
ਜਲੰਧਰ 28 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦੇ ਵਫ਼ਦ ਦਿੱਤੇ ਗਏ ਸਮੇਂ ਦੌਰਾਨ ਉੱਚੇਰੀ ਸਿੱਖਿਆ ਮੰਤਰੀ ਪੰਜਾਬ, ਉੱਚੇਰੀ ਸਿੱਖਿਆ ਸਕ’ਤਰ, ਪਜਾਬ ਅਤੇ ਡੀਪੀਆਈ ਕਾਲਜਾਂ ਵੱਲੋਂ ੧੪ ਅਕਤੂਬਰ ਅਤੇ ੧੮ ਅਕਤੂਬਰ ਕੀਤੀ ਗਈ ਮੀਟਿੰਗ ਵਿੱਚ ਨਾਨ ਟੀਚਿੰਗ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਮੰਗਾਂ ਉਤੇ ਕੋਈ ਵੀ ਸਕਾਰਾਤਮਕ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪੰਜਾਬ ਦੇ ਸਮੁੱਚੇ ਨਾਨ ਟੀਚਿੰਗ ਕਰਮਚਾਰੀਆਂ ਦੇ ਵਿਚ ਰੋਸ ਦੀ ਲਹਿਰ ਹੈ।
ਇਸ ਬਾਬਤ ਸ. ਜਗਦੀਪ ਸਿੰਘ, ਜਨਰਲ ਸਕੱਤਰ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਨੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਦੀ ਮੀਟਿੰਗ ਸ. ਪਰਗਟ ਸਿੰਘ, ਕੈਬਿਨਟ ਮੰਤਰੀ ਉਚੇਰੀ ਸਿੱਖਿਆ ਵਿਭਾਗ, ਪੰਜਾਬ ਅਤੇ ਸਕ’ਤਰ ਉੱਚੇਰੀ ਸਿੱਖਿਆ ਵਿਭਾਗ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਦੋ ਵਾਰ ਹੋ ਚੁੱਕੀ ਹੈ ਪਰ ਅਜੇ ਤਕ ਕਿਸੇ ਤਰ੍ਹਾਂ ਦਾ ਇਨ੍ਹਾਂ ਮੰਗਾਂ ਤੇ ਕੋਈ ਸਿੱਟਾ ਨਹੀਂ ਨਿਕਲਿਆ। ਇਨ੍ਹਾਂ ਮੰਗਾਂ ਵਿਚ ਦਸੰਬਰ ੨੦੧੧ ਤੋਂ ਸੋਧੇ ਗਰੇਡ ਪੇ, ਵਧਿਆ ਹੋਇਆ ਹਾਊਸ ਰੈਂਟ ਅਤੇ ਮੈਡੀਕਲ ਭੱਤਾ, ਠੇਕੇ ਦੇ ਆਧਾਰ ਤੇ ਰੱਖੇ ਗਏ ਨਾਨ ਟੀਚਿੰਗ ਕਰਮਚਾਰੀਆਂ ਤਿੰਨ ਸਾਲ ਪੂਰਾ ਹੋਣ ਤੇ ਰੈਗੂਲਰ ਕਰਨਾ ਅਤੇ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਸਰਕਾਰੀ ਕਰਮਚਾਰੀਆਂ ਦੇ ਨਾਲ ਲਾਗੂ ਕਰਨਾ ਆਦਿ ਹਨ।
ਕਾਰਜਕਾਰੀ ਪ੍ਰਧਾਨ ਸ੍ਰੀ ਰਜੀਵ ਸ਼ਰਮਾ, ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਅਪੀਲ ਕੀਤੀ ਕਿ ਸਰਕਾਰ ਵ’ਲੋਂ ਸਮਾਂ ਰਹਿੰਦੇ ਇਨ੍ਹਾਂ ਮੰਗਾਂ ਵੱਲ ਤਵੱਜੋ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਖਮਿਆਜ਼ਾ ਸਰਕਾਰ ਭੁਗਤਣਾ ਪਵੇਗਾ। ਇਸ ਮੌਕੇ ਤੇ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੇ ਸੱਦੇ ਦੱਸਿਆ ਮੌਜੂਦ ਸਨ।