ਖਾਲਸਾ ਹੈਰੀਟੇਜ ਵਲੋਂ ਜਲੰਧਰ ਵਿਖੇ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਗਿਆ

  • By admin
  • July 19, 2022
  • 0
ਖਾਲਸਾ ਹੈਰੀਟੇਜ

ਜਲੰਧਰ 19 ਜੁਲਾਈ (ਬਿਊਰੋ)- ਜਲੰਧਰ ਦੇ ਦਾਤਾਰ ਨਗਰ, ਸਾਹਮਣੇ ਡਾਕਘਰ, ਨੇੜੇ ਲੱਧੇਵਾਲੀ ਵਿਖੇ ਖਾਲਸਾ ਹੈਰੀਟੇਜ ਵਲੋਂ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਭਲਾਈ ਸੇਵਾਵਾਂ ਲਗਾਤਾਰ ਜਾਰੀ ਹਨ। ਜਿਸ ਤਹਿਤ ਰਾਮਾ ਮੰਡੀ-ਜਲੰਧਰ, ਫਗਵਾੜਾ ਅਤੇ ਲੁਧਿਆਣਾ ਵਿਖੇ ਸੰਗੀਤ ਅਕੈਡਮੀਆਂ ਚੱਲ ਰਹੀਆਂ ਹਨ। ਜਿਸ ਵਿਚ ਗੁਰਬਾਣੀ ਸੰਥਿਆ, ਸ਼ੁੱਧ ਉਚਾਰਣ, ਗਤਕਾ ਅਤੇ ਦਸਤਾਰ ਸਿਖਲਾਈ ਦਿੱਤੀ ਜਾਂਦੀ ਹੈ। ਇਸੇ ਲੜੀ ਅਧੀਨ ਲੱਧੇਵਾਲੀ ਸੈਂਟਰ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਇਲਾਕੇ ਦੇ ਐਮ.ਐਲ.ਏ. ਰਮਨ ਅਰੋੜਾ ਜੀ ਵਲੋਂ ਕੀਤਾ ਗਿਆ।

ਖਾਲਸਾ ਹੈਰੀਟੇਜ

ਇਸ ਮੌਕੇ ਤੇ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਜੀ, ਜਸਵਿੰਦਰ ਸਿੰਘ ਆਜਾਦ, ਭਾਈ ਲਖਬੀਰ ਸਿੰਘ ਜੀ ਤਰਨਾ ਦਲ ਵਾਲੇ, ਪ੍ਰੋਫੈਸਰ ਗੁਰਨਾਦਰ ਸਿੰਘ ਜੀ ਪਟਿਆਲਾ ਵਾਲੇ, ਸੁਖਵਿੰਦਰ ਸਿੰਘ ਜੀ (ਖਾਲਸਾ ਹੈਰੀਟੇਜ), ਬੀਬੀ ਬਲਜਿੰਦਰ ਕੌਰ ਜੀ ਖਡੂਰ ਸਾਹਿਬ, ਭਾਈ ਤਰਲੋਕ ਸਿੰਘ, ਮਨਜੀਤ ਸਿੰਘ ਸੋਢੀ, ਗੁਰਵਿੰਦਰ ਕੌਰ (ਲੁਧਿਆਣਾ), ਕੈਮਰਾਮੈਨ ਅਸ਼ੋਕ ਭਗਤ, ਹਿਤੇਸ਼ ਚੱਢਾ, ਸਿਮਰਪ੍ਰੀਤ ਸਿੰਘ ਅਤੇ ਗੁਰਸਿਮਰਨ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਤੇ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਨੇ ਪਹਿਲਾਂ ਇਕ ਸ਼ਬਦ ਪੜ੍ਹਿਆ ਅਤੇ ਬਾਅਦ ਵਿੱਚ ਐਮ.ਐਲ.ਏ. ਰਮਨ ਅਰੋੜਾ ਵਲੋਂ ਵੀ ਇਕ ਭਜਨ ਗਾਇਆ ਗਿਆ।

ਖਾਲਸਾ ਹੈਰੀਟੇਜ

ਇਸ ਸੈਂਟਰ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਚਾਹਵਾਨ ਲੜਕੀਆਂ ਤੋਂ ਸਿਲਾਈ ਸਿੱਖਣ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ, ਸਗੋਂ ਮੁਫਤ ਵਿੱਚ ਸਿਖਲਾਈ ਕਰਵਾਈ ਜਾਵੇਗੀ। ਖਾਲਸਾ ਹੈਰੀਟੇਜ ਤੇ ਅਗਲਾ ਉਪਰਾਲਾ ਵੀ ਬਹੁਤ ਵਧੀਆ ਹੈ। ਆਉਣ ਵਾਲੇ ਦਿਨਾਂ ਵਿੱਚ ਲੈਬੋਰਟਰੀ ਟੈਸਟਿੰਗ, ਐਂਬੂਲੈਂਸ ਅਤੇ ਅੰਗਰੇਜੀ ਦਵਾਈਆਂ ਦੀ ਸੇਵਾ ਸ਼ੁਰੂ ਕਰਨ ਦਾ ਹੈ। ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਖਾਲਸਾ ਹੈਰੀਟੇਜ ਵਲੋਂ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *