ਸਰਬ ਨੌਜਵਾਨ ਸਭਾ ਨੇ ਕਰਵਾਇਆ ਮਾਂ ਭਗਵਤੀ ਦਾ 31ਵਾਂ ਸਾਲਾਨਾ ਸਮਾਗਮ

  • By admin
  • December 1, 2021
  • 0
ਸਭਾ

‘ਚਲੋ ਮਈਆ ਜੀ ਦੇ ਦਰਬਾਰ ਚੱਲੀਏ’ ਭੇਂਟ ਨੇ ਸ਼ਰਧਾਲੂਆਂ ਨੂੰ ਲਾਇਆ ਝੂਮਣ

ਧਾਰਮਿਕ ਸਮਾਗਮ ਰਲਮਿਲ ਕੇ ਮਨਾਉਣ ਨਾਲ ਭਾਈਚਾਰਾ ਹੁੰਦਾ ਹੈ ਮਜਬੂਤ – ਅਨੀਤਾ ਕੈਂਥ

ਫਗਵਾੜਾ 1 ਦਸੰਬਰ (ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ 10 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਤੋਂ ਬਾਅਦ ਮਹਾਮਾਈ ਦਾ ਸ਼ੁਕਰਾਨਾ ਕਰਨ ਲਈ 31ਵੇਂ ਸਾਲਾਨਾ ਸਮਾਗਮ ਦੌਰਾਨ ਮਾਂ ਭਗਵਤੀ ਦੀ ਚੋਂਕੀ ਦਾ ਆਯੋਜਨ ਗੁਰੂ ਨਾਨਕਪੁਰਾ ਨਜਦੀਕ ਖੇੜਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਉਕਤ ਸਮਾਗਮ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਤੇ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼, ਸਤੀਸ਼ ਕੁਮਾਰ ਸੈਣੀ ਐਸ.ਈ. ਨਗਰ ਨਿਗਮ ਫਗਵਾੜਾ, ਭਾਜਪਾ ਦੇ ਸੂਬਾ ਸਪੋਕਸ ਪਰਸਨ ਅਵਤਾਰ ਸਿੰਘ ਮੰਡ, ਪੰਕਜ ਕੁਮਾਰ ਹੰਸ ਐਸ.ਡੀ.ਓ. ਨਗਰ ਨਿਗਮ ਫਗਵਾੜਾ, ਸੀਨੀਅਰ ਕਾਂਗਰਸੀ ਆਗੂ ਮਲਕੀਅਤ ਸਿੰਘ ਰਘਬੋਤਰਾ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਸਾਬਕਾ ਕੌਂਸਲਰ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ, ਗੁਰਮੀਤ ਪਲਾਹੀ ਸਾਹਿਤਕਾਰ ਤੋਂ ਇਲਾਵਾ ਗੁਰਭੇਜ ਸਿੰਘ ਇੰਚਾਰਜ ਜੀ.ਆਰ.ਪੀ. ਨੇ ਮਾਤਾ ਰਾਣੀ ਦੇ ਦਰਬਾਰ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਜਸਪਾਲ ਸਿੰਘ ਚੀਮਾ ਅਤੇ ਉਹਨਾਂ ਦੀ ਧਰਮ ਪਤਨੀ ਮਦਨਜੀਤ ਚੀਮਾ ਨੇ ਪਰਿਵਾਰ ਸਮੇਤ ਜਯੋਤੀ ਪੂਜਨ ਕਰਵਾਇਆ। ਚੁੰਨੀ ਦੀ ਰਸਮ ਸ਼ੰਕਰ ਮੱਟੂ ਨੇ ਪੂਰੀ ਕਰਵਾਈ ਜਦਕਿ ਝੰਡੇ ਦੀ ਰਸਮ ਸਤੀਸ਼ ਕੁਮਾਰ ਸੈਣੀ ਵਲੋਂ ਨਿਭਾਈ ਗਈ। ਮਾਤਾ ਰਾਣੀ ਦੀ ਚੌਂਕੀ ਦਾ ਸ਼ੁਭ ਆਰੰਭ ਪੰਡਤ ਸ਼ੰਕਰ ਭਾਰਦਵਾਜ ਵਲੋਂ ਸ੍ਰੀ ਗਣੇਸ਼ ਵੰਦਨਾ ਨਾਲ ਹੋਇਆ। ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਸੰਗਤਾਂ ਨੂੰ ਧਾਰਮਿਕ ਸਮਾਗਮ ਦੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਕਿਹਾ ਕਿ ਜਨਤਕ ਤੌਰ ਤੇ ਅਜਿਹੇ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਹਰ ਧਰਮ ਦੇ ਸਮਾਗਮ ਸਾਨੂੰ ਰਲਮਿਲ ਕੇ ਮਨਾਉਣੇ ਚਾਹੀਦੇ ਹਨ। ਸਤੀਸ਼ ਕੁਮਾਰ ਸੈਣੀ ਐਸ.ਈ. ਨਗਰ ਨਿਗਮ ਫਗਵਾੜਾ ਨੇ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣਾ ਬਹੁਤ ਹੀ ਨੇਕ ਅਤੇ ਪਰਉਪਕਾਰੀ ਕੰਮ ਹੈ। ਸਮਾਗਮ ਦੌਰਾਨ ਨਵ ਵਿਆਹੇ ਦੱਸ ਜੋੜਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਲਵਪ੍ਰੀਤ ਲਵ, ਰਾਜੂ ਮਾਨ ਲੁਧਿਆਣਾ ਅਤੇ ਜੀਤੀ ਸਿੰਘ ਨੇ ਪ੍ਰਸਿੱਧ ਭੇਟਾਂ ਰਾਹੀਂ ਮਹਾਮਾਈ ਦੇ ਦਰਬਾਰ ਵਿਚ ਭਰਪੂਰ ਹਾਜਰੀ ਲਗਵਾਈ। ਲਵਪ੍ਰੀਤ ਲਵ ਦੀ ਪੇਸ਼ਕਸ਼ ‘ਲਾਲ ਲਾਲ ਝੰਡੇ ਹੱਥਾਂ ਵਿੱਚ ਫੜ ਕੇ, ਚਲੋ ਮਈਆ ਜੀ ਦੇ ਦਰਬਾਰ ਚੱਲੀਏ’ ਨੇ ਸ਼ਰਧਾਲੂ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ, ਡਾ. ਤੁਸ਼ਾਰ ਅੱਗਰਵਾਲ, ਡਾ. ਸੁਲਭਾ ਸਿੰਗਲਾ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਦਵਿੰਦਰ ਜੋਸ਼ੀ, ਸੁਰਿੰਦਰ ਬੱਧਣ, ਕੁਸ਼ ਖੋਸਲਾ, ਵਿਕਰਮ ਗੁਪਤਾ, ਵਿਤਿਨ ਪੁਰੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਜੁਗਰਾਜ ਸਿੰਘ, ਮਨਦੀਪ ਸਿੰਘ, ਅਨੂਪ ਦੁੱਗਲ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਮਨਜੀਤ ਵਰਮਾ, ਸੌਰਵ ਮੱਲ੍ਹਣ, ਆਰ.ਪੀ. ਸ਼ਰਮਾ, ਅਰਜੁਨ ਸੁਧੀਰ, ਬਨਵਾਰੀ ਲਾਲ, ਸਾਕਸ਼ੀ ਤ੍ਰਿਖਾ, ਮੋਨਿਕਾ, ਨੀਤੂ ਗੁਡਿੰਗ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਸ਼ਿਵ ਕੁਮਾਰ, ਰਾਕੇਸ਼ ਸ਼ਰਮਾ, ਰਾਕੇਸ਼ ਬੱਗਾ, ਰਣਜੀਤ ਮੱਲ੍ਹਣ, ਸ਼ੀਤਲ ਕੋਹਲੀ, ਅਮਰਜੀਤ ਬਾਲੀ, ਉਂਕਾਰ ਜਗਦੇਵ, ਨਰਿੰਦਰ ਸੈਣੀ, ਪਿ੍ਰੰਸ ਸ਼ਰਮਾ, ਹੈੱਪੀ ਬਰੋਕਰ, ਹਰਵਿੰਦਰ ਸਿੰਘ, ਦੀਪਾ ਟੀਵਾਣਾ, ਜੋਗਿੰਦਰ ਕੁਮਾਰ, ਡਾ. ਨਰੇਸ਼ ਬਿੱਟੂ, ਗੁਰਦੀਪ ਸਿੰਘ ਤੁਲੀ, ਰਾਜਕੁਮਾਰ ਰਾਜਾ, ਅਸ਼ੋਕ ਸ਼ਰਮਾ, ਸੁਖਦੇਵ ਲਾਡੀ, ਜਗਜੀਤ ਸੇਠ, ਰਵਿੰਦਰ ਸਿੰਘ ਰਾਏ, ਬਲਜੀਤ ਕੌਰ, ਜਗਜੀਤ ਸੇਠ, ਅਜੇ ਪੁਰੀ, ਦੀਪਕ ਚੰਦੇਲ, ਭੂਸ਼ਨ ਕੁਮਾਰ, ਤੀਸ਼ਾ ਆਦਿ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *