ਹੁਸ਼ਿਆਰਪੁਰ ਦੀ ਸਾਹਿਤਕਾਰ ਅਧਿਆਪਕਾ ਅੰਜੂ ਵ ਰੱਤੀ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਮਿਲਿਆ ਸਨਮਾਨ

  • By admin
  • October 10, 2022
  • 0
ਅੰਜੂ ਵ ਰੱਤੀ

ਹੁਸ਼ਿਆਰਪੁਰ 10 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਹੁਸ਼ਿਆਰਪੁਰ ਦੀ ਸਾਹਿਤਕਾਰ ਅਧਿਆਪਕਾ ਅੰਜੂ ਵ ਰੱਤੀ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਓਂਟਾਰੀਓ ਫ਼ਰੈਂਡਜ਼ ਕੱਲਬ (ਓ.ਐਫ਼.ਸੀ.) ਕੈਨੇਡਾ ਅਤੇ ਇੰਟਰਨੈਸ਼ਨਲ ਪੀਸ ਹੈਰੀਟੇਜ਼ ਐਂਡ ਇਨਵਾਇਰਮੈਂਟ ਵੈਲਫ਼ੇਅਰ ਆਰਗੇਨਾਈਜੇਸ਼ਨ (ਆਈ.ਪੀ.ਐੱਚ.ਈ.ਡਬਲਿਯੂ.ਓ.) ਕੈਨੇਡਾ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਧਿਆਪਨ ਖੇਤਰ ਦੇ ਨਾਲ ਵੱਖ ਵੱਖ ਸਾਹਿਤਕ ਅਤੇ ਸਮਾਜਿਕ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ 121 ਅਧਿਆਪਕਾਂ ਨੂੰ ਦਿੱਤਾ ਗਿਆ।

ਅੰਜੂ ਵ ਰੱਤੀ ਨੂੰ ਇਹ ਸਨਮਾਨ ਆਪਣੇ ਕਿੱਤੇ ਪ੍ਰਤੀ ਲਗਨ ਅਤੇ ਸਮਰਪਣ , ਸਾਹਿਤਕ ਅਤੇ ਸਮਾਜਿਕ ਸੇਵਾਵਾਂ ਅਤੇ ਵਾਤਾਵਰਣ ਰੱਖਿਆ ਲਈ ਪ੍ਰਦਾਨ ਕੀਤਾ ਗਿਆ। ਗ਼ੌਰ ਤਲਬ ਹੈ ਕਿ ਅੰਜੂ ਨੂੰ ਪਹਿਲਾਂ ਵੀ ਓਨਟਾਰੀਓ ਫਰੈਂਡਜ਼ ਕਲੱਬ ਕਨੇਡਾ ਵੱਲੋਂ ਬੈਸਟ ਸਟੋਰੀ ਟੈਲਰ ਦਾ ਅਵਾਰਡ ਮਿਲ ਚੁੱਕਾ ਹੈ। ਹੁਣ ਮਿਲੇ ਅਧਿਆਪਕ ਸਨਮਾਨ ਮੌਕੇ ਅੰਜੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਜਿੱਥੇ ਹੌਸਲਾ ਵਧਾਉਂਦੇ ਹਨ ਉੱਥੇ ਹੋਰ ਮਿਹਨਤ ਅਤੇ ਜਜ਼ਬੇ ਨਾਲ ਕੰਮ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ। ਇਸ ਮੌਕੇ ਓ.ਐਫ.ਸੀ ਦੇ ਚੇਅਰਮੈਨ ਸ ਰਵਿੰਦਰ ਸਿੰਘ ਕੰਗ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਅਤੇ ਸਾਰੇ ਸਟਾਫ ਨੇ ਅੰਜੂ ਵ ਰੱਤੀ ਨੂੰ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *