ਲੜਕੀਆਂ ਦੇ ਆਨੰਦ ਕਾਰਜਾਂ ਦੀ ਤਿਆਰੀ ਨੂੰ ਲੈ ਕੇ ਸਰਬ ਨੌਜਵਾਨ ਸਭਾ ਦੀ ਹੋਈ ਮੀਟਿੰਗ

  • By admin
  • November 20, 2021
  • 0
ਆਨੰਦ ਕਾਰਜਾਂ

ਆਨੰਦ ਕਾਰਜਾਂ ਉਪਰੰਤ ਖੇੜਾ ਰੋਡ ਵਿਖੇ ਹੋਵੇਗੀ ਮਾਤਾ ਰਾਣੀ ਦੀ ਚੌਕੀ

ਫਗਵਾੜਾ 20 ਨਵੰਬਰ (ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ ਦੀ ਇਕ ਜਰੂਰੀ ਮੀਟਿੰਗ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 28 ਨਵੰਬਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਜਾ ਰਹੇ ਆਨੰਦ ਕਾਰਜਾਂ ਅਤੇ 30 ਨਵੰਬਰ ਨੂੰ ਮਹਾਂਮਾਈ ਦੀ ਚੌਂਕੀ ਖੇੜਾ ਰੋਡ ਵਿਖੇ ਕਰਵਾਉਣ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਭਾ ਦੇ ਮੈਂਬਰਾਂ ਵਲੋਂ ਦਿੱਤੇ ਗਏ ਸੁਝਾਵਾਂ ਬਾਰੇ ਚਰਚਾ ਤੋਂ ਉਪਰੰਤ ਇਹ ਸਹਿਮਤੀ ਹੋਈ ਕਿ ਸਭਾ ਵਲੋਂ ਸ਼ਹਿਰੀਆਂ ਨੂੰ ਇਸ ਪੁੰਨ ਦੇ ਕੰਮ ਵਿੱਚ ਸਹਾਇਤਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਵੇ। ਇਹਨਾਂ ਦੋਵੇਂ ਸਮਾਗਮਾਂ ਵਿਚ ਸਮਾਜ ਸੇਵਕ, ਵੱਖੋ-ਵੱਖਰੀਆਂ ਪਾਰਟੀਆਂ ਦੇ ਨੇਤਾ ਵਰਕਰ, ਲੇਖਕ, ਬੁੱਧੀਜੀਵੀ ਅਤੇ ਧਾਰਮਿਕ ਆਗੂ ਸ਼ਾਮਲ ਹੋ ਰਹੇ ਹਨ। ਮੀਟਿੰਗ ਦੌਰਾਨ ਹਰਜਿੰਦਰ ਗੋਗਨਾ, ਸਾਬਕਾ ਸਰਪੰਚ ਪਲਜਿੰਦਰ ਸਿੰਘ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਿੰਘ ਰਾਏ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਵਲੋਂ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਹਾਜ਼ਰ ਮੈਂਬਰਾਂ ਨੇ ਸਭਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਕੰਮ ਕਾਰ ਦੀ ਪੁਰਜ਼ੋਰ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਨੰਦ ਕਾਰਜਾਂ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਜਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਿ੍ਰਪਤਾ ਸ਼ਰਮਾ, ਡਾ: ਵਿਜੇ ਕੁਮਾਰ, ਜਗਜੀਤ ਸੇਠ, ਰਣਜੀਤ ਮਲ੍ਹੱਣ, ਡਾ: ਕੁਲਦੀਪ ਸਿੰਘ, ਸ਼ਿਵ ਕੁਮਾਰ, ਡਾ: ਨਰੇਸ਼ ਬਿੱਟੂ, ਅਨੂਪ ਦੁੱਗਲ, ਨਰਿੰਦਰ ਸੈਣੀ, ਅਨੰਤ ਦੀਕਸ਼ਤ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਸਾਕਸ਼ੀ ਤਿ੍ਰਖਾ, ਮੋਨਿਕਾ, ਤੀਸ਼ਾ, ਰਾਜ ਕੁਮਾਰ ਰਾਜਾ, ਨੀਤੂ ਗੁਡਿੰਗ, ਜਸ਼ਨ ਮਹਿਰਾ, ਅਸ਼ੋਕ ਸ਼ਰਮਾ, ਪੂਨਮ, ਕਿਰਨ, ਸਿਮਰਨ, ਸ਼ਰਨ, ਅਨੂ, ਨਿਸ਼ੂ, ਪਿ੍ਰਆ, ਜੂਹੀ ਸਿੰਘ, ਗਿੱਲ, ਸੋਨਾਲੀ, ਪੂਨਮ ਪਾਸੀ, ਅਨੂ, ਕੁਸਮ, ਗਗਨ, ਮਿਨਾਕਸ਼ੀ, ਮਨੀਸ਼ਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *