ਮਰੀਜ਼ਾਂ ਨੂੰ ਬਚਾਉਣ ਲਈ ਖੂਨਦਾਨ ਕਰਨਾਂ, ਬੇਹੱਦ ਜ਼ਰੂਰੀ : ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ

  • By admin
  • March 30, 2023
  • 0
ਖੂਨਦਾਨ

ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਖੁੱਦ ਆਪ ਵੀ 15 ਵਾਰ ਕਰ ਚੁੱਕੇ ਹਨ, ਖੂਨਦਾਨ

ਖੂਨਦਾਨਆਦਮਪੁਰ/ਜਲੰਧਰ 30 ਮਾਰਚ (ਅਮਰਜੀਤ ਸਿੰਘ)- ਮਨੁੱਖਾ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ, ਇਹ ਪ੍ਰਮਾਤਮਾ ਦੀ ਦੇਣ ਹੈ ਤੇ ਮਨੁੱਖਾ ਸਰੀਰ ਵਿੱਚ ਆਪਣੇ ਆਪ ਬਣਦਾ ਹੈ। ਇੱਕ ਮਨੁੱਖ ਵੱਲੋਂ ਦੀ ਦਾਨ ਕੀਤੇ ਖੂਨ ਨਾਲ ਤਿੰਨ ਕੀਮਤੀ ਜਾਂਨਾ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਦਸਿਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਉਹ ਖੁੱਦ ਵੀ ਕਰੀਬ 15 ਵਾਰ ਖੂਨਦਾਨ ਕਰ ਚੁੱਕੇ ਹਨ ਤੇ ਹਸਪਤਾਲਾਂ ਵਿੱਚ ਲੋ੍ੜਵੰਦ ਮਰੀਜ਼ਾਂ ਲਈ ਖੂਨਦਾਨ ਕਰਦੇ ਰਹਿਣਗੇ।

ਜਸਵੀਰ ਸਿੰਘ ਸਾਬੀ ਪਧਿਆਣਾ ਨੇ ਦਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ (ਜਲੰਧਰ) ਵਲੋਂ 23ਵਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਸਲਾਨਾ ਦੁੱਧ ਬ੍ਰਹਮੀ ਦਾ ਲੰਗਰ 14 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿੱਖੇ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਪੁੱਜ ਰਹੇ ਹਨ।

ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਇਸ ਖੂਨਦਾਨ ਕੈਂਪ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਸੇਵਾਦਾਰ, ਭਾਈ ਸੁਖਜੀਤ ਸਿੰਘ, ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਆਕਾਸ਼, ਗੁਰਵਿੰਦਰ, ਬੋਬੀ, ਜਸਕਰਨ, ਕਰਨ ਪੰਚ, ਛੋਟੂ ਅਤੇ ਹੋਰ ਸਮੂਹ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਂਉਦੇ ਹਨ। ਸੰਸਥਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਅਤੇ ਖੂਨਦਾਨੀਆਂ ਨੂੰ ਬੇਨਤੀ ਕੀਤੀ ਹੈ ਇਸ ਕੈਂਪ ਵਿੱਚ ਵੱਧਚੜ੍ਹ ਕੇ ਖੂਨਦਾਨ ਕੀਤਾ ਜਾਵੇ। ਤਾਂ ਜੋ ਲ੍ਹੋੜਵੰਦਾਂ ਤੱਕ ਉਨ੍ਹਾਂ ਦੇ ਕੀਮਤੀ ਖੂਨ ਨੂੰ ਪਹੁੱਚਾਇਆ ਜਾ ਸਕੇ।

Leave a Reply

Your email address will not be published. Required fields are marked *