
ਜਲੰਧਰ 14 ਜੂਨ (ਜਸਵਿੰਦਰ ਸਿੰਘ ਆਜ਼ਾਦ)- ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਵਸ ਪਰਾਈਮ ਸਿਟੀ, ਚੂਹੜਵਾਲੀ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਉਂਕਾਰ ਸਿੰਘ, ਸੇਵਾ ਮੁੱਕਤ ਮੈਨੇਜਰ, ਸ੍ਰੀ ਸੁੁਰਿੰਦਰ ਸਿੰਘ, ਐਸ.ਬੀ.ਆਈ. ਅਧਿਕਾਰੀ, ਸ੍ਰੀ ਵਿਨੋਦ ਫ਼ਕੀਰਾ, ਸ੍ਰੀ ਸੁਰਿੰਦਰ ਮਹੇ, ਮੈਨੇਜਰ ਪਰਾਈਮ ਸਿਟੀ ਅਤੇ ਹੋਰ ਨਾਮ ਲੇਵਾ ਸੰਗਤਾਂ ਸ਼ਮਾਲ ਹੋਈਆਂ ਤੇ ਭਗਤ ਕਬੀਰ ਜੀ ਦਾ ਗੁਣਗਾਣ ਕੀਤਾ ਗਿਆ।