ਕਮਲ ਵਿਹਾਰ ਵੈਲਫੇਅਰ ਸੋਸਾਇਟੀ ਵਲੋਂ ਸ਼ਾਨਦਾਰ ਪ੍ਰੋਗਰਾਮ

  • By admin
  • July 11, 2022
  • 0
ਕਮਲ ਵਿਹਾਰ

ਜਲੰਧਰ 11 ਜੁਲਾਈ (ਸੋਨੂੰ ਛਾਬੜਾ)- ਜਲੰਧਰ ਦੇ ਵਾਰਡ ਨੰਬਰ 75 ਦੇ ਕਮਲ ਵਿਹਾਰ, ਲੈਦਰ ਕੰਪਲੈਕਸ ਰੋਡ ਵਿਖੇ ਕਮਲ ਵਿਹਾਰ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਪ੍ਰੋਗਰਾਮ ਕਰਵਾਇਆ ਗਿਆ। ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪ੍ਰਤੀ ਮਹੀਨਾ 300 ਯੂਨਿਟ ਅਤੇ ਇਕ ਬਿਲਿੰਗ ਸਾਈਕਲ ਦੌਰਾਨ 600 ਯੂਨਿਟ ਮੁਫਤ ਕਰਨ ਦੇ ਐਲਾਨ ਤੋਂ ਬਾਅਦ ਕਮਲ ਵਿਹਾਰ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ।

ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਰਾਜਵਿੰਦਰ ਕੌਰ (ਪ੍ਰਧਾਨ ਵੂਮੈਨ ਵਿੰਗ, ਪੰਜਾਬ), ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੰਗਲ ਸਿੰਘ (ਲੋਕ ਸਭਾ ਇੰਚਾਰਜ), ਰਾਜਨ ਅੰਗੁਰਾਲ (ਸ਼ੀਤਲ ਅੰਗੁਰਾਲ ਐਮ.ਐਲ.ਏ. ਦੇ ਵੱਡੇ ਭਰਾ), ਐਡਵੋਕੇਟ ਪੁਸ਼ਪਿੰਦਰ ਕੌਰ ਵਿਸ਼ੇਸ਼ ਤੌਰ ਤੇ ਰਾਜ਼ਰ ਸਨ। ਪ੍ਰਧਾਨ ਪ੍ਰਗਟ ਸਿੰਘ, ਜਨਰਲ ਸੈਕਟਰੀ ਕਮਲਜੀਤ ਸਿੰਘ ਅਤੇ ਰਾਜਿੰਦਰ ਕੌਰ ਨੇ ਮੈਡਮ ਰਾਜਵਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮਹਿਮਾਨ ਨਿਵਾਜੀ ਕੀਤੀ।

ਤਰੁਨਪਾਲ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ

ਸਭ ਤੋਂ ਪਹਿਲਾਂ ਵਾਰਡ ਨੰ. 56 ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਰੁਨਪਾਲ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਗਰੁਕ ਕਰਵਾਇਆ ਜਿਸ ਨੂੰ ਲੋਕਾਂ ਨੇ ਬਹੁਤ ਧਿਆਨ ਨਾਲ ਸੁਣਿਆ। ਉਸ ਤੋਂ ਬਾਅਦ ਬਹੁਤ ਹੀ ਸੂਝਵਾਨ ਸਾਹਿਤਕਾਰ ਬਹਾਦਰ ਸਿੰਘ ਚੱਢਾ ਜੀ ਨੇ ਲੋਕਾਂ ਨੂੰ ਬਹੁਤ ਵਧੀਆ ਗੱਲਾਂ ਨਾਲ ਸੁਚੇਤ ਕੀਤਾ। ਇਸ ਤੋਂ ਬਾਅਦ ਰਾਜਨ ਅੰਗੁਰਾਲ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਸਾਰਾ ਪਰਿਵਾਰ ਪੂਰੀ ਤਰ੍ਹਾਂ ਲੋਕਾਂ ਦੇ ਕੰਮ ਕਰਨ ਲਈ ਹਰ ਵਕਤ ਹਾਜ਼ਰ ਹਾਂ। ਉਨ੍ਹਾਂ ਇਸ ਮੌਕੇ ਤੇ ਤਿੰਨ ਹੈਲਪਲਾਈਨ ਨੰਬਰ ਵੀ ਲੋਕਾਂ ਨੂੰ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਸਾਡੀਆਂ ਸੇਵਾਵਾਂ ਲੈ ਸਕਦਾ ਹੈ।

ਇਸ ਤੋਂ ਬਾਅਦ ਵਾਰੀ ਆਈ ਮੈਡਮ ਰਾਜਵਿੰਦਰ ਕੌਰ ਦੀ, ਜਿਨ੍ਹਾਂ ਨੇ ਆਉਣ ਵਾਲੀਆਂ ਮਿਊਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਵੀ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਭ ਨੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਸਰਕਾਰ ਬਣਵਾਈ ਹੈ, ਉਸੇ ਤਰ੍ਹਾਂ ਹੀ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਸਾਥ ਦੇਵੋ ਤਾਂ ਜੋ ਪੰਜਾਬ ਵਿੱਚ ਅਸੀਂ ਆਪਣੇ ਮੇਅਰ ਬਣਾ ਸਕੀਏ ਅਤੇ ਮੁੜ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ।

ਜਨਰਲ ਸੈਕਟਰੀ ਕਮਲਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ

ਪ੍ਰੋਗਰਾਮ ਦੇ ਅੰਤ ਵਿਚ ਜਨਰਲ ਸੈਕਟਰੀ ਕਮਲਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਭਰੋਸਾ ਦਿਵਾਇਆ ਕਿ ਪੂਰੇ ਇਲਾਕੇ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਅਸੀਂ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਾਂਗੇ।

ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕ ਕਮੇਟੀ ਵਿਚ ਖਾਸ ਤੌਰ ਤੇ ਪ੍ਰਧਾਨ ਪ੍ਰਗਟ ਸਿੰਘ, ਵਾਈਸ ਪ੍ਰਧਾਨ ਭਗਵੰਤ ਰਾਏ (ਬੰਟੀ), ਚੇਅਰਮੈਨ ਹਨੀ ਬਹਿਲ, ਜਨਰਲ ਸੈਕਟਰੀ ਕਮਲਜੀਤ ਸਿੰਘ, ਵਿਕਾਸ ਕਰੀਰ ਜੁਆਇੰਟ ਸੈਕਟਰੀ, ਕੈਸ਼ੀਅਰ ਹਰਮਿੰਦਰ ਸਿੰਘ, ਸਹਾਇਕ ਕੈਸ਼ੀਅਰ ਪਿੰਕੂ ਕੋਹਲੀ, ਸੀਨੀਅਰ ਐਡਵਾਈਜ਼ਰ ਚੰਦਰ ਸ਼ੇਖਰ, ਪ੍ਰੈਸ ਸੈਕਟਰੀ ਲਖਵਿੰਦਰ ਸਿੰਘ ਅਤੇ ਲੀਗਲ ਅਡਵਾਈਜ਼ਰ ਐਡਵੋਕੇਟ ਪੁਸ਼ਪਿੰਦਰ ਕੌਰ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸੀਨੀਅਰ ਲੀਡਰ ਆਈ.ਐਸ. ਬੱਗਾ, ਕਾਰਪੋਰੇਸ਼ਨ ਤੋਂ ਮੈਡਮ ਸੁਮਨ, ਐਡਵੋਕੇਟ ਬਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸੈਂਕੜੇ ਹੀ ਵਰਕਰ ਹਾਜ਼ਰ ਸਨ। ਸਟੇਜ ਸੰਚਾਲਨ ਜਸਵਿੰਦਰ ਸਿੰਘ ਆਜਾਦ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *