
ਜਗਾ-ਜਗਾ ਸੰਗਤਾਂ ਨੇ ਕੀਤਾ ਭਰਪੂਰ ਸਵਾਗਤ
ਫਗਵਾੜਾ 18 ਨਵੰਬਰ (ਹਰੀਸ਼ ਭੰਡਾਰੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਕਾਸ਼ ਪੁਰਬ ਮੌਕੇ ਪਿੰਡ ਮਹੇੜੂ ਵਿਖੇ ਸਮੂੰਹ ਸੰਗਤਾਂ ਵੱਲੋਂ ਵਿਸ਼ਾਲ ਪਾਵਨ-ਪਵਿੱਤਰ ਨਗਰ ਕੀਰਤਨ ਸਜਾਇਆ ਗਿਆ,ਜੋ ਕਿ ਗੁਰਦੁਆਰਾ ਸਿੰਘ ਸਭਾ ਲਹਿੰਦਾ ਪਾਸਾ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਿੰਘ ਸਭਾ ਆ ਕੇ ਸੰਪੰਨ ਹੋਇਆ!ਜਿੱਥੇ ਪਿੰਡ ਵਿੱਚ ਜਗਾ ਜਗਾ ਇਸ ਆਲੌਕਿਕ ਨਗਰ ਕੀਰਤਨ ਦਾ ਸੰਗਤਾਂ ਵੱਲੋ ਭਰਪੂਰ ਸਵਾਗਤ ਹੋਇਆ ਉੱਥੇ ਇਸ ਪਵਿੱਤਰ ਨਗਰ ਕੀਰਤਨ ਦਾ ਗੁਰੂਦੁਆਰਾ ਬਾਬਾ ਸਿੰਘਾਂ ਸ਼ਹੀਦਾਂ ਵਿਖੇ ਪੁੱਜਣ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਵੀ ਹੋਈ! ਇਸ ਪਾਵਨ ਮੌਕੇ ਪਿੰਡ ਮਹੇੜੂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ ਤੇ ਜਗਾ ਜਗਾ ਫਲਾਂ, ਪੂਰੀਆਂ ਛੋਲੇ ਤੇ ਗੁਰੂ ਦੇ ਲੰਗਰ ਅਟੁੱਟ ਵਰਤੇ ਤੇ ਸਾਰਾ ਹੀ ਪਿੰਡ ਮਹੇੜੂ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਤੇ ਪ੍ਰਸਿੱਧ ਰਾਗੀ-ਢਾਡੀ ਤੇ ਕੀਰਤਨੀ ਜੱਥਿਆਂ ਨੇ ਸਮੂੰਹ ਸੰਗਤ ਨੂੰ ਗੁਰੂ ਜੀ ਦੀ ਪਾਵਨ-ਪਵਿੱਤਰ ਬਾਣੀ ਨਾਲ ਜੋੜਿਆ!