
ਜਲੰਧਰ 22 ਜੁਲਾਈ (ਸ਼ੰਮੀ ਸਿੰਘ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਬੁੱਧਵਾਰ ਨੂੰ ਕੇ. ਵੀ. ਐੱਸ ਸੁਬਰੋਟੋ ਫੁੱਟਬਾਲ ਟੂਰਨਾਮੈਂਟ ਅਧੀਨ 17 ਦਾ ਉਦਘਾਟਨ ਕੀਤਾ ਗਿਆ। ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ ਵੱਖ ਕੇਂਦਰੀ ਵਿਦਿਆਲਿਆ ਦੇ 25 ਭਾਗਾਂ ਦੇ 396 ਪ੍ਰਤੀਯੋਗੀ ਭਾਗ ਲੈ ਰਹੇ ਹਨ। ਸਰਦਾਰ ਸੁਰਿੰਦਰ ਸਿੰਘ ਸੋਢੀ ਪੂਰਵ ਆਈ ਪੀ ਐੱਸ, ਹਾਕੀ ਓਲੰਪੀਅਨ ਅਤੇ ਅਰਜੁਨ ਅਵਾਰਡੀ ਇਸ ਅਵਸਰ ਤੇ ਮੁੱਖ ਮਹਿਮਾਨ ਵਜੋਂ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵੀ.ਕਾਲ ਖੇਡ ਨਿਰਦੇਸ਼ਕ ਐਲ .ਪੀ. ਯੂ ਸ਼ਾਮਲ ਹੋਏ।
ਉਦਘਾਟਨ ਸਮਾਰੋਹ ਵਿੱਚ ਸ਼੍ਰੀ ਟੀ. ਬ੍ਰਹਮਾਨੰਦਮ ਸਹਾਇਕ ਆਯੁਕਤ ਅਧਿਕਾਰੀ ਕੇ. ਵੀ. ਐੱਸ ਆਰ.ਓ ਚੰਡੀਗੜ੍ਹ ਦੁਆਰਾ ਸਵਾਗਤ ਭਾਸ਼ਣ ਪ੍ਰਸਤੁਤ ਕੀਤਾ ਗਿਆ। ਸਮਾਰੋਹ ਵਿਚ ਭਾਰਤ ਦੇ 25 ਖੇਤਰਾਂ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਪ੍ਰੋਗਰਾਮ ਕੀਤਾ ਗਿਆ। ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਦੁਆਰਾ ਸੰਸਕ੍ਰਿਤ੍ਰਿਕ ਪ੍ਰਸਥਿਤੀਆਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਸਮਾਰੋਹ ਦੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਦੇ ਵਿੱਚ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਸ੍ਰੀ ਕਰਮਬੀਰ ਸਿੰਘ ਪ੍ਰਿੰਸੀਪਲ ਕੇਂਦਰੀ ਵਿਦਿਆਲੇ ਨੰਬਰ 4 ਦੁਆਰਾ ਇਸ ਸਮਾਰੋਹ ਦੇ ਸਫ਼ਲ ਸੰਪਾਦਨ ਲਈ ਦਿਲੋਂ ਧੰਨਵਾਦ ਕੀਤਾ।