ਨਵੇਂ ਥਾਣਾ ਪਤਾਰਾ ਮੁੱਖੀ ਵਜੋਂ ਇੰਸਪੈਕਟਰ ਰਣਜੀਤ ਸਿੰਘ ਨੇ ਚਾਰਜ ਸੰਭਾਲਿਆ

  • By admin
  • May 20, 2023
  • 0
ਇੰਸਪੈਕਟਰ ਰਣਜੀਤ ਸਿੰਘ

ਜਲੰਧਰ 20 ਮਈ (ਜਸਵਿੰਦਰ ਸਿੰਘ ਆਜ਼ਾਦ)- ਥਾਣਾ ਪਤਾਰਾ ਦਿਹਾਤੀ ਜਲੰਧਰ ਵਿਖੇ ਨਵੇਂ ਆਏ ਇੰਚਾਰਜ਼ ਇੰਸਪੈਕਟਰ ਰਣਜੀਤ ਸਿੰਘ ਨੇ ਚਾਰਜ਼ ਸੰਭਾਲ ਲਿਆ ਹੈ। ਉਨ੍ਹਾਂ ਥਾਣੇ ਆਉਦਿਆਂ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰ ਇੱਕ ਫਰਿਆਦੀ ਨੂੰ ਇਨਸਾਫ ਮਿਲੇਗਾ। ਉਨ੍ਹਾਂ ਨੇ ਨਸ਼ਾਂ ਵੇਚਣ ਵਾਲੇ ਤਸਕਰਾਂ ਅਤੇ ਕਰਨ ਵਾਲੇ ਨਸ਼ੇੜੀਆਂ ਨੂੰ ਵੀ ਤਾੜਨ੍ਹਾਂ ਦਿਤੀ ਹੈ ਕਿ ਜੋ ਇਲਾਕੇ ਵਿੱਚ ਨਸ਼ਾਂ ਵੇਚਦਾ ਜਾਂ ਕਰਦਾ ਪਤਾਰਾ ਪੁਲਿਸ ਅੜਿੱਕੇ ਆਇਆ ਤਾਂ ਉਸਨੂੰ ਬਖਸ਼ਿਆਂ ਨਹੀਂ ਜਾਵੇਗਾ। ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਪਤਾਰਾ ਪੁਲਿਸ ਦਾ ਸਹਿਯੋਗ ਦੇਣ ਬਾਰੇ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਇੰਸਪੈਕਟਰ ਰਣਜੀਤ ਸਿੰਘ ਪਹਿਲਾ ਵੀ ਥਾਣਾ ਪਤਾਰਾ ਵਿੱਖੇ ਆਪਣੀਆਂ ਚੰਗੀਆਂ ਸੇਵਾਵਾਂ ਨਿੱਭਾ ਚੁੱਕੇ ਹਨ।

Leave a Reply

Your email address will not be published. Required fields are marked *