ਭੋਗਪੁਰ ਦੇ ਮਸਲਿਆਂ ਵਾਰੇ ਸੀਨੀਅਰ ਪੱਤਰਕਾਰ ਬਾਬਾ ਸੁਰਜੀਤ ਸਿੰਘ ਨਾਲ ਕੀਤੀ ਗਈ ਮੁਲਾਕਾਤ

  • By admin
  • July 3, 2022
  • 0
ਬਾਬਾ ਸੁਰਜੀਤ ਸਿੰਘ

ਜਲੰਧਰ 3 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਭੋਗਪੁਰ ਤੋਂ ਨਿਧੜਕ ਕਲਮ ਸੀਨੀਅਰ ਪੱਤਰਕਾਰ ਬਾਬਾ ਸੁਰਜੀਤ ਸਿੰਘ ਭੋਗਪੁਰ ਨਾਲ ਪੰਜਾਬ ਫੋਕਸ ਦੀ ਟੀਮ ਵਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜੋ ਭੋਗਪੁਰ ਦੇ ਗੰਭੀਰ ਮਸਲਿਆਂ ਤੇ ਬਾਬਾ ਜੀ ਨੇ ਦੱਸਿਆ ਕਿ ਭਾਵੇਂ ਕਈ ਵਾਰੀ ਨਗਰ ਕੌਸ਼ਲ ਚ ਫੇਰ ਬਦਲ ਆਇਆ ਪਰ ਸ਼ਹਿਰ ਦਾ ਨਿਕਾਸ ਤੇ ਵਿਕਾਸ ਨਹੀਂ ਹੋਇਆ, ਨਾਲੀਆਂ, ਗਲੀਆਂ ਨਗਰ ਕੌਂਸਲ ਵਲੋਂ ਬਹੁਤ ਵਾਰੀ ਪੱਟੀਆਂ ਗਈ ਆਂ ਤੇ ਬਣਾਈਆਂ ਗਈਆਂ ਪਰ ਪਾਣੀ ਦੇ ਲੇਬਲ ਦਾ ਮਸਲਾ ਲਟਕਦਾ ਆ ਰਿਹਾ ਹੈ ਹੁਣ ਬਰਸਾਤ ਦਾ ਮੌਸਮ ਆ ਰਿਹਾ ਹੈ।

ਸ਼ਹਿਰ ਦੇ ਲੋਕਾਂ ਨੂੰ ਚਿੰਤਾ ਪੈ ਗਈ ਹੈ ਕਿਉਂ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਹਰ ਮਹੁੱਲੇ ਵਿੱਚ ਪਾਣੀ ਦੇ ਛੱਪੜ ਲੱਗ ਜਾਂਦੇ ਹਨ ਮੀਂਹ ਕਾਰਨ ਸ਼ਹਿਰ ਵਿੱਚ ਹੜ ਵਾਗੂੰ ਪਾਣੀ ਭਰ ਜਾਂਦਾ ਹੈ ,ਇਹ ਗੱਲ ਦਰੁਸਤ ਹੈ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਆਉਦੀਆਂ ਹਨ ਸ਼ਹਿਰ ਵਾਸੀਆਂ ਨਾਲ ਬਾਅਦੇ ਕੀਤੇ ਜਾਂਦੇ ਹਨ।

ਵੋਟਾਂ ਤੋਂ ਸਿਆਸਤੀ ਭਦਰਪੁਰਸ਼ਾ ਦੀ ਨਿਗਾਹ ਬਦਲ ਜਾਂਦੀ ਹੈ ਸਵਾਲਾਂ ਦੇ ਜਵਾਬ ਵਿਚ ਬਾਬਾ ਸੁਰਜੀਤ ਸਿੰਘ ਨੇ ਦੱਸਿਆ ਇਥੋਂ ਦੀ ਨਗਰ ਕੌਸਲ ਦੀ ਇੱਕ ਪੁਰਾਣੀ ਰੀਤ ਹੈ ਵੋਟਾਂ ਤੋਂ ਬਾਅਦ ਪ੍ਧਾਨਗੀ ਲੈਣ ਲਈ ਕੲਈ ਵਿਆਕਤੀਆਂ ਵਲੋਂ ਕੁੱਝ ਕੌਸਲਰਾਂ ਨੂੰ ਲੱਖਾਂ ਰੁਪਿਆਂ ਵਿੱਚ ਬੋਲੀ ਲਾਕੇ ਖਰੀਦੋ ਫਰੋਕਤ ਹੁੰਦੀ ਹੈ ਜਦੋਂ ਕੋਈ ਕਿਸੇ ਵੀ ਪਾਰਟੀ ਦਾ ਪ੍ਰਧਾਨ ਬਣਦਾ ਹੈ ਤਾਂ ਉਸ ਦੀਆਂ ਸ਼ਹਿਰ ਦੇ ਕੰਮਾਂ ਵਲੋਂ ਅੱਖਾਂ ਬਦਲ ਜਾਦੀਆਂ ਹਨ ਉਸ ਨੇ ਆਪਣਾ ਢਿੱਡ ਵੀ ਭਰਨਾ ਹੁੰਦਾ ਹੈ ਬੋਲੀ ਦੇ ਪੈਸੇ ਪੂਰੇ ਕਰਨੇ ਹੁੰਦੇ ਹਨ ਇਸ ਤਰ੍ਹਾਂ ਹੀ ਕੁੱਝ ਕੌਸਲਰਂ ਦਾ ਵੀ ਇਹੋ ਹਾਲ ਹੈ।

ਕਿਸ ਦੀ ਗੱਲ ਕਰੀਏ ਇਥੇ ਤਾਂ ਆਵਾ ਹੀ ਊਤ ਗਿਆ ਹੈ

ਕਿਸ ਦੀ ਗੱਲ ਕਰੀਏ ਇਥੇ ਤਾਂ ਆਵਾ ਹੀ ਊਤ ਗਿਆ ਹੈ। ਇਨ੍ਹਾਂ ਮਹਾਂਰਿਸ਼ੀਆਂ ਨੇ ਸ਼ਹਿਰ ਵਾਸੀਆਂ ਤੇ ਸ਼ਹਿਰ ਵਾਰੇ ਕੀ ਸੋਚਣਾ ਹੈ ਜਿਨ੍ਹਾਂ ਚਿਰ ਵਧੀਆ ਬੰਦੇ ਤੇ ਕਿਸੇ ਸੂਝਵਾਨ ਦੇ ਪ੍ਧਾਨਗੀ ਹੱਥ ਨਹੀਂ ਆਉਦੀ ਭੋਗਪੁਰ ਸ਼ਹਿਰ ਨਾਲ ਧੱਕਾ ਹੁੰਦਾ ਰਹਿਣਾ ਭੋਗਪੁਰ ਦੇ ਵਾਰਡ ਨੰਬਰ ਪੰਜ ਤੋਂ ਲਾਕੇ ਸਾਰੇ ਸ਼ਹਿਰ ਵਿੱਚ ਪਾਣੀ ਦਾ ਨਿਕਾਸ ਨਹੀਂ ਹੋਇਆ ਸ਼ਹਿਰ ਦੇ ਬਹੁਤ ਸਾਰੇ ਲੋਕ ਗੰਦਗੀ ਕਾਰਣ ਰੱਬ ਨੂੰ ਪਿਆਰੇ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਕਿਹਾ ਜਾਂਦਾ ਹੈ ਕਿ ਨਗਰ ਕੌਂਸਲ ਦੇ ਦਫਤਰ ਦੇ ਕੁੱਝ ਅਧਿਕਾਰੀਆਂ ਵਲੋਂ ਵੀ ਸ਼ਹਿਰ ਵਾਰੇ ਨਹੀਂ ਸੋਚਿਆ ਜਾਂਦਾ ਮੱਗਰਮੱਛਾ ਦੇ ਮੋਹਰੇ ਮੱਛੀਆਂ ਨੇ ਆਕੜ ਕਿ ਮਰਨਾ ਹੈ ਅਧਿਕਾਰੀਆਂ ਵਲੋਂ ਕੁੱਝ ਨਹੀਂ ਕੀਤਾ ਜਾਣਾ ਨਾਮ ਦੇ ਅਫਸਰ ਹਨ ਸਾਰੇ ਕਹਾਵਤ ਹੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੈ ਬਾਬਾ ਜੀ ਨੇ ਕਿਹਾ ਕਿ ਮੈਂ ਨਿਧੜਕ ਤੇ ਇਨਕਲਾਬੀ ਕਲਮ ਦੀ ਤਾਕਤ ਨਾਲ ਹਕੀਕਤ ਲਿਖਦਾਂ ਪਰ ਮੈਂਨੂੰ ਮਾਣ ਹੈ ਉਸ ਰੱਬ ਤੇ ਜਿਸ ਨੇ ਮੈਨੂੰ ਤਾਕਤ ਬਖਸ਼ੀ ਹੈ ਪਰ ਬਹੁਤ ਵਾਰੀ ਮਾੜੀ ਕਿਸਮਤ ਵਾਲਿਆਂ ਵਲੋਂ ਮੇਰੀ ਇਸ ਕਲਮ ਨੂੰ ਲਿਖਣ ਤੋਂ ਰੋਕਿਆ ਗਿਆ।

ਸਚਾਈ ਲਿਖਣ ਤੋਂ ਗੁਰੇਜ ਨਹੀਂ ਕਰਾਗਾਂ

ਪਰ ਮੈਂ ਸਚਾਈ ਲਿਖਣ ਤੋਂ ਗੁਰੇਜ ਨਹੀਂ ਕਰਾਗਾਂ ਲੋਕਾਂ ਦੀਆਂ ਸਮੱਸਿਆਵਾਂ ਵਾਰੇ ਲਿਖਦਾ ਰਵਾਗਾਂ ਬਾਬਾ ਜੀ ਨੇ ਕਿਹਾ ਕਿ ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਜਦੋਂ ਦੀ ਨਗਰ ਕੌਸਲ ਹੋਦਂ ਵਿਚ ਆਈ ਹੈ ਸਬੰਧਤ ਮਹਿਕਮਿਆਂ ਤੋਂ ਗਰਾਟਾਂ ਤੇ ਹੋਰ ਕੰਮਾਂ ਵਾਰੇ ਇੰਨਕੁਆਰੀ ਹੋਣੀ ਚਾਹੀਦੀ ਹੈ ਇਨ੍ਹਾਂ ਦੇ ਠੇਕੇਦਾਰਾਂ ਵਾਰੇ ਜਾਣਕਾਰੀ ਜਰੂਰੀ ਹੈ ਕਿਉਂ ਨਹੀਂ ਹੋਇਆ ਸ਼ਹਿਰ ਦਾ ਵਿਕਾਸ ਤੇ ਨਿਕਾਸ, ਜਾਂ ਸੀਵਰੇਜ ਦਾ ਕੰਮ ਸਰਕਾਰ ਵਲੋਂ ਜਲਦੀ ਪਾਣੀ ਦਾ ਨਿਕਾਸ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ।

Leave a Reply

Your email address will not be published. Required fields are marked *