
ਜਲੰਧਰ ਸੈਂਟਰਲ ਹਲਕੇ ਦੀ ਬੇਹਤਰੀ ਲਈ ਦਿਨ ਰਾਤ ਇੱਕ ਕਰਾਂਗਾ : ਭੁਪਿੰਦਰ ਸਿੰਘ
ਪੰਜਾਬ ਵਾਸੀਆਂ ਦੀ ਸੇਵਾ ਸਾਡੀ ਪਾਰਟੀ ਦਾ ਪਹਿਲਾ ਫਰਜ਼ : ਸਕੱਤਰ ਗੁਰਦੀਪ ਸਿੰਘ
ਜਲੰਧਰ 27 ਜਨਵਰੀ (ਅਮਰਜੀਤ ਸਿੰਘ)- ਜੈ ਜਵਾਨ ਜੈ ਕਿਸਾਨ ਪਾਰਟੀ ਰਜਿ. ਲੋਕ ਹਿੱਤਾਂ ਦੀ ਰਾਖੀ ਕਰਨ ਵਾਸਤੇ ਹੀ ਬਣਾਈ ਗਈ ਹੈ ਅਤੇ ਇਸ ਪਾਰਟੀ ਨੇ 40 ਵਿਧਾਨ ਸਭਾ ਉਮੀਦਵਾਰ ਐਲਾਨੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 70 ਤੱਕ ਕੁਝ ਦਿਨਾਂ ਵਿੱਚ ਹੋ ਜਾਵੇਗੀ ਅਤੇ ਪਾਰਟੀ ਦੇ ਸਾਫ ਸੁਥਰੇ ਅਕਸ ਵਾਲੇ 70 ਉਮੀਦਵਾਰ ਪੂਰੇ ਪੰਜਾਬ ਵਿਚੋਂ ਵਿਧਾਨ ਸਭਾ ਚੋਣਾਂ ਲੜਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਰੋਡ ਤੇ ਇੱਕ ਨਿੱਜੀ ਸਥਾਨ ਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਪੰਜਾਬ ਸਕੱਤਰ ਗੁਰਦੀਪ ਸਿੰਘ ਨੇ ਪੰਜਾਬ ਪੁਲਿਸ ਦੇ ਰਿਟਾਇਰਡ ਸੀਨੀਅਰ ਅਫਸਰ ਭੁਪਿੰਦਰ ਸਿੰਘ ਘੋਤੜਾ ਨੂੰ ਜਲੰਧਰ ਸੈਂਟਰਲ ਹਲਕੇ ਤੋਂ ਉਮੀਦਵਾਰ ਐਲਾਨਦੇ ਹੋਏ ਉਮੀਦਵਾਰੀ ਦਾ ਪੱਤਰ ਸੌਂਪਿਆ।
ਜੈ ਜਵਾਨ ਜੈ ਕਿਸਾਨ ਪਾਰਟੀ ਰਜਿ. ਵਲੋਂ ਕਮਲਜੀਤ ਸਿੰਘ ਨੂੰ ਦੋਆਬੇ ਦਾ ਪ੍ਰਧਾਨ ਐਲਾਨਿਆ
ਇਸੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਕਮਲਜੀਤ ਸਿੰਘ ਜਲੰਧਰ ਨੂੰ ਪਾਰਟੀ ਵਲੋਂ ਦੋਆਬੇ ਦਾ ਪ੍ਰਧਾਨ ਲਗਾਉਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸਕੱਤਰ ਗੁਰਦੀਪ ਸਿੰਘ ਦੇ ਨਾਲ ਉਚੇਚੇ ਤੌਰ ਤੇ ਦਲਵਿੰਦਰ ਸਿੰਘ ਕੋਆਰਡੀਨੇਟਰ ਪੰਜਾਬ, ਅਵਤਾਰ ਸਿੰਘ ਬੀ.ਸੀ ਵਿੰਗ ਪੰਜਾਬ ਪ੍ਰਧਾਨ, ਹਰਮਨ ਮੋਗਾ ਯੂਥ ਸਕੱਤਰ, ਪਰਮਜੀਤ ਸਿੰਘ ਉਮੀਦਵਾਰ ਨਵਾਂ ਸ਼ਹਿਰ, ਨਰਿੰਦਰਪਾਲ ਸਿੰਘ, ਕਮਲਜੀਤ ਸਿੰਘ, ਜਤਿੰਦਰ ਸਿੰਘ, ਵਿਕਰਮਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਜਿਥੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ, ਉਥੇ ਸ. ਭੁਪਿੰਦਰ ਸਿੰਘ ਨੂੰ ਜਲੰਧਰ ਸੈਂਟਰਲ ਹਲਕੇ ਤੋਂ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਮੀਦਵਾਰ ਸ. ਭੁਪਿੰਦਰ ਸਿੰਘ ਘੋਤੜਾ ਨੇ ਕਿਹਾ ਮੈਂ ਇਲਾਕਾ ਵਾਸੀਆਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਾਂ। ਕੋਈ ਵੀ ਕਿਸੇ ਮੁਸ਼ਕਲ ਤੋਂ ਪੀੜਤ ਇਲਾਕੇ ਦਾ ਵਸਨੀਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਹਰ ਇੱਕ ਦੀ ਮੁਸ਼ਕਲ ਹੱਲ ਕਰਵਾਉਣ ਵਿੱਚ ਪਹਿਲ ਕਦਮੀਂ ਕਰਨਗੇ। ਉਨ੍ਹਾਂ ਸੈਂਟਰਲ ਹਲਕੇ ਦੇ ਵੋਟਰਾਂ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸਕੱਤਰ ਪੰਜਾਬ ਗੁਰਦੀਪ ਸਿੰਘ ਨੇ ਕਿਹਾ ਪੰਜਾਬ ਦੇ ਨੌਜਵਾਨ ਵਰਗ ਨੂੰ ਚੰਗੀ ਸਿਖਿਆ ਦੀ ਸਹੂਲਤ ਦੇਣ ਵਿੱਚ ਪਹਿਲ ਕਦਮੀ ਹੋਵੇਗੀ ਕਿਉਂਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਵਿਦਿਆ ਹਾਸਲ ਕਰਨ ਵਾਸਤੇ ਜਾ ਰਹੇ ਹਨ ਅਤੇ ਪਰ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬ ਵਿੱਚ ਹੀ ਚੰਗੀ ਮੁਫਤ ਸਿਖਿਆ ਦਾ ਪ੍ਰਬੰਧ ਕਰਵਾਏਗੀ ਅਤੇ ਪੰਜਾਬ ਦੇ ਲੋਕਾਂ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਸੰਖੇਪ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜੈ ਜਵਾਨ ਜੈ ਕਿਸਾਨ ਆਈ.ਟੀ ਸੈਲ ਪੰਜਾਬ ਦੇ ਹੈਡ ਜਸਵਿੰਦਰ ਸਿੰਘ ਆਜ਼ਾਦ ਵਲੋਂ ਬਾਖੂਬੀ ਨਿਭਾਈ ਗਈ।