
ਪੁੱਜਣਗੇ ਸੁਖਵਿੰਦਰ ਪੰਛੀ, ਰਜਿੰਦਰ ਰੂਬੀ, ਬੂਟਾ ਮੁਹੰਮਦ, ਗੁਰਮੇਜ ਮੇਹਲੀ ਤੇ ਹੋਰ ਗਾਇਕ ਕਲਾਕਾਰ
ਫਗਵਾੜਾ 20 ਨਵੰਬਰ (ਹਰੀਸ਼ ਭੰਡਾਰੀ)- ਕਲੀਆਂ ਦੇ ਬਾਦਸ਼ਾਹ ਦੇ ਨਾਂ ਨਾਲ ਜਾਣੇ ਜਾਂਦੇ ਕੁਲਦੀਪ ਮਾਣਕ ਦੀ ਦਸਵੀਂ ਬਰਸੀ ਮੌਕੇ ਪਿੰਡ ਜਗਪਾਲਪੁਰ ਵਿਖੇ ਮੇਲਾ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ!
ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਿੰੰਡ ਜਗਪਾਲਪੁਰ ਦੇ ਐਨ ਆਰ ਵੀਰਾਂ ਅਤੇ ਸਮੂੰਹ ਪਿੰੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਸੁਖਵਿੰਦਰ ਪੰਛੀ, ਰਜਿੰਦਰ ਰੂਬੀ, ਗੁਲਸ਼ਨ ਕੋਮਲ, ਬੂਟਾ ਮੁਹੰਮਦ, ਯੁੱਧਵੀਰ ਮਾਣਕ, ਪਰਗਟ ਖਾਨ, ਦਵਿੰਦਰ ਦਿਆਲਪੁਰੀ, ਗੁਰਮੇਜ ਮੇਹਲੀ, ਕਮਲ ਕਟਾਣੀਆ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਗਾਇਕ ਕਲਾਕਾਰ ਪੁੱਜਣਗੇ ਤੇ ਆਪਣੇ ਗੀਤਾਂ ਰਾਹੀਂ ਮਾਣਕ ਸਾਹਿਬ ਦੀ ਯਾਦ ਨੂੰ ਤਾਜਾ ਕਰਨਗੇ! ਲੰਗਰ ਅਤੁੱਟ ਵਰਤਣਗੇ! ਜਾਣਕਾਰੀ ਦਿੰਦੇ ਸਮੇਂ ਪ੍ਬੰਧਕ ਕਮੇਟੀ ਮੈਂਬਰ ਤੇ ਸਮੂੰਹ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਜਗਪਾਲਪੁਰ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ!