ਜੰਡੂ ਸਿੰਘਾ ਵਿਖੇ ਸਾਉਣ ਦੀ ਅਸ਼ਟਮੀ ਦੇ ਸਬੰਧ ਵਿੱਚ ਲੰਗਰ ਲਗਾਏ

  • By admin
  • August 9, 2022
  • 0
ਲੰਗਰ

ਜੰਡੂ ਸਿੰਘਾ 9 ਅਗਸਤ (ਅਮਰਜੀਤ ਸਿੰਘ ਜੀਤ)- ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਮੂਹ ਸ਼ਰਧਾਲੂਆਂ ਦੀ ਸੇਵਾ ਹਿੱਤ ਹਿਊਮਨ ਸਕਿਲ ਐਜੂਕੇਸ਼ਨ ਵੇਲਫੇਅਰ ਸੁਸਾਇਟੀ ਵਲੋਂ ਜੰਡੂ ਸਿੰਘਾ ਮੇਨ ਹੁਸ਼ਿਆਰਪੁਰ ਜਲੰਧਰ ਰੋ੍ਡ ਤੇ ਸਾਉਣ ਦੀ ਅਸ਼ਟਮੀ ਅਤੇ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਸਬੰਧ ਵਿੱਚ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦੇ ਵਿਦਿਆਰਥੀਆ ਵਲੋਂ ਮਹਾਂਮਾਈ ਜੀ ਦੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਗਿਆ।

ਜਿਸ ਵਿੱਚ ਵਿਦਿਆਰਥੀਆਂ ਨੇ ਬੜ੍ਹੀ ਸ਼ਰਧਾ ਭਾਵਨਾਂ ਨਾਲ ਜਿਥੇ ਮਾਤਾ ਰਾਣੀ ਦੇ ਸ਼ਰਧਾਲੂਆਂ ਦੀ ਸੇਵਾ ਕੀਤੀ, ਉਥੇ ਪਿੰਡ ਜੰਡੂ ਸਿੰਘਾ ਦੀ ਸੰਗਤ ਨੂੰ ਵੀ ਲੰਗਰ ਛਕਾਇਆ।

ਇਸ ਮੋਕੇ ਤੇ ਸੁਸਾਇਟੀ ਪ੍ਰਧਾਨ ਸੁਖਦੇਵ ਸਿੰਘ ਨੇ ਵਿਦਿਆਰਥੀਆ ਨੂੰ ਸਮਾਜ ਸੇਵਾ ਦੇ ਕੰਮ ਲਈ ਪ੍ਰੇਰਿਤ ਕੀਤਾ। ਇਸ ਮੋਕੇ ਮੈਡਮ ਜਸਪ੍ਰੀਤ ਕੋਰ, ਮੈਡਮ ਲਵਲੀਨ ਕੌਰ, ਨਰਿੰਦਰ ਸਿੰਘ, ਮਹੁੰਮਦ ਹੁਸੈਨ, ਮਲਕੀਤ ਸਿੰਘ, ਸੁਰਿੰਦਰ ਛਿੰਦਾ ਕੁੱਕ ਅਤੇ ਹੋਰ ਸੇਵਾਦਾਰ ਮੋਜੂਦ ਸਨ।

Leave a Reply

Your email address will not be published. Required fields are marked *