ਆਯੂਰਵੈਦਿਕ ਦਵਾਈ ਖਾਣ ਨਾਲ ਕੋਈ ਵੀ ਰੋਗ ਜੜੋ੍ਹ ਖ਼ਤਮ ਹੋ ਜਾਂਦਾ ਹੈ : ਵੈਦ ਬਲਜਿੰਦਰ ਰਾਮ ਖੜਕਾਂ

  • By admin
  • May 20, 2023
  • 0
ਆਯੂਰਵੈਦਿਕ

ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਆਦਮਪੁਰ 19 ਮਈ (ਜਸਵਿੰਦਰ ਸਿੰਘ ਆਜ਼ਾਦ)- ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ (ਹੁਸ਼ਿਆਰਪੁਰ) ਦੇ ਮੁੱਖ ਵੈਦ ਬਲਜਿੰਦਰ ਰਾਮ ਅਤੇ ਵੈਦ ਸਿਮਰਨਜੀਤ ਕੌਰ ਦੀ ਸਮੂਹ ਟੀਮ ਵੱਲੋਂ ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਧੱਕੋਂ ਵਾਲਿਆਂ ਦੀ ਪ੍ਰੇਰਣਾਂ ਸਦਕਾ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ (ਬਾਬੇ ਜੋੜੇ) ਰਾਇਪੁਰ ਰਸੂਲਪੁਰ ਜਲੰਧਰ ਵਿਖੇ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਜੀ ਦੇ ਆਸ਼ੀਰਵਾਦ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਕੈਂਪ ਦਾ ਸ਼ੁੱਭ ਅਰੰਭ ਸੰਤ ਬਾਬਾ ਨਿਰਮਲ ਦਾਸ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਵਿੱਚ ਕਰੀਬ 1500 ਮਰੀਜ਼ਾਂ ਦਾ ਮਾਹਰ ਡਾਕਟਰ ਸਹਿਬਾਨਾਂ ਦੀ ਟੀਮ ਵੱਲੋਂ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ।

ਆਯੂਰਵੈਦਿਕ

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਵੈਦ ਬਲਜਿੰਦਰ ਰਾਮ ਖੜਕਾਂ ਨੇ ਦਸਿਆ ਕਿ ਪਿਛਲੇ ਸਾਲ ਵੀ ਸਲਾਨਾ ਜੋੜ ਮੇਲੇ ਤੇ ਇਸੇ ਤਰ੍ਹਾਂ ਕੈਂਪ ਲਗਾਇਆ ਗਿਆ ਸੀ। ਜਿਸਦਾ ਲਾਗਲੇ ਪਿੰਡਾਂ ਦੇ ਲੋਕਾਂ ਨੇ ਭਰਭੂਰ ਲਾਭ ਉਠਾਇਆ ਅਤੇ ਆਪਣਾ ਆਯੂਰਵੈਦਿਕ ਦਵਾਈਆਂ ਨਾਲ ਇਲਾਜ਼ ਕਰਵਾਉਣ ਵਿੱਚ ਭਾਰੀ ਰੁੱਚੀ ਦਿਖਾਈ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈਆਂ ਨਾਲ ਕਿਸੇ ਵੀ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਦਵਾਈ ਨਾਲ ਮਾੜੇ ਤੋਂ ਮਾੜੇ ਰੋਗਾਂ ਨੂੰ ਵੀ ਜੜੋ੍ਹ ਖ਼ਤਮ ਕੀਤਾ ਜਾ ਸਕਦਾ ਹੈ।

ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਜਿਥੇ ਗੁਰੂ ਘਰ ਦੇ ਸਮੂਹ ਸੇਵਾਦਾਰਾਂ, ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਉਥੇ ਵੈਦ ਬਲਜਿੰਦਰ ਰਾਮ ਖੜਕਾਂ, ਡਾ. ਮੁਨੀਸ਼ਾਂ ਕੁੰਡਲ (ਬੀ.ਐਮ.ਐਸ), ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਮਿੰਦਰ ਕੌਰ, ਵੈਦ ਦਵਿੰਦਰ ਸਿੰਘ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ, ਡਾ. ਨਵੀਨ ਸ਼ਰਮਾਂ, ਡਾ. ਨੀਰਜ਼ ਠਾਕੁੱਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੰਤ ਨਿਰਮਲ ਦਾਸ ਮਹਾਰਾਜ ਜੀ ਵੱਲੋਂ ਸਮੂਹ ਵੈਦਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *