‘ਪਿਤਾ ਦਿਵਸ’ ਬਿਰਧ ਘਰ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨਾਲ ਮਨਾਇਆ

  • By admin
  • June 20, 2023
  • 0
ਪਿਤਾ ਦਿਵਸ

ਦਹੇਜ ਕਾਨੂੰਨ 498ਏ ਦੀ ਦੁਰਵਰਤੋਂ ਕਾਰਨ ਹਰ ਸਾਲ 120,000 ਆਦਮੀ ਕਰ ਰਹੇ ਨੇ ਖੁਦਕਸ਼ੀਆਂ : ਜੋਗਿੰਦਰ ਸਿੰਘ ਜੋਗੀ

ਜਲੰਧਰ 20 ਜੂਨ (ਜਸਵਿੰਦਰ ਸਿੰਘ ਆਜ਼ਾਦ)- ਮਨੁੱਖੀ ਅਧਿਕਾਰਾਂ ਦੀ ਸਿਰਮੌਰ ਜਥੇਬੰਦੀ ‘ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ’ ਵੱਲੋਂ ਦੇਸ਼ ਵਿੱਚ ਦਹੇਜ ਕਾਨੂੰਨ 498-ਏ, ਅਤੇ ਹੋਰ ਇੱਕ ਤਰਫਾ ਕਾਨੂੰਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਤਬਾਹ ਹੋ ਰਹੇ ਪਰਿਵਾਰਕ ਤਾਣੇ ਬਾਣੇ ਨੂੰ ਬਚਾਉਣ ਲਈ ਆਰੰਭੀ ਲਹਿਰ ‘ਪਰਿਵਾਰ ਬਚਾਓ– ਦੇਸ਼ ਬਚਾਓ’ ਨੂੰ ਸਮਰਪਿਤ ‘‘ਅੰਤਰਰਾਸ਼ਟਰੀ ਪਿਤਾ ਦਿਵਸ’’ ਸਥਾਨਕ ਬਿਰਧ ਅਤੇ ਅਪਾਹਜ ਘਰ, ਨੇੜੇ ਐਚ.ਐਮ.ਵੀ. ਕਾਲਜ ਜਲੰਧਰ ਵਿਖੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਅਤੇ ਮਾਤਾਵਾਂ ਨਾਲ ਮਨਾਇਆ ਗਿਆ, ਜਿਸ ਵਿੱਚ ਜਥੇਬੰਦੀ ਨਾਲ ਜੁੜੇ ਕਾਰਕੁੰਨਾਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ।

ਪਿਤਾ ਦਿਵਸ

ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਅੱਜ ਲੋੜ ਹੈ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਵਿਸ਼ੇਸ਼ਕਰ ਨੂੰਹਾਂ ਲਈ ਬਣੇ ਇੱਕ ਤਰਫਾਂ ਕਾਨੂੰਨਾਂ ਦੀ ਆੜ ਹੇਠ ਆਦਮੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਘਾਣ ਨੂੰ ਰੋਕਿਆ ਜਾਵੇ।

ਇਸ ਮੌਕੇ ਸੰਬੋਧਨ ਕਰਦਿਆਂ ਸ. ਜੋਗਿੰਦਰ ਸਿੰਘ ਜੋਗੀ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਾਰਨ ਹਰ 6 ਮਿੰਟ ਬਾਅਦ ਇੱਕ ਖੁਦਕਸ਼ੀ ਕਰ ਰਿਹਾ ਹੈ ਜੋ ਕਿਸੇ ਨਾ ਕਿਸੇ ਮਾਪਿਆਂ ਦਾ ਪੁੱਤ, ਭੈਣ ਦਾ ਭਰਾ ਅਤੇ ਬੱਚੇ ਦੇ ਪਿਤਾ ਵੀ ਹੈ ਦੀਆਂ ਖੁਦਕਸ਼ੀਆਂ, ਅਜੋਕੇ ਸਮਾਜ ਵਿੱਚ ਬਜ਼ੁਰਗ ਮਾਪਿਆਂ ਦੀ ਹੋ ਰਹੀ ਬੇਕਦਰੀ ਅਤੇ ਮੌਜੂਦਾ ਨੂੰਹ ਪੱਖੀ ਬਣੇ ਕਾਨੂੰਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਕਰਕੇ ਘਰੋਂ ਬੇਘਰ ਹੋਏ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਆਉਣਾ, ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਅਣਹੋਂਦ, ਘਰੇਲੂ ਝਗੜਿਆਂ ਵਿੱਚ ਬੱਚਿਆਂ ਨੂੰ ਪਿਤਾ ਅਤੇ ਦਾਦੀ ਦਾਦੇ ਤੋਂ ਖੋਹ ਕੇ ਉਨ੍ਹਾਂ ਦੇ ਪਿਆਰ ਤੋਂ ਵਾਂਝਾ ਰੱਖਣਾ, ਕਿਸੇ ਵੀ ਸੱਭਿਅਕ ਸਮਾਜ ਲਈ ਬਹੁਤ ਹੀ ਦੁੱਖਦਾਈ ਵਰਤਾਰਾ ਹੈ।

ਲੋੜ ਹੈ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ

ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਲੋੜ ਹੈ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਲਈ ਬਣੇ ਇੱਕਤਰਫਾ ਕਾਨੂੰਨਾਂ ਦੀ ਆੜ ਹੇਠ ਆਦਮੀ ਅਤੇ ਉਨ੍ਹਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ (ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ) ਦੇ ਘਾਣ ਨੂੰ ਰੋਕਿਆ ਜਾਵੇ। ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ ਸਾਲ ਕਰੀਬ 120,000 ਆਦਮੀ ਇਸ ਕਾਨੂੰਨੀ ਦਹਿਸ਼ਤਗਰਦੀ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2012-2022) ਵਿੱਚ ਕਰੀਬ 8 ਲੱਖ 14 ਹਜ਼ਾਰ ਆਦਮੀ/ਪਤੀ/ਪੁੱਤਰ ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚਿਆਂ ਤੋਂ ਉਨ੍ਹਾਂ ਦੇ ਬਾਪ ਦਾ ਨਿੱਘਾ ਸਾਇਆ ਖੋਹ ਉਨ੍ਹਾਂ ਨੂੰ ਯਤੀਮ ਬਣਾ ਦਿੱਤਾ।

ਹਰ ਸਾਲ ਕਰੀਬ 2 ਲੱਖ 50 ਹਜ਼ਾਰ ਨਿਰਦੋਸ਼ ਆਦਮੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਹੇਜ ਕਾਨੂੰਨ ਦੀ ਦੁਰਵਰਤੋਂ ਕਾਰਨ ਜੇਲ੍ਹ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਵਰਣਨਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੀ ਇਸ ਕਾਨੂੰਨ ਨੂੰ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ। 1983 ਵਿੱਚ ਬਣੇ ਇਸ ਕਾਨੂੰਨ ਤਹਿਤ ਹੁਣ ਤੱਕ ਕਰੀਬ 60 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿੱਚ 95 ਫੀਸਦੀ ਝੂਠੇ ਪਾਏ ਗਏ ਹਨ। ਪਿਛਲੇ 4 ਸਾਲਾਂ ਕਰੀਬ 1,75,000 ਨਿਰਦੋਸ਼ ਔਰਤਾਂ ਇਸ ਦਹੇਜ ਤਹਿਤ ਜੇਲ੍ਹ ਦਾ ਸੰਤਾਪ ਭੋਗ ਚੁੱਕੀਆਂ ਹਨ, ਜੋ ਪਤੀ ਪਰਿਵਾਰ ਨਾਲ ਹੀ ਸੰਬੰਧਿਤ ਹਨ, ਜਿਨ੍ਹਾਂ ’ਚ ਪਤੀ ਪਰਿਵਾਰ ਆਦਮੀਆਂ ਦੀਆਂ ਬੇਕਸੂਰ ਮਾਵਾਂ, ਭੈਣਾਂ, ਦਾਦੀਆਂ ਅਤੇ ਹੋਰ ਪਰਿਵਾਰਕ ਔਰਤਾਂ ਸ਼ਾਮਲ ਹਨ।

ਇਸ ਮੌਕੇ ਮੌਜੂਦ ਆਗੂਆਂ ਵਿੱਚ ਸ. ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਕੁਲਦੀਪ ਸਿੰਘ, ਰਣਜੀਤ ਸਿੰਘ ਸੋਨੂੰ ਲੁਬਾਣਾ, ਰਵਿੰਦਰ ਚੌਹਾਨ, ਪੁਨੀਤ ਕਨੋਜੀਆ, ਅੰਕੁਸ਼ ਕੁਮਾਰ, ਡਾ. ਵਰਿੰਦਰ ਸਿੰਘ, ਅਮਰਜੀਤ ਭਗਤ, ਭਾਰਤ ਭੂਸ਼ਣ ਲਾਡਾ, ਦਿਨੇਸ਼ ਬਾਵਾ, ਗੁਰਪ੍ਰੀਤ ਸਿੰਘ ਗੋਪੀ, ਵਰੁਣ ਗਾਂਧੀ, ਪੂਰਣ ਸਿੰਘ, ਹੈਪੀ ਸਿੰਘ ਸਮੇਤ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ।

Leave a Reply

Your email address will not be published. Required fields are marked *