
ਬਾਬਾ ਸਾਹਿਬ ਦੁਆਰਾ ਸਖਤ ਮਿਹਨਤ ਨਾਲ ਤਿਆਰ ਕੀਤੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਵਿਉਤਾਂ ਬਣਾਈਆਂ ਜਾ ਰਹੀਆਂ ਹਨ : ਪੰਜਾਬ ਪ੍ਰਧਾਨ ਵੀਰਪਾਲ ਠਰੋਲੀ
ਹੁਸਿ਼ਆਰਪੁਰ, 18 ਅਪ੍ਰੈਲ (ਤਰਸੇਮ ਦੀਵਾਨਾ)- ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮ੍ਰਪਿਤ ਬੇਗਮਪੁਰਾ ਟਾਈਗਰ ਫੋਰਸ ਵਲੋਂ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਨਰੇਸ਼ ਕੁਮਾਰ ਬੱਧਣ ਅਤੇ ਜਿ਼ਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੁਸਿ਼ਆਰਪੁਰ ਵਿਖੇ ਅੱਜ ਠਾਠਾਂ ਮਾਰਦੀ ਚੇਤਨਾ ਰੈਲੀ ਕੱਢੀ ਗਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਸੀਨੀਅਰ ਮੀਤ ਪ੍ਰਧਾਨ ਨੈਕੂ ਅਜਨੋਹਾ ਬੱਧਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਹ ਰੈਲੀ ਮਿੰਨੀ ਸੈਕਟਰੀਏਟ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ, ਸ਼ੈਸ਼ਨ ਚੌਂਕ, ਘੰਟਾ ਘਰ, ਭਗਵਾਨ ਬਾਲਮੀਕ ਚੌਕ, ਕਮਾਲਪੁਰ ਚੌਂਕ ਆਦਿ ਤੋਂ ਹੁੰਦੀ ਹੋਈ ਡਾ ਭੀਮ ਰਾਓ ਅੰਬੇਡਕਰ ਚੌਂਕ ਨੇੜੇ ਬੱਸ ਸਟੈਂਡ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨਤਮਸਤਕ ਹੋ ਕੇ ਸਮਾਪਤ ਹੋਈ। ਇਸ ਚੇਤਨ ਰੈਲੀ ’ਚ ਲੋਕਾਂ ਦਾ ਵੱਡਾ ਹਜੂਮ ਬੇਗਮਪੁਰਾ ਟਾਈਗਰ ਫੋਰਸ ਦੇ ਕਾਰਜਾਂ ਦੀ ਗਵਾਹੀ ਭਰਦਾ ਨਜ਼ਰ ਆ ਰਿਹਾ ਸੀ। ਇਸ ਰੈਲੀ ’ਚ “ਬਾਬਾ ਸਾਹਿਬ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ”, “ ਜੈ ਭੀਮ, ਜੈ ਭਾਰਤ”, “ਭੀਮਾਂ ਤੇਰੀ ਨੇਕ ਕਮਾਈ”, “ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂ ਪਿਆਰ ਕਰੋ” ਆਦਿ ਨਾਅਰੇ ਗੂੰਜਦੇ ਸੁਣਾਈ ਦਿੱਤੇ।
ਇਸ ਮੌਕੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਹਿੰਦੂ ਰਾਸ਼ਟਰ……
ਇਸ ਮੌਕੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਧਾਰਨਾ ਹੇਠਾਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੁਆਰਾ ਸਖਤ ਮਿਹਨਤ ਅਤੇ ਦੂਰ ਦ੍ਰਿਸ਼ਟੀ ਨਾਲ ਤਿਆਰ ਕੀਤੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਵਿਉਤਾਂ ਬਣਾਈਆਂ ਜਾ ਰਹੀਆਂ ਹਨ, ਜਿਹਨਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਆਰ ਆਰ ਐਸ ਦੀ ਅਗਵਾਈ ਵਾਲੀ ਕੇਂਦਰ ਦੀ ਹਕੂਮਤ ਜਾਤ-ਪਾਤ ਅਤੇ ਧਰਮ ਦੇ ਨਾਮ ’ਤੇ ਦੇਸ਼ ਵਾਸੀਆਂ ਨੂੰ ਲੜਾਉਣਾ ਚਾਹੁੰਦੀ ਹੈ। ਇਸ ਲਈ ਹੁਸਿ਼ਆਰਪੁਰ ਦੇ ਵਾਸੀਆਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਸੋਚ ਬਾਰੇ ਜਾਣੂ ਕਰਵਾਉਣ ਲਈ ਅੱਜ ਵਿਸ਼ਾਲ ਚੇਤਨਾ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਲੋਕ ਸਰਕਾਰ ਦੇ ਅਜੰਡੇ ਤੋਂ ਜਾਣੂ ਹੋ ਸਕਣ।
ਇਸ ਮੌਕੇ ਹੋਰਨਾ ਤੋ ਇਲਾਵਾ ਸਨੀ ਸੀਣਾ ਪ੍ਰਧਾਨ ਚੱਬੇਵਾਲ, ਸੰਦੀਪ ਜੱਲੋਵਾਲਮੀਤ ਪ੍ਰਧਾਨ ਚੱਬੇਵਾਲ, ਚੰਦਨ ਕੁਮਾਰ ਲੱਕੀ ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ, ਬਿਸ਼ਨ ਪਾਲ ਠਰੋਲੀ, ਬਲਵਿੰਦਰ ਬਿੰਦੀ ਐਮ ਸੀ, ਕਮਲਜੀਤ ਡਾਡਾ, ਭਿੰਦਾ ਸੀਣਾ, ਵਿਜੈ ਸੀਣਾ, ਰਾਕੇਸ਼ ਕੁਮਾਰ ਜੱਲੋਵਾਲ, ਰਾਕੇਸ਼ ਕੁਮਾਰ ਭੱਟੀ, ਮੀਡੀਆ ਇੰਚਾਰਜ ਹੈਪੀ ਸਾਈ, ਅਮਨਦੀਪ, ਚਰਨਜੀਤ ਡਾਡਾ, ਜੱਸਾ ਨੰਦਨ, ਭਿੰਦਾ ਖਨੂੰਰ, ਜਸਵਿੰਦਰ ਜੱਲੋਵਾਲ, ਮਨਦੀਪ ਜੱਲੋਵਾਲ, ਭੱਲਾ ਖਨੂੰਰ, ਸ਼ੁਸ਼ਾਂਤ ਮੰਮਣ, ਪਵਨ ਕੁਮਾਰ ਬੱਧਣ, ਹਰਪ੍ਰੀਤ ਜੱਲੋਵਾਲ, ਲੱਕੀ ਸੀਣਾ, ਵਿਸ਼ਾਲ ਬਸੀ ਬਾਹੀਆ, ਗੁਰਵਿੰਦਰ ਬਰਾੜ, ਸੰਦੀਪ ਬੱਡਲਾ, ਅਰਸ਼ ਮਹਿਮੋਵਾਲ, ਜੈਦਾ, ਬੱਗਾ, ਸੋਨੂੰ, ਰਾਜੂ ਆਦਿ ਹਾਜ਼ਰ ਸਨ।