੀਤਾ ਗਿਆ ਹੈ!

ਇਹ ਔਰਤਾਂ ਚੋਰੀ ਦੇ ਸਾਮਾਨ ਸਣੇ ਹਰਦਾਸਪੁਰ ਰੋਡ ਤੇ ਕਿਸੇ ਵ੍ਹੀਕਲ ਦਾ ਇੰਤਜ਼ਾਰ ਕਰ ਰਹੀਆ ਸਨ, ਜਿਸ ਦੌਰਾਨ ਇੰਚਾਰਜ ਚਹੇੜੂ ਜਸਬੀਰ ਸਿੰਘ ਤੇ ਪੁਲਿਸ ਟੀਮ ਵੱਲੋਂ ਰੇਡ ਮਾਰਕੇ ਚੋਰੀ ਦੇ ਸਾਮਾਨ ਸਣੇ ਨੱਪ ਲਿਆ ਗਿਆ! ਸਖਤੀ ਨਾਲ ਪੁੱਛਗਿੱਛ ਤੇ ਇਨਾਂ ਔਰਤਾਂ ਨੇ ਦੱਸਿਆ ਕਿ ਅਸੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਾਸੋਂ ਖੇਤਾਂ ਚੋਂ ਇਹ ਐਂਗਲ ਅਤੇ ਪਾਈਪ ਚੋਰੀ ਕੀਤੇ ਹਨ!

ਦੋਸ਼ੀਆ ਦੀ ਪਹਿਚਾਣ ਲਾਡੋ ਪਤਨੀ ਬੰਟੀ, ਸੰਪੂਰਨਾ ਪਤਨੀ ਕਰਨ, ਖੁਸ਼ੀ ਪਤਨੀ ਨਵੀਨ, ਸੁਨੀਤਾ ਪਤਨੀ ਕਾਕੂ ਥਾਣਾ ਸਤਨਾਮਪੁਰਾ, ਫਗਵਾੜਾ ਦੇ ਵਜੋਂ ਹੋਈ ਹੈ ਅਤੇ ਪੁਲਿਸ ਨੇ ਇਨਾਂ ਪਾਸੋਂ ਲੋਹੇ ਦੇ ਕੁੱਲ 21 ਪਾਈਪ, ਲੋਹੇ ਦੇ 9 ਐਂਗਲ ਤੇ ਇੱਕ ਲੋਹਾ ਕੱਟਣ ਵਾਲੀ ਆਰੀ ਤੇ ਬਲੇਡ ਬਰਾਮਦ ਕੀਤੇ ਹਨ! ਦੋਸ਼ਣਾ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਨਾਂ ਪਾਸੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਾਪ ਰਹੀ ਹੈ!

Leave a Reply

Your email address will not be published. Required fields are marked *