ਪੰਜਾਬ ਦੇ ਜਗਮੋਹਨ ਵਿਜ ਕਰਾਟੇ ਇੰਡੀਆ ਦੇ ਨੈਸ਼ਨਲ ਰੈਫਰੀ ਕਮਿਸ਼ਨ ਵਿੱਚ ਸ਼ਾਮਿਲ

  • By admin
  • July 8, 2022
  • 0
ਜਗਮੋਹਨ ਵਿਜ

ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਪਹਿਲੇ ਕਰਾਟੇ ਕੋਚ

ਜਲੰਧਰ 8 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਕਰਾਟੇ ਕੋਚ, ਵਰਲਡ ਕਰਾਟੇ ਫੈਡਰੇਸ਼ਨ ਦੇ ਨਾਲ-ਨਾਲ ਏਸ਼ੀਅਨ ਕਰਾਟੇ ਫੈਡਰੇਸ਼ਨ ਤੋਂ ਪੰਜਾਬ ਦੇ ਪਹਿਲੇ ਅਤੇ ਇਕਲੌਤੇ ਸਰਟੀਫਾਈਡ ਜੱਜ, ਹੁਸ਼ਿਆਰਪੁਰ ਪੰਜਾਬ ਦੇ ਕਰਾਟੇ ਕੋਚ ਸ਼ਿਹਾਨ ਜਗਮੋਹਨ ਵਿਜ ਨੂੰ ਕਰਾਟੇ ਇੰਡੀਆ ਦੇ ਨੈਸ਼ਨਲ ਰੈਫਰੀ ਕਮਿਸ਼ਨ ਦੇ ਮੈਂਬਰ ਵਜੋਂ ਚੁਣਿਆ ਗਿਆ ਹੈ।

ਓਕੀਨਾਵਾ ਗੋਜੂਰਿਊ ਕਰਾਟੇ ਫੈਡਰੇਸ਼ਨ ਆਫ ਇੰਡੀਆ ਦੇ ਟੈਕਨੀਕਲ ਡਾਇਰੈਕਟਰ, ਸ਼ਿਹਾਨ ਰੰਗੀਲਾ ਰਾਮ ਧਤਵਾਲੀਆ, ਡਿਪਟੀ ਕਮਾਂਡੈਂਟ (ਸੇਵਾਮੁਕਤ) ਇੰਡੋ-ਤਿੱਬਤੀਅਨ ਬਾਰਡਰ ਪੁਲਿਸ, ਅਨੁਸਾਰ, ਪੰਜਾਬ ਦੇ ਕਿਸੇ ਵੀ ਕਰਾਟੇ ਕੋਚ ਜਾਂ ਰੈਫਰੀ ਦੁਆਰਾ ਰਾਸ਼ਟਰੀ ਪੱਧਰ ‘ਤੇ ਪ੍ਰਾਪਤ ਕੀਤੀ ਇਹ ਸਭ ਤੋਂ ਉੱਤਮ ਪ੍ਰਾਪਤੀ ਹੈ। ਜ਼ਿਕਰਯੋਗ ਹੈ ਕਿ ਜਗਮੋਹਨ ਵਿੱਜ ਪੰਜਾਬ ਤੋਂ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਹਰਿਆਣਾ, ਚੰਡੀਗੜ੍ਹ, ਜੰਮੂ, ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਆਦਿ ਤੋਂ ਵੀ ਕਰਾਟੇ ਇੰਡੀਆ ਆਰਗੇਨਾਈਜ਼ੇਸ਼ਨ ਦਾ ਪਹਿਲਾ ਅਤੇ ਇਕਲੌਤਾ ਰੈਫਰੀ ਹਨ ਜਿਹਨਾ ਨੂੰ ਨੈਸ਼ਨਲ ਰੈਫਰੀ ਕਮਿਸ਼ਨ ‘ਚ ਸ਼ਾਮਲ ਕੀਤਾ ਗਿਆ ਹੈ।

ਜ਼ਿਲਾ ਕਰਾਟੇ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ ਅਨੁਸਾਰ ਕਰਾਟੇ ਦੇ ਕਰੀਬ 40 ਸਾਲਾਂ ਦੇ ਇਤਿਹਾਸ ‘ਚ ਸੈਂਸਾਈ ਜਗਮੋਹਨ ਵਿੱਜ ਨੈਸ਼ਨਲ ਕਰਾਟੇ ਫੈਡਰੇਸ਼ਨ ਦੇ ਰੈਫਰੀ ਕਮਿਸ਼ਨ ‘ਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਪਹਿਲੇ ਰੈਫਰੀ ਹਨ।

ਕਰਾਟੇ ਇੰਡੀਆ ਆਰਗੇਨਾਈਜੇਸ਼ਨ, (ਜੋ ਕਿ ਏਸ਼ੀਅਨ ਕਰਾਟੇ ਫੈਡਰੇਸ਼ਨ ਅਤੇ ਵਿਸ਼ਵ ਕਰਾਟੇ ਫੈਡਰੇਸ਼ਨ ਵੱਲੋਂ ਭਾਰਤ ਵਿੱਚ ਮਾਨਤਾ ਪ੍ਰਾਪਤ ਕਰਾਟੇ ਦੀ ਇੱਕੋ ਇੱਕ ਅਤੇ ਸਰਵਉੱਚ ਅਤੇ ਅਧਿਕਾਰਤ ਸੰਸਥਾ ਹੈ) ਵੱਲੋਂ ਵਿਜ ਨੂੰ ਨੈਸ਼ਨਲ ਰੈਫਰੀ ਕਮਿਸ਼ਨ ਵਿੱਚ ਸ਼ਾਮਲ ਕੀਤੇ ਜਾਣ ਤੇ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਕਰਾਟੇ ਟਰੇਨਰਜ਼ ਅਤੇ ਖਿਡਾਰੀਆਂ ਨੇ ਵੀ ਇਸ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ ਹੈ ਅਤੇ ਇਸ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਨਿਰਪੱਖ ਅਤੇ ਸਾਫ਼-ਸੁਥਰੇ ਫੈਸਲਿਆਂ ਲਈ ਜਾਣੇ ਜਾਂਦੇ ਜਗਮੋਹਨ ਵਿਜ ਨੂੰ ਅੰਤਰਰਾਸ਼ਟਰੀ ਕਰਾਟੇ ਜਗਤ ਵਿੱਚ ਵੀ ਜਾਣਿਆ ਜਾਂਦਾ ਹੈ।

25 ਸਾਲਾਂ ਤੋਂ ਵੱਧ ਰੈਫਰੀ ਅਤੇ ਜੱਜ ਦੇ ਤੌਰ ਤੇ ਅੰਤਰਰਾਸ਼ਟਰੀ ਕਰਾਟੇ ਮੁਕਾਬਲਿਆਂ ਦਾ ਤਜਰਬਾ ਰੱਖਣ ਵਾਲੇ ਜਗਮੋਹਨ ਵਿਜ

25 ਸਾਲਾਂ ਤੋਂ ਵੱਧ ਰੈਫਰੀ ਅਤੇ ਜੱਜ ਦੇ ਤੌਰ ਤੇ ਅੰਤਰਰਾਸ਼ਟਰੀ ਕਰਾਟੇ ਮੁਕਾਬਲਿਆਂ ਦਾ ਤਜਰਬਾ ਰੱਖਣ ਵਾਲੇ ਜਗਮੋਹਨ ਵਿਜ ਭਾਰਤ ਤੋਂ ਇਲਾਵਾ ਹਾਂਗਕਾਂਗ, ਚੀਨ, ਮਲੇਸ਼ੀਆ, ਉਜ਼ਬੇਕਿਸਤਾਨ, ਫਿਲੀਪੀਨਜ਼, ਅਮਰੀਕਾ, ਇਟਲੀ, ਫਰਾਂਸ, ਯੂ.ਏ.ਈ., ਨੇਪਾਲ, ਥਾਈਲੈਂਡ ਸਮੇਤ ਹੋਰ ਕਈ ਦੇਸ਼ਾਂ ਵਿੱਚ ਕਰਵਾਏ ਗਏ ਚੈਂਪੀਅਨਸ਼ਿਪ ਵਿਚ ਆਪਣੇ ਹੁਨਰ ਦਾ ਪਰਦਰਸ਼ਨ ਕਰ ਚੁੱਕੇ ਹਨ। ਆਪਣੇ ਇਮਾਨਦਾਰ ਅਕਸ ਕਰਕੇ ਜਾਣੇ ਜਾਂਦੇ ਵਿਜ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਅਸਾਮ, ਉੜੀਸਾ, ਗੁਜਰਾਤ, ਉੱਤਰਾਖੰਡ ਅਤੇ ਚੰਡੀਗੜ੍ਹ ਆਦਿ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਟੂਰਨਾਮੈਂਟ ਡਾਇਰਕਟਰ ਅਤੇ ਚੀਫ਼ ਰੈਫਰੀ ਦੇ ਤੌਰ ਤੇ ਕਈ ਟੂਰਨਾਮੈਂਟ ਕੰਡਕਟ ਕਰ ਚੁੱਕੇ ਹਨ।

ਦੁਬਈ ਵਿੱਚ ਆਯੋਜਿਤ 25ਵੀਂ ਸੀਨੀਅਰ ਵਿਸ਼ਵ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜ ਰੈਫਰੀ ਵਿੱਚ ਜਗਮੋਹਨ ਵੀ ਸ਼ਾਮਲ ਸੀ।

ਜਗਮੋਹਨ ਵਿੱਜ ਨੇ ਕਰਾਟੇ ਇੰਡੀਆ ਆਰਗੇਨਾਈਜੇਸ਼ਨ ਦੇ ਰੈਫਰੀ ਕਮਿਸ਼ਨ ਵਿੱਚ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਰਲਡ ਕਰਾਟੇ ਫੈਡਰੇਸ਼ਨ ਦੇ ਟੈਕਨੀਕਲ ਕਮਿਸ਼ਨ ਦੇ ਮੈਂਬਰ ਅਤੇ ਕਰਾਟੇ ਇੰਡੀਆ ਆਰਗਨਾਈਜੇਸ਼ਨ ਦੇ ਮੇਂਟਰ ਹੰਸ਼ੀ ਭਾਰਤ ਸ਼ਰਮਾ, ਪ੍ਰਧਾਨ ਕਯੋਸ਼ੀ ਵਿਜੈ ਤਿਵਾਰੀ, ਸਕੱਤਰ ਕਯੋਸ਼ਿ ਸੰਜੀਵ ਜਾਂਗਰਾ ਅਤੇ ਰੈਫਰੀ ਕਮਿਸ਼ਨ ਦੇ ਚੇਅਰਮੈਨ ਹਾਂਸ਼ੀ ਪ੍ਰੇਮਜੀਤ ਸੈਨ ਦਾ ਧੰਨਵਾਦ ਕੀਤਾ।

ਇਸ ਨਿਯੁਕਤੀ ਤੇ ਨੈਸ਼ਨਲ ਰੈਫਰੀ ਕਮਿਸ਼ਨ ਵਿੱਚ ਸ਼ਾਮਿਲ ਵਿਸ਼ਵ ਕਰਾਟੇ ਫੈਡਰੇਸ਼ਨ ਦੇ ਰੈਫਰੀ ਅਤੇ ਜੱਜ ਏ ਸ਼ਿਹਾਨ ਸ਼ਾਹੀਨ ਅਖਤਰ, ਕਯੋਸ਼ੀ ਹਰੀਦਾਸ ਗੋਵਿੰਦ, ਸ਼ਿਹਾਨ ਅਨੂਪ ਦੇਥੇ, ਸ਼ਿਹਾਨ ਗਣੇਸ਼ ਰਾਜਪੂਤ, ਏਸ਼ੀਅਨ ਕਰਾਟੇ ਫੈਡਰੇਸ਼ਨ ਦੇ ਜੱਜ ਅਤੇ ਵਿਸ਼ਵ ਕਰਾਟੇ ਫੈਡਰੇਸ਼ਨ ਦੇ ਪ੍ਰਮਾਣਿਤ ਕੋਚ ਕਯੋਸ਼ੀ ਮੁਟੁਮ ਬੰਕਿਮ ਸਿੰਘ, ਪੰਜਾਬ ਕਰਾਟੇ ਐਸੋਸੀਏਸ਼ਨ ਦੇ ਸਕੱਤਰ ਸ਼ੀਹਾਂ ਰਾਜੇਸ਼ ਜੋਸ਼ੀ, ਸੇਂਸੀ ਵਿਜੇ ਕੁਮਾਰ, ਸ਼ਿਹਾਨ ਅਮਿਤ ਸ਼ਾਹ, ਡਾ: ਜ਼ਾਕਿਰ ਖਾਨ, ਸੇਂਸੀ ਅਭੈ ਕੁਮਾਰ ਅਤੁਲ ਅਤੇ ਸੇਂਸੀ ਰਵਿੰਦਰ ਸੂਰਿਆਵੰਸ਼ੀ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਆਪਣੀ ਲਗਨ ਅਤੇ ਮਿਹਨਤ ਨਾਲ ਉਹ ਨੈਸ਼ਨਲ ਰੈਫਰੀ ਕਮਿਸ਼ਨ ਵਿਚ ਵੀ ਆਪਣੀ ਯੋਗਤਾ ਅਨੁਸਾਰ ਸਰਵੋਤਮ ਦੇਣਗੇ।

Leave a Reply

Your email address will not be published. Required fields are marked *