ਪਿੰਡ ਕੰਗਣੀਵਾਲ ਵਿਖੇ ਬਾਬਾ ਮਸਤ ਵਲੀ ਦੀ ਯਾਦ ਵਿੱਚ ਸਲਾਨਾ ਲੰਗਰ ਲਗਾਇਆ

  • By admin
  • July 22, 2023
  • 0
ਪਿੰਡ ਕੰਗਣੀਵਾਲ

ਸਮਾਗਮ ਦੌਰਾਨ ਸਮਾਜ ਸੇਵਕ ਸਾਹਿਲ ਸ਼ਰਮਾਂ ਜੰਡੂ ਸਿੰਘਾ ਦਾ ਵਿਸ਼ੇਸ਼ ਸਨਮਾਨ ਹੋਇਆ

ਜਲੰਧਰ 21 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਪਿੰਡ ਕੰਗਣੀਵਾਲ ਵਿਖੇ ਬਾਬਾ ਮਸਤ ਵਲੀ ਦਾਨੇਵਾਲ ਵਾਲੀ ਸਰਕਾਰ ਦੀ ਨਿੱਘੀ ਯਾਦ ਵਿੱਚ ਹਰ ਸਾਲ ਦੀ ਤਰਾਂ ਸਲਾਨਾ ਲੰਗਰ ਅਤੇ ਸੂਫੀ ਮਹਿਫ਼ਿਲ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਗੱਦੀ ਸੇਵਕ ਨਿੰਮੋਂ ਜੀ ਵੀ ਉਚੇਚੇ ਤੋਰ ਤੇ ਪੁੱਜੇ। ਸਮਾਗਮ ਦੌਰਾਨ ਦਲਜੀਤ ਹੰਸ, ਮਾਧੋ ਹੰਸ, ਆਸ਼ੂ ਬਿਲਗਾ ਵੱਲੋਂ ਮਸਤਾਂ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਰਾਤ ਨੂੰ ਬਾਬਾ ਜੀ ਦੀ ਚੌਂਕੀ ਵੀ ਲਗਾਈ ਗਈ। ਜਿਸ ਵਿੱਚ ਕਮਲ ਕੈਂਲੇ, ਡਾਚੀਆ, ਦਿਆਲ ਕੌਰ ਬਾਬਾ ਜੀ ਦੇ ਧਾਰਮਿਕ ਗੀਤ ਗਾਏ ਗਏ। ਇਸ ਮੌਕੇ ਤੇ ਸਮਾਜ ਸੇਵਕ ਸਾਹਿਲ ਸ਼ਰਮਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸੰਗਤਾਂ ਵੱਲੋਂ ਬਾਬਾ ਹੰਸ ਰਾਜ ਜੀ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਪਰਵੀਨ ਨਈਅਰ ਵੱਲੋਂ ਵੱਖ ਵੱਖ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਮੌਕੇ ਤੇ ਪ੍ਰੇਮ ਕੁਮਾਰ, ਸਤਨਾਮ ਚੰਦ, ਤਰਸੇਮ ਲਾਲ, ਲਵਲੀ, ਪਵਨ, ਮਨਦੀਪ, ਬੰਟੀ, ਦਵਿੰਦਰ ਬਿੰਦਾ, ਲੱਕੀ ਨਈਅਰ, ਮੌਲਿਕ ਨਈਅਰ, ਅਮਿਤ, ਹਾਰਦਿਕ, ਧਰੋਤਰ, ਚਹਿਲ, ਜਿਆ, ਕੀਰਤੀ, ਜਸਨੂਰ, ਯਸ਼ਵੀ, ਵਿਰਾਜ, ਸਾਰਥਿਕ, ਵੀਨਾ, ਮਨੀ, ਮੀਨਾ, ਜੋਤੀ, ਅਮਿਤ, ਜਤਿਨ, ਹਨੀ, ਅਭੀ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਪਿੰਕੀ ਸਰਪੰਚ ਸੇਮੀ, ਸਾਬਕਾ ਸਰਪੰਚ ਗੁਰਵਿੰਦਰ ਨਈਅਰ, ਬਾਬੂ ਟੀਨੀ ਸੇਖੜੀ ਵੀ ਉਚੇਚੇ ਤੋਰ ਤੇ ਹਾਜ਼ਰ ਹੋਏ।

Leave a Reply

Your email address will not be published. Required fields are marked *