ਸਰਬ ਨੌਜਵਾਨ ਸਭਾ ਵੱਲੋਂ ਪ੍ਰਿੰਸੀਪਲ ਭਜਨ ਸਿੰਘ ਵਿਰਕ ਸਨਮਾਨਿਤ

  • By admin
  • November 24, 2021
  • 0
ਸਰਬ ਨੌਜਵਾਨ ਸਭਾ

28 ਨਵੰਬਰ ਨੂੰ ਕਰਵਾਏ ਜਾ ਰਹੇ ਜਰੂਰਤਮੰਦ ਧੀਆਂ ਦੇ ਵਿਆਹ ਸਮਾਗਮ ਲਈ ਵੀ ਦਿੱਤਾ ਸੱਦਾ ਪੱਤਰ

ਫਗਵਾੜਾ 24 ਨਵੰਬਰ (ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਵੱਲੋਂ ਜ਼ਰੂਰਤਮੰਦ ਧੀਆਂ ਦੇ ਵਿਆਹ 28 ਨਵੰਬਰ 2021 ਨੂੰ ਕਰਵਾਏ ਜਾ ਰਹੇ ਹਨ ਅਤੇ ਮਹਾਂਮਾਈ ਦੀ ਚੌਂਕੀ 30 ਨਵੰਬਰ, ਦਿਨ ਮੰਗਲਵਾਰ ਨੂੰ ਨਜ਼ਦੀਕ ਖੇੜਾ ਰੋਡ ਫਾਟਕ ਵਿਖੇ ਕਰਵਾਈ ਜਾ ਰਹੀ ਹੈ । ਇਸ ਸਬੰਧੀ ਸਭਾ ਵੱਲੋਂ ਪ੍ਰਿੰਸੀਪਲ ਭਜਨ ਸਿੰਘ ਵਿਰਕ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਉਨਾਂ ਦਾ ਵਧੀਆਂ ਸੇਵਾਵਾਂ ਤੇ ਉਪਲਬਧੀਆਂ ਦੀ ਬਦੌਲਤ ਸਨਮਾਨ ਵੀ ਕੀਤਾ ਗਿਆ! ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਡਾ: ਨਰੇਸ਼ ਬਿੱਟੂ, ਗੁਰਦੀਪ ਸਿੰਘ ਤੁੱਲੀ, ਰਵਿੰਦਰ ਸਿੰਘ ਰਾਏ, ਅਨੂਪ ਦੁੱਗਲ, ਜਗਜੀਤ ਸੇਠ, ਮੈਡਮ ਸੁਖਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਤੀਸ਼ਾ, ਸੋਨਾਲੀ, ਕੰਚਨ, ਪ੍ਰੇਰਨਾ, ਸ਼ਾਹੀਨ, ਪਲਕ ਆਦਿ ਹਾਜ਼ਰ ਸਨ।ਇੱਥੇ ਜਿਕਰਯੋਗ ਹੈ ਕਿ ਸਰਬ ਨੌਜਵਾਨ ਸਭਾ ਸਮਾਜ ਭਲਾਈ ਕਾਰਜਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਤੇ ਸਭਾ ਦੀਆਂ ਸੇਵਾਵਾਂ ਹਮੇਸ਼ਾਂ ਹੀ ਸਲਾਹੁਣਯੋਗ ਰਹੀਆਂ ਹਨ ਤੇ 28 ਨਵੰਬਰ ਨੂੰ ਸਭਾ ਵੱਲੋਂ ਜਰੂਰਤਮੰਦ ਲੜਕੀਆਂ ਦੇ ਕਰਵਾਏ ਜਾ ਰਹੇ ਵਿਆਹ ਵੀ ਮਹਾਨ ਉਪਰਾਲਿਆਂ ਦਾ ਇੱਕ ਹਿੱਸਾ ਹਨ!

Leave a Reply

Your email address will not be published. Required fields are marked *