ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੂੰ ਲੈ ਕੇ ਪਿੰਡ ਹਰਦਾਸਪੁਰ ਦੇ ਸਮਾਜ ਸੇਵਕ ਹਰਨੇਕ ਨੇਕਾ ਨੇ ਪਿੰਡ ਵਿੱਚ ਲੱਡੂ ਵੰਡੇ

  • By admin
  • November 19, 2021
  • 0
ਨੇਕਾ

ਕਿਸਾਨ ਵੀਰਾਂ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਨੇਕਾ ਰਾਸ਼ਨ ਰਸਦ ਸਮੇਤ ਕਈ ਵਾਰ ਜਾ ਚੁੱਕੇ ਹਨ ਦਿੱਲੀ

ਫਗਵਾੜਾ 19 ਨਵੰਬਰ (ਹਰੀਸ਼ ਭੰਡਾਰੀ)- ਕਿਸਾਨੀ ਸੰਘਰਸ਼ ਦੇ ਚਲਦਿਆਂ ਦਿੱਲੀ ਵਿਖੇ ਕਿਸਾਨ ਵੀਰਾਂ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਉੱਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਕੇਂਦਰ ਦੇ ਆਗਾਮੀ ਸੈਸ਼ਨ ਵਿੱਚ ਖੇਤੀ ਕਾਨੂੰਨਾ ਦੇ ਰੱਦ ਕਰਨ ਦੇ ਐਲਾਨ ਨੂੰ ਲੈ ਕਿ ਖੁਸ਼ੀ ਪ੍ਰਗਟ ਕਰਦਿਆ ਹਰਦਾਸਪੁਰ ਪਿੰਡ ਵਿੱਚ ਲੱਡੂ ਵੰਡੇ ਅਤੇ ਪਿੰਡ ਵਿੱਚੋਂ ਆਉਣ ਜਾਣ ਵਾਲੇ ਰਾਹੀਆਂ ਦਾ ਵੀ ਮੂੰਹ ਮਿੱਠਾ ਕਰਵਾਕੇ ਖੁਸ਼ੀ ਸਾਂਝੀ ਕੀਤੀ!

ਨੇਕਾ

ਇੱਥੇ ਜਿਕਰਯੋਗ ਹੈ ਕੇ ਨੇਕਾ ਜਿੱਥੇ ਲਾਕਡਾਊਨ ਵਿੱਚ ਲੌੜਵੰਦਾ ਲਈ ਖੁੱਲ੍ਹੇ ਦਿਲ ਨਾਲ ਸਹਾਇਤਾ ਲਈ ਅੱਗੇ ਆਏ ਸਨ ਉੱਥੇ ਕਿਸਾਨੀ ਅੰਦੋਲਨ ਦੇ ਚਲਦਿਆਂ ਇਨਾਂ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਰਹੀਆਂ ਹਨ ਤੇ ਅੱਜ ਵੀ ਅਜਿਹੇ ਉਪਰਾਲੇ ਨਿਰੰਤਰ ਹੀ ਯਾਰੀ ਹਨ! ਲੱਡੂ ਵੰਡ ਕੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਨੇਕਾ ਦੇ ਦਿਲ ਵਿੱਚ ਕਿਸਾਨ ਵੀਰਾਂ ਲਈ ਅਥਾਹ ਹਮਦਰਦੀ ਹੈ !ਉਨਾਂ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੈਂ ਜਲਦ ਹੀ ਸਾਥੀਆਂ ਸਮੇਤ ਦਿੱਲੀ ਜਾ ਰਿਹਾ ਹਾਂ!

Leave a Reply

Your email address will not be published. Required fields are marked *