
ਸੁਖਦੇਵ ਨਾਲ ਸਵੇਰੇ ਕੰਮ ਤੇ ਜਾਂਦੇ ਵਕਤ ਵੇਖ ਕੇ ਮੈਂ ਪੁੱਛਿਆ ਅੱਜ ਕੀ ਗੱਲ ਹੈ ? ਸਾਰੀਆਂ ਲੇਬਰ ਕਲੋਨੀਆਂ ਅਤੇ ਕਾਰਖਾਨਿਆਂ ਵਿੱਚ ਬੜੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਝੰਡੇ, ਜ਼ਾਲ, ਸ਼ਾਮਿਆਨੇ ਤੇ ਰਸਤੇ ਤੇ ਚੂਨਾ ਆਦਿ ਲਗਾਏ ਹੋਏ ਹਨ।
ਸੁਖਦੇਵ ਕਹਿੰਦਾ ਉਏ ਪੜ੍ਹੇ ਲਿਖੇ ਮੂਰਖਾ ਤੈਨੂੰ ਨਹੀਂ ਪਤਾ ਅੱਜ 1 ਮਈ ਹੈ ਮਜਦੂਰ ਦਿਸਵ ਜਿਸ ਨੂੰ ਲੇਬਰ ਡੇਅ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਮੈਂ ਕਿਹਾ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਪਹਿਲੀ ਮਈ ਦਾ ਦਿਨ ਦੁਨੀਆਂ ਭਰ ਵਿੱਚ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇੱਕ ਇਤਿਹਾਸ ਹੈ ਪਤਾ ਤੈਨੂੰ ਸੁਖਦੇਵ ਮਜਦੂਰਾਂ ਲਈ ਇਸ ਦਾ ਬੜਾ ਮਹੱਤਵ ਵੀ ਹੈ। ਹਰੇਕ ਸਾਲ ਪੂਰੀ ਦੁਨੀਆਂ ਵਿੱਚ 1 ਮਈ ਨੂੰ ਮਜਦੂਰ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਦੀ ਸ਼yੁਰੂਆਤ 1886 ਨੂੰ ਅਮਰੀਕਾ ਵਿੱਚ ਹੋਈ ਹੋਲੀ ਹੋਲੀ ਇਹ ਦਿਵਸ ਹੋਰ ਕਈ ਦੇਸਾਂ ਵਿੱਚ ਵੀ ਮਨਾਇਆ ਜਾਣ ਲੱਗਾ । ਮੈਂ ਤਾਂ ਇਹ ਵੀ ਸੁਣਿਆ ਹੈ ਮਜਦੂਰ ਦਿਵਸ ਦਾ ਮਤਲੱਬ ਸਿਰਫ ਮਜਦੂਰਾਂ ਨਾਲ ਹੀ ਨਹੀਂ ਬਲਕਿ ਉਸ ਹਰੇਕ ਸਖ਼ਸ ਨਾਲ ਹੈ ਜ਼ੋ ਨੋਕਰੀ ਕਰਦਾ ਹੈ। ਇਸ ਦਿਨ ਨਾਲ ਸਾਰੇ ਮਜਦੂਰਾਂ ਦਾ ਜੀਵਨ ਅਸਾਨ ਹੋਇਆ ਹੈ ਜਦੋਂ 1 ਮਈ 1886 ਨੂੰ ਅਮਰੀਕਾ ਵਿੱਚ ਮਜਦੂਰ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਅਮਰੀਕਾ ਦੇ ਮਜਦੂਰ ਸੜਕਾਂ ਤੇ ਉਤਰ ਆਏ ਤੇ ਆਪਣੇ ਹੱਕ ਦੀ ਅਵਾਜ ਨੂੰ ਬੁਲੰਦ ਕੀਤਾ ਦਰਅਸਲ ਉਸ ਸਮੇਂ ਮਜਦੂਰਾਂ ਤੋਂ 1515 ਘੰਟੇ ਕੰਮ ਲਿਆ ਜਾਂਦਾ ਸੀ ਅਤੇ ਹਲਾਤ ਵੀ ਬਹੁਤ ਮਾੜੇ ਸੀ ਮਜਦੂਰਾਂ ਨੇ ਪ੍ਰੇਸ਼ਾਨ ਹੋ ਕੇ ਆਪਣੀ ਲੜਾਈ ਲੜਣ ਦਾ ਫੈਸਲਾ ਕੀਤਾ।
ਇਹ ਸਭ ਕੁੱਝ ਵੇਖ ਕੇ ਪ੍ਰਦਸ਼ਨਕਾਰੀ ਮਜਦੂਰਾਂ ਤੇ ਪੁਲਿਸ ਨੇ ਗੋਲੀਬਾਰੀ ਵੀ ਕੀਤੀ ਕਈ ਮਜਦੂਰਾਂ ਦੀ ਜਾਨ ਵੀ ਚਲੀ ਗਈ ਤੇ ਸੈਂਕੜੇ ਮਜਦੂਰ ਜਖ਼ਮੀ ਹੋ ਗਏ। ਇਸ ਘਟਨਾ ਤੋਂ ਤਿੰਨ ਸਾਲ ਬਾਅਦ 1889 ਨੂੰ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਹੋਇਆ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਹਰ ਮਜਦੂਰ ਤੋਂ ਇੱਕ ਦਿਨ ਵਿੱਚ ਕੇਵਲ 8 ਘੰਟੇ ਹੀ ਕੰਮ ਲਿਆ ਜਾਵੇਗਾ ਅਤੇ ਇਸੇ ਸੰਮੇਲਨ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ 1 ਮਈ ਨੂੰ ਹਰ ਸਾਲ ਮਜਦੂਰ ਦਿਵਸ ਮਨਾਇਆ ਜਾਵੇਗਾ । ਸਭ ਤੋਂ ਪਹਿਲਾਂ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦੇ ਨਿਯਮ ਤੋਂ ਬਾਅਦ ਸਾਰੇ ਦੇਸਾਂ ਵਿੱਚ ਇਸ ਨਿਯਮ ਨੂੰ ਲਾਗੂ ਕੀਤਾ ਗਿਆ ਅਤੇ ਮਜਦੂਰਾਂ ਨੂੰ ਇਸ ਦਿਨ ਦੀ ਛੁੱਟੀ ਦੀ ਵੀ ਘੋਸ਼ਣ ਕੀਤੀ ਗਈ। ਪਰ ਸਾਡੇ ਦੇਸ਼ ਵਿੱਚ 1 ਮਈ 1923 ਤੋਂ ਮਜਦੂਰ ਦਿਵਸ ਦੀ ਸ਼ੁਰੂਆਤ ਹੋਈ।
ਹੋਰ ਦੱਸ ਸੁਖਦੇਵ ਹੈ ਤੈਨੂੰ ਐਨੀ ਜਾਣਕਾਰੀ ? ਮੈ ਤਾਂ ਥੋੜਾ ਬਹੁਤ ਇਤਿਹਾਸ ਨੂੰ ਪੜ੍ਹਿਆ ਹੈ।
ਸੁਖਦੇਵ: ਵਾਕਿਆ ਯਾਰ ਤੂੰ ਤਾਂ ਕਾਫੀ ਜਾਣਕਾਰੀ ਰੱਖਦਾ ਹੈ ਮੈਨੂੰ ਤਾਂ ਐਨਾਂ ਕੁ ਪਤਾ ਹੈ ਅੱਜ ਆਪਾਂ ਫੈਕਟਰੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਚਾਹ ਸਮੋਸੇ ਤੇ ਲੱਡੂ ਖਾਵਾਂਗੇ ਬਸ ਹੋਰ ਕੀ।
ਇਹ ਗੱਲ ਤਾਂ ਤੇਰੀ ਠੀਕ ਹੈ ਪਰ ਅੱਜ ਹਰੇਕ ਕਾਰੋਬਾਰੀਆਂ ਨੇ ਥਾਂ ਥਾਂ ਤੇ ਕੁੱਝ ਖਾਸ ਰੋਣਕਾਂ ਲਗਵਾਈਆਂ ਹਨ।
ਸੁਖਦੇਵ: ਲੈ ਇਨ੍ਹਾਂ ਰੋਣਕਾਂ ਦਾ ਸੱਚ ਮੇਰੇ ਤੋਂ ਸੁਣ ਲੈ ਤੂੰ ਵੀ ਜਮ੍ਹਾਂ ਭੋਲਾ ਹੀ ਹੈਂ। ਤੈਨੂੰ ਨਹੀਂ ਪਤਾ ਬਾਬੂ ਜੀ ਨੇ ਕੱਲ੍ਹ ਕਿਹਾ ਸੀ ਸਭ ਤਿਆਰ ਹੋ ਕੇ ਆਇਓ ਆਪਣੇ ਖਾਸ ਮਹਿਮਾਨ ਆਉਣੇ ਹਨ ਪ੍ਰੋਗਰਾਮ ਤੇ ਉਨ੍ਹਾਂ ਦੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਨਣੀ ਹੈ ਤੇ ਹਰ ਗੱਲ ਉੱਤੇ ਅਮਲ ਵੀ ਕਰਨਾ ਹੈ।
ਮੈਂ ਕਿਹਾ ੋ ਉਹ ਕਿਹੜੀ ਗੱਲ ਜਿਸ ਤੇ ਅਮਲ ਕਰਨਾ ਹੈ? ੋ
ਸੁਖਦੇਵ: ਕਮਲਿਆ ਇਤਿਹਾਸ ਦੀਆਂ ਗੱਲਾਂ ਛੱਡ ਅੱਜ ਕੱਲ੍ਹ ਦਿਨ ਦੇਖ ਕਿਹੜੇ ਚਲਦੇ ਹਨ। ਆਪਾਂ ਨੂੰ ਅੱਜ ਵੱਡੇ ਵੱਡੇ ਸੁਪਨੇ ਵਿਖਾਏ ਜਾਣਗੇ। ਆਪਣੀਆਂ ਅੱਖਾਂ ਅੱਗੇ ਅੱਜ ਆਪਣੇ ਹੀ ਬੱਚਿਆਂ ਦੇ ਭਵਿੱਖ ਦੀ ਗੱਲ ਕੀਤੀ ਜਾਵੇਗੀ ਉਚੇਰੀ ਸਿੱਖਿਆ ਦਿੱਤੀ ਜਾਵੇਗੀ, ਇੱਥੋਂ ਤੱਕ ਸਾਡੀਆਂ ਅੱਖਾਂ ਅੱਗੇ ਐਸੇ ਭੱਬੂ ਤਾਰੇ ਨਜ਼ਰ ਲਿਆਉਣਗੇ ਕਿ ਤੁਹਾਡੇ ਬੱਚੇ ਇੱਕ ਦਿਨ ਇਨਾਂ ਫੈਕਟਰੀਆਂ ਦੇ ਮਾਲਕ ਹੋਣਗੇ।
ਅਸੀਂ ਸਾਰੇ ਇਹ ਗੱਲਾਂ ਸੁਣ ਕੇ ਜ਼ੋਰ ਜ਼ੋਰ ਨਾਲ ਤਾੜੀਆਂ ਮਾਰਾਂਗੇ ਤੇ ਜਿੰਦਾਬਾਦ ਦੇ ਨਾਹਰੇ ਉੱਚੀ ਤੋਂ ਉੱਚੀ ਬੁਲੰਦ ਕਰਾਂਗੇ।
ਹਾਂ ਸੁਖਦੇਵ ਯਾਰ ਨੂੰ ਸਹੀ ਕਿਹਾ ਹੈ ਮੈਨੂੰ ਯਾਦ ਨਹੀਂ ਸੀ ਕਿ ਆਪਣੀ ਕੁੱਝ ਦਿਨ ਖੂਬ ਮਹਿਮਾਨ ਨਿਵਾਜੀ ਹੋਵੇਗੀ ਤੇ ਫਿਰ ਬਾਅਦ ਵਿੱਚ ਆਪਣਾ ਉਹੀ ਹਾਲ ਕਾਲੇ ਹੱਥ ਤੇ ਫਟੇ ਪੁਰਾਣੇ ਕਪੜੇ ਤੇ ਆਪਾਂ ਉਹੀ ਸੁਖਾ ਤੇ ਉਸ ਦਾ ਸਾਥੀ ਆਖ ਕੇ ਮਾਲਕਾਂ ਦੀਆਂ ਗੱਲਾਂ ਸੁਨਣੀਆਂ ਹਨ। ਚੱਲ ਜੇ ਆਪਾਂ ਮਜਦੂਰ ਹੀ ਰਹਿਣਾ ਹੈ ਤਾਂ ਫਿਰ ਸੁਣ ਲੈਦੇਂ ਹਾਂ ਇਨ੍ਹਾਂ ਦੀਆਂ ਗੱਲਾਂ ਨਾਲ ਘੜੀ ਘੰਟਾਂ ਸੁਪਨਿਆਂ ਵਿੱਚ ਹੀ ਸਹੀ ਕਾਰਖਾਨਿਆਂ ਦੇ ਮਾਲਕ ਬਣ ਕੇ ਵੇਖ ਲਵਾਂਗੇਂ ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਵਿਨੋਦ ਕੁਮਾਰ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ, ਜਲੰਧਰ