ਸਵ: ਮੱਖਣ ਸਿੰਘ ਜੌਹਲ ਦੀ ਯਾਦ ਵਿੱਚ ਮੁਫ਼ਤ ਕੈਂਸਰ ਚੈੱਕ-ਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ

  • By admin
  • November 23, 2021
  • 0
ਜਾਗਰੂਕਤਾ ਕੈਂਪ

ਬਲੱਡ ਬੈਂਕ ਦੇ ਚੇਅਰਮੈਨ ਕੇ.ਕੇ. ਸਰਦਾਨਾ ਨੇ ਕੀਤਾ ਉਦਘਾਟਨ

ਫਗਵਾੜਾ, 23 ਨਵੰਬਰ (ਹਰੀਸ਼ ਭੰਡਾਰੀ) ਸਵ:ਮੱਖਣ ਸਿੰਘ ਜੌਹਲ ਜਗਤਪੁਰ ਜੱਟਾਂ (ਯੂ.ਕੇ.) ਦੀ ਯਾਦ ਵਿੱਚ ਸਵ: ਬਾਵਾ ਸਿੰਘ ਜੌਹਲ ਜਗਤਪੁਰ ਜੱਟਾਂ ਦੇ ਪਰਿਵਾਰ ਵੱਲੋਂ ਸਪਾਂਸਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਯੂ.ਕੇ. ਵੱਲੋਂ ਬਲੱਡ ਬੈਂਕ ਫਗਵਾੜਾ ਵਿਖੇ ਮੁਫ਼ਤ ਕੈਂਸਰ ਚੈੱਕ-ਅੱਪ ਅਤੇ ਜਾਗਰੂਕਤਾ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਬਲੱਡ ਬੈਂਕ ਫਗਵਾੜਾ ਦੇ ਚੇਅਰਮੈਨ ਕੇ.ਕੇ.ਸਰਦਾਨਾ ਨੇ ਕੀਤਾ। ਉਹਨਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਕੈਂਸਰ ਭਿਅੰਕਰ ਰੋਗ ਹੈ, ਜੋ ਮਨੁੱਖ ਜਾਤੀ ਦਾ ਵੱਡਾ ਦੁਸ਼ਮਣ ਹੈ। ਇਸ ਤੋਂ ਬਚਣ ਲਈ ਮਨੁੱਖ ਨੂੰ ਕੁਦਰਤੀ ਢੰਗ ਨਾਲ ਆਪਣੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਪਏਗਾ। ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਨੇ ਜਿੱਥੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਟੀਮ ਨੂੰ ਜੀਅ ਆਇਆਂ ਆਖਿਆ, ਉੱਥੇ ਸਵ: ਮੱਖਣ ਸਿੰਘ ਜੌਹਲ ਦੀਆਂ ਸਮਾਜਿਕ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ।

ਡਾ: ਧਰਮਿੰਦਰ ਡਾਇਰੈਕਟਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੇ ਹਾਜ਼ਰੀਨ ਨੂੰ ਕੈਂਸਰ ਤੋਂ ਬਚਣ, ਕੈਂਸਰ ਹੋਣ ਉਪਰੰਤ ਉਸਦਾ ਇਲਾਜ ਕਰਾਉਣ, ਕੈਂਸਰ ਟੈਸਟ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਕੈਂਸਰ ਜਾਗਰੂਕਤਾ ਕੈਂਪ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀ, ਅਧਿਆਪਕ, ਸ਼ਹਿਰੀ ਖ਼ਾਸ ਕਰਕੇ ਸੀਨੀਅਰ ਸਿਟੀਜ਼ਨਾਂ ਨੇ ਆਪਣਾ ਚੈੱਕ-ਅੱਪ ਕਰਵਾਇਆ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ 25 ਮੈਂਬਰੀ ਟੀਮ ਦੀ ਅਗਵਾਈ ਡਾ: ਧਰਮਿੰਦਰ ਨੇ ਕੀਤੀ ਅਤੇ ਡਾ: ਗੁਲਸ਼ਨ, ਡਾ: ਸੂਰੀਆ ਨੇ ਵਿਸ਼ੇਸ਼ ਤੌਰ ‘ਤੇ ਚੈੱਕ-ਅੱਪ ਕੀਤਾ। ਇਸ ਸਮੇਂ 600 ਤੋਂ ਵੱਧ ਮਰੀਜ਼ਾਂ ਦਾ ਚੈੱਕ-ਅੱਪ ਕੀਤਾ ਗਿਆ, ਬੀ.ਪੀ., ਸ਼ੂਗਰ, ਹੱਡੀਆਂ ਆਦਿ ਦੇ ਟੈਸਟ ਵੀ ਕਰਵਾਏ ਗਏ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਕੈਂਪ ਲਈ ਵਿਸ਼ੇਸ਼ ਤੌਰ ‘ਤੇ ਰੋਟਰੀ ਕਲੱਬ ਸਾਊਥ ਈਸਟ ਅਤੇ ਉਹਨਾ ਦੇ ਪ੍ਰਧਾਨ ਹਕੂਮਤ ਰਾਏ, ਇੰਨਰਵੀਲ ਕਲੱਬ ਸਾਊਥ ਈਸਟ, ਰੋਟਰੀ ਕਲੱਬ ਸੈਂਟਰਲ, ਲਾਇਨਜ਼ ਡਾਇਮੰਡ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।  ਹੋਰਨਾਂ ਤੋਂ ਬਿਨ੍ਹਾਂ ਤਾਰਾ ਚੰਦ, ਠਾਕਰ ਦਾਸ ਚਾਵਲਾ, ਆਸ਼ੂ ਸਚਦੇਵ ਥਿੰਕ ਪਾਜ਼ੇਟਿਵ ਦੇ ਆਸ਼ੂ ਸਚਦੇਵ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰ ਪੇਸ਼ ਕੀਤੇ।  ਇਸ ਸਮੇਂ ਖ਼ਾਸ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਹਾਂਵੀਰ ਜੈਨ ਮਾਡਲ ਸਕੂਲ, ਲਾਰਡ ਮਹਾਂਵੀਰ ਪਬਲਿਕ ਸਕੂਲ ਮਾਡਲ ਟਾਊਨ, ਫਗਵਾੜਾ ਦੇ  ਵਿਦਿਆਰਥੀਆਂ ਤੋਂ ਬਿਨ੍ਹਾਂ ਮੋਹਨ ਲਾਲ, ਰੂਪ ਲਾਲ, ਕੁਲਦੀਪ ਚੰਦ, ਕ੍ਰਿਸ਼ਨ ਕੁਮਾਰ, ਸੁਧਾ ਬੇਦੀ, ਗੁਲਾਬ ਚੰਦ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਟੀਮ ਸਮੇਤ, ਮਨੋਜ ਮਿੱਢਾ, ਯੂ.ਕੇ. ਤੋਂ ਵਡੇਰਾ, ਜਸਬੀਰ ਸਿੰਘ ਕੋਚ, ਜਸਵਿੰਦਰ ਸਿੰਘ ਸਮੇਤ ਜਗਤਪੁਰ ਜੱਟਾਂ ਦੇ ਪਤਵੰਤੇ ਸੱਜਣ, ਜੌਹਲ ਪਰਿਵਾਰ ਅਤੇ ਉਹਨਾ ਦੇ ਸਹਿਯੋਗੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਕੋਵਿਡ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ।

Leave a Reply

Your email address will not be published. Required fields are marked *