ਪੰਜਾਬ ਦੇ ਕਿਸੇ ਵੀ ਥਾਣੇ ਵਿੱਚ ਗ਼ਰੀਬ ਲੋਕਾਂ ਦੀ ਸੁਣਵਾਈ ਨਹੀਂ ਹੋਈ : ਬੇਗਮਪੁਰਾ ਟਾਈਗਰ ਫੋਰਸ

  • By admin
  • August 28, 2022
  • 0
ਬੇਗਮਪੁਰਾ ਟਾਈਗਰ ਫੋਰਸ

ਪੰਜਾਬ ਪੁਲੀਸ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ 28 ਅਗਸਤ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੀ ਇਕ ਹੰਗਾਮੀ ਮੀਟਿੰਗ ਮਿੱਠਾਪੁਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਆਏ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮਾਜ ਦੇ ਵੱਖ ਵੱਖ ਮੁੱਦਿਆਂ ਤੇ ਵਿਚਾਰਾਂ ਕੀਤੀਆਂ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬੇਗਮਪੁਰਾ ਟਾਈਗਰ ਫ਼ੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ, ਜ਼ਿਲ੍ਹਾ ਸਕੱਤਰ ਹੰਸਰਾਜ ਇਸਲਾਮਾਬਾਦ ,ਜ਼ਿਲ੍ਹਾ ਸਕੱਤਰ ਅਸ਼ੋਕ ਬਸੀ ਕਲਾਂ, ਅਤੇ ਬਿਸ਼ਨਪਾਲ ਜ਼ਿਲ੍ਹਾ ਸਕੱਤਰ ,ਧਰਮਪਾਲ ਸਾਹਨੇਵਾਲ ਸੀਨੀਅਰ ਵਾਈਸ ਪ੍ਰਧਾਨ’ ਪੰਜਾਬ ਕੇਵਲ ਕ੍ਰਿਸ਼ਨ ਵਾਈਸ ਪ੍ਰਧਾਨ ਅਤੇ ਡਾ ਜੱਖੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਬੇਗਮਪੁਰਾ ਟਾਈਗਰ ਫੋਰਸ ਵੱਲੋਂ ਥਾਣਾ ਫਿਲੌਰ ਦੇ ਅਧੀਨ ਪੈਂਦੀ ਚੌਕੀ ਅੱਪਰਾ ਦੇ ਜ਼ਿਲ੍ਹਾ ਇੰਚਾਰਜ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ

ਮੀਟਿੰਗ ਤੋਂ ਉਪਰੰਤ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਥਾਣਾ ਫਿਲੌਰ ਦੇ ਅਧੀਨ ਪੈਂਦੀ ਚੌਕੀ ਅੱਪਰਾ ਦੇ ਜ਼ਿਲ੍ਹਾ ਇੰਚਾਰਜ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਮੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਪੰਜਾਬ ਦੇ ਥਾਣਿਆਂ ਵਿੱਚ ਗ਼ਰੀਬ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਭਾਜਪਾ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਇਹ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹਨ ਉਨ੍ਹਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਸਮਾਜ ਦੇ ਲੋਕਾਂ ਨਾਲ ਹਰ ਵੇਲੇ ਚੱਟਾਨ ਵਾਂਗ ਖਡ਼੍ਹੀ ਹੈ।

ਉਨ੍ਹਾਂ ਕਿਹਾ ਕਿ ਹਲਕਾ ਫਿਲੌਰ ਦੇ ਅਧੀਨ ਪੈਂਦੀ ਚੌਕੀ ਅੱਪਰਾ ਦੇ ਅਧੀਨ ਪੈਂਦੇ ਪਿੰਡ ਮੋਰੋ ਦੀ ਇੱਕ ਔਰਤ ਵੱਲੋਂ ਹੋਈ ਐੱਫਆਈਆਰ ਨੰਬਰ 270/21 ਵਿੱਚ ਮੌਜੂਦਾ ਚੌਕੀ ਇੰਚਾਰਜ ਅਤੇ ਆਈ ਓ ਨੇ ਅਜੇ ਤੱਕ ਚਲਾਨ ਪੇਸ਼ ਨਹੀਂ ਕੀਤਾ ਅਤੇ ਨਾ ਹੀ ਐਫ ਆਈ ਆਰ ਵਿੱਚ 326 ਦਾ ਵਾਧਾ ਜੁਰਮ ਕੀਤਾ ਉਨ੍ਹਾਂ ਪੰਜਾਬ ਪੁਲੀਸ ਨੂੰ ਸਖ਼ਤ ਲਹਿਜ਼ੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਅੱਪਰਾ ਚੌਕੀ ਦੇ ਇੰਚਾਰਜ ਨੇ 15 ਦਿਨਾਂ ਦੇ ਅੰਦਰ ਅੰਦਰ ਉਕਤ ਐੱਫਆਈਆਰ ਦਾ ਚਲਾਨ ਅਤੇ ਵਾਧਾ ਜੁਰਮ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਬੇਗਮਪੁਰਾ ਟਾਈਗਰ ਫੋਰਸ ਵਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਡਿਵੀਜ਼ਨ ਨੰਬਰ 7 ਦੇ ਐਸਐਚਓ ਰਜੇਸ਼ ਕੁਮਾਰ ਦੇ ਰਾਹੀਂ ਡੀ ਜੀ ਪੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਧਰਮਪਾਲ ਸਾਹਨੇਵਾਲ, ਹਲਕਾ ਪ੍ਰਧਾਨ ਕ੍ਰਿਸ਼ਨ ਲਾਲ, ਗੁਰਨਾਮ ਸਿੰਘ ਵਾਈਸ ਪ੍ਰਧਾਨ, ਸੈਕਟਰੀ ਕਿਸ਼ਨ ਲਾਲ, ਵਾਈਸ ਪ੍ਰਧਾਨ ਕਸ਼ਮੀਰ ਲੁਧਿਆਣਾ ਤੋਂ ਸ਼ਹਿਰੀ ਪ੍ਰਧਾਨ ਸੁਰਿੰਦਰ ਡਾ ਸੁੰਦਰ ਜੱਖੂ ਮੈਂਬਰ ਹਰਜਿੰਦਰ ਜੰਡਾਲੀ, ਗੁਰਦਿਆਲ ਸਿੰਘ ਹੀਰ ,ਅਸ਼ੋਕ ਕੁਮਾਰ ਜੋਸ਼ੀ ,ਸੋਹਣ ਸਿੰਘ ,ਮੋਹਨ ਸਿੰਘ ਮਿੱਠਾਪੁਰ, ਡਾ ਮੱਖਣ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *