ਅਧਿਆਪਕ ਸੁਨੀਲ ਨੂੰ ਮਿਲਿਆ ਡਾ ਰਾਧਾਕ੍ਰਿਸ਼ਨਨ ਨੈਸ਼ਨਲ ਅਵਾਰਡ

  • By admin
  • December 25, 2021
  • 0
ਅਵਾਰਡ

ਜਲੰਧਰ 25 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਸਰਕਾਰੀ ਮਿਡਲ ਸਕੂਲ ਮਲਕਪੁਰ ਬਲਾਕ ਬਟਾਲਾ ਦੇ ਹਿੰਦੀ ਅਧਿਆਪਕ ਸੁਨੀਲ ਕੁਮਾਰ ਨੂੰ ਡਾ ਰਾਧਾਕ੍ਰਿਸ਼ਨਨ ਨੈਸ਼ਨਲ ਅਵਾਰਡ 2021 ਮਿਲਿਆ ਹੈ। ਇਹ ਅਵਾਰਡ ਨੈਸ਼ਨਲ ਟੀਚਰ ਫਾਉਡੇਸ਼ਨ ਨਵੀਂ ਦਿੱਲੀ ਵਲੋਂ ਦਿੱਤਾ ਗਿਆ। ਗੌਰਤਲਬ ਹੈ ਕਿ ਇਹ ਅਵਾਰਡ ਰਸਮ ਬੀਤੇ ਦਿਨ ਕੰਸਟੀਟਿਉਸ਼ਨ ਕਲੱਬ ਆਫ ਇੰਡੀਆ ਨਵੀ ਦਿੱਲੀ ਵਿਖੇ ਹੋਈ। ਅਧਿਆਪਨ ਖੇਤਰ ਵਿੱਚ ਆਪਣਾ ਅਧਿਆਪਕ ਵਜੋਂ ਚੰਗਾ ਕੰਮ ਕਰਨ ਤੇ ਸੁਨੀਲ ਨੂੰ ਇਸ ਅਵਾਰਡ ਨੂੰ ਆਪਣੀ ਝੋਲੀ ਵਿਚ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਮੋਕੇ ਭਾਰਤ ਸਰਕਾਰ ਦੇ ਦੋ ਯੂਨੀਅਨ ਮੰਤਰੀ ਡਾ ਸੁਭਾਸ਼ ਸਰਕਾਰ ਅਤੇ ਪ੍ਰੋਫੈਸਰ ਐਸ ਪੀ ਬਘੇਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾ ਨੇ ਆਪਣੇ ਹੱਥੋ ਇਹ ਅਵਾਰਡ ਅਵਾਰਡੀਜ ਨੂੰ ਦਿੱਤੇ। ਦੇਸ਼ ਦੇ ਵਖ ਵਖ ਰਾਜਾਂ ਤੋ ਇਸ ਸਮਾਰੋਹ ਵਿਚ ਅਧਿਆਪਕਾਂ ਨੇ ਹਿੱਸਾ ਲਿਆ। ਇਸ ਅਵਾਰਡ ਨਾਲ ਸੁਨੀਲ ਨੇ ਆਪਣੇ ਸਕੂਲ, ਮਾਪੇ ਅਤੇ ਆਪਣੇ ਸ਼ਹਿਰ ਬਟਾਲਾ ਦਾ ਨਾਂ ਰੋਸ਼ਨ ਕੀਤਾ ਹੈ। ਸੁਨੀਲ ਦਾ ਕਹਿਣਾ ਹੈ ਕਿ ਇਹ ਉਸਦੇ ਵਿਦਿਆਰਥੀਆਂ ਦੀਆਂ ਦੁਆਵਾਂ ਦਾ ਅਸਰ ਅਤੇ ਪਰਮਾਤਮਾ ਦੀ ਮਿਹਰ ਸਦਕਾ ਹੀ ਹੈ ਕਿ ਅਜ ਉਸਨੂੰ ਇਹ ਅਵਾਰਡ ਮਿਲਿਆ। ਇਸ ਮੋਕੇ ਸੁਨੀਲ ਨੇ ਫਾਉਡੇਸ਼ਨ ਦੇ ਇੰਚਾਰਜ ਸ਼੍ਰੀ ਜਗਦੀਸ਼ ਵਿੱਜ ਅਤੇ ਉਹਨਾ ਦੀ ਪੂਰੀ ਟੀਮ ਦਾ ਸਟੇਜ ਤੋ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਉਸਨੂੰ ਇਸ ਰਾਸ਼ਟਰੀ ਅਵਾਰਡ ਦਾ ਹੱਕਦਾਰ ਸਮਝਿਆ।

Leave a Reply

Your email address will not be published. Required fields are marked *