“ਜਾਗਦੇ ਰਹੋ ਸਭਿਆਚਾਰਕ ਮੰਚ” ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਵੱਲੋਂ ਸਲਾਨਾ ਸੂਫੀਆਨਾ ਮੇਲਾ ਆਯੋਜਿਤ

  • By admin
  • August 20, 2023
  • 0
ਸਭਿਆਚਾਰਕ ਮੰਚ

“ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ੍ਹੇ ਤੇਰੇ ਹੋਣਾ ਏ ਸਹਾਈ…”

ਹੁਸ਼ਿਆਰਪੁਰ 19 ਅਗਸਤ (ਤਰਸੇਮ ਦੀਵਾਨਾ)- `ਤਾਜਦਾਰਾਂ ਦੇ ਨਾਂ ਅਮੀਰਾਂ ਦੇ, ਦੀਵੇ ਜਗਦੇ ਸਦਾ ਫਕੀਰਾਂ ਦੇ` ਅਖਾਣ ਮੁਤਾਬਿਕ ‘ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ’ ਤੇ ਬੱਧਣ ਪਰਿਵਾਰ ਵੱਲੋਂ ‘ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਡੀਆ’ ਦੇ ਸਹਿਯੋਗ ਨਾਲ ਮੰਚ ਦੇ ਚੇਅਰਮੈਨ ਤਰਸੇਮ ਦੀਵਾਨਾ ਦੀ ਦੇਖ-ਰੇਖ ਹੇਠ ਸਵ. ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ `ਸਲਾਨਾ ਸੂਫੀਆਨਾ ਮੇਲਾ` `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਤੇ ਬਾਬਾ ਬਾਲਕ ਨਾਥ ਜੀ ਦਾ ਉਤਸਵ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਇਸ ਸਲਾਨਾ ਸੂਫੀਆਨਾ ਮੇਲੇ ਦੀ ਅਰੰਭਤਾ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਦੀ ਹਾਜ਼ਰੀ ਵਿੱਚ ਚਿਰਾਗ ਰੌਸ਼ਨ ਚਾਦਰ ਚਾੜਨ ਤੇ ਨਿਸ਼ਾਨ ਸਾਹਿਬ ਚਾੜਨ ਨਾਲ ਹੋਈ।

ਸਭਿਆਚਾਰਕ ਮੰਚ

ਇਸ ਮੌਕੇ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਨੇ ਸ਼ਿਰਕਤ ਕੀਤੀ।ਮਹੰਤ ਲਾਡੀ ਸਲਵਾੜਾ ਨੇ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਬਾਬਾ ਜੀ ਦੀ ਆਰਤੀ ਅਤੇ ਗਣੇਸ਼ ਵੰਦਨਾ ਨਾਲ ਕੀਤਾ ਉਪਰੰਤ ਸੂਫ਼ੀ ਗਾਇਕ ਜਤਿੰਦਰ ਗੋਲਡੀ ਨੇ “ਮਨਮੋਹਣਿਆਂ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ” ਨਾਲ ਕੀਤਾ।ਇਸ ਮੌਕੇ ਉੱਭਰਦੇ ਸੂਫ਼ੀ ਗਾਇਕ ਵਿੰਕਲ ਫਾਜ਼ਿਲਕਾ ਨੇ “ਅਮੀਰੀ ਤੇ ਗਰੀਬੀ ਦੋਵੇਂ ਸਕੀਆਂ ਭੈਣਾਂ ਨੇ” “ਬਣ ਜਾ ਦੀਵਾਨਾ ਮੀਰਾਂ ਦਾ”, ਪੰਜਾਬ ਦੀ ਮਕਬੂਲ ਗਾਇਕਾ ਰਾਣੀ ਰਣਦੀਪ ਨੇ “ਤੂੰ ਮੈਨੂੰ ਦੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ”, “ਮਾਹੀ ਮੇਰਾ ਸਾਂਵਲਾ ਜਿਹਾ”, “ਰਾਂਝੇ ਦੇ ਦਰ ਜਾ ਕੇ ਹੀਰ ਦਿੱਤੀਆਂ ਇਹ ਦੁਹਾਈਆਂ ਨੇ” ਗਾ ਕੇ ਦਰਸ਼ਕਾਂ ਨੂੰ ਆਪਣੀ ਮਨਮੋਹਕ ਗਾਇਕੀ ਦਾ ਮੁਰੀਦ ਬਣਾ ਲਿਆ। ਲਾਲ ਚੰਦ ਯਮਲਾ ਜੱਟ ਜੀ ਦੇ ਲਾਡਲੇ ਸਾਗਿਰਦ ਸੂਫੀ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ ਨੇ “ਜੰਗਲ ਦੇ ਵਿੱਚ ਖੂਹਾ ਲੁਆ ਦੇ ਉੱਤੇ ਪੁਆਦੇ ਡੋਲ “,”ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ” ਗਾ ਕੇ ਬਾਬਾ ਉਸਤਾਦ ਗਾਇਕ ਮਰਹੂਮ ਲਾਲ ਚੰਦ ਯਮਲਾ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ।

ਅੱਲ੍ਹਾ ਮੰਨੀਏ ਫੱਕਰ ਮੰਨੀਏ ਮੰਨੀਏ ਕਿਤਾਬਾਂ ਚਾਰ

ਇਸ ਤੋਂ ਬਾਅਦ ਵਾਰੀ ਆਈ ਉੱਭਰਦੇ ਸੂਫ਼ੀ ਰੰਗ ਵਾਲੇ ਗਾਇਕ ਅਜਮੇਰ ਦੀਵਾਨਾ ਦੀ ਜਿਸ ਨੇ ਆਪਣੇ ਪਿਤਾ ਪੁਰਖੀ ਫਨਕਾਰੀ ਦੇ ਵਿਰਸੇ ਨੂੰ ਅੱਗੇ ਵਧਾਉਂਦਿਆਂ “ਭਗਵਾਂ ਪਾ ਲਿਆ ਬਾਣਾ ਜੀ ਸਿੱਧ ਜੋਗੀਆਂ ਦੇ ਨਾਮ ਦਾ”,”ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ” ਅਤੇ ਉੱਘੇ ਸੂਫ਼ੀ ਗਾਇਕ ਤਰਸੇਮ ਦੀਵਾਨਾ ਦੀ ਲਾਡਲੀ ਬੇਟੀ ਅਲੀਜ਼ਾ ਦੀਵਾਨਾ ਨੇ ਪਹਿਲੀ ਵਾਰ ਸਟੇਜ ਤੇ ਆਪਣੀ ਪੇਸ਼ਕਾਰੀ ਦਿੰਦਿਆਂ ਆਪਣੀ ਮਾਤਾ ਸਾਈਂ ਗੀਤਾ ਸ਼ਾਹ ਕਾਦਰੀ ਜੀ ਦੀ ਲਿਖੀ ਰਚਨਾ “ਮਾਏ ਮੇਰੀਏ ਗਊਆਂ ਚਰਾਈਆਂ ਬਾਰਾਂ ਸਾਲ ਮੈਂ” ਦਾ ਖੂਬਸੂਰਤ ਗਾਇਨ ਕਰਕੇ ਸ਼੍ਰੋਤਿਆਂ ਦਾ ਮੰਨ ਮੋਹ ਲਿਆ ਇਸ ਤੋ ਬਾਦ ਬਲਵਿੰਦਰ ਸੋਨੂੰ ਨੇ “ਸਾਨੂੰ ਬੜੀ ਔਖੀ ਮਿਲੀ ਏ ਫ਼ਕੀਰੀ ਸੱਜਣਾਂ”,”ਝਾਂਜਰਾਂ ਫ਼ਕੀਰੀ ਵਾਲੀਆਂ ਐਵੇਂ ਨਹੀਓਂ ਪੈਂਦੀਆਂ”, ਸੱਤਾ ਮੰਢਾਲੀ ਨੇ ” ਵੇ ਕਲੈਹਰੀਆ ਮੋਰਾ ਵੇ ਬਾਬੇ ਨਾਲ ਮਿਲਾਦੇ, ਤੋ ਬਾਦ ਸੂਫੀ ਗਾਇਕ ਤਰਸੇਮ ਦੀਵਾਨਾ ਨੇ “ਅੱਲ੍ਹਾ ਮੰਨੀਏ ਫੱਕਰ ਮੰਨੀਏ ਮੰਨੀਏ ਕਿਤਾਬਾਂ ਚਾਰ” ਨਾਲ ਸ਼ਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਇਸ ਮੇਲੇ ਦੌਰਾਨ ਗਾਇਕ ਰਣਜੋਧ ਕੁਰਾਲੀ, ਬਲਵਿੰਦਰ ਹੁਸ਼ਿਆਰਪੁਰੀ, ਨਰੇਸ਼ ਸੇਠੀ ਨੇ ਵੀ ਹਾਜ਼ਰੀ ਲੁਆਈ ਜਿਸ ਉਪਰੰਤ ਸੂਫ਼ੀ ਗਾਇਕ ਕੇ. ਕੁਲਦੀਪ ਤੇ ਪ੍ਰਸਿੱਧ ਗੀਤਕਾਰ ਘੁੱਲਾ ਸਰਹੱਲੇ ਵਾਲਾ ਨੇ ‘ਮਾਵਾਂ ਵਾਲਾ ਪਿਆਰ ਕੋਈ ਦੇ ਸਕਦਾ ਨਹੀਂ “,”ਫੁੱਲਾਂ ਦੀ ਵਰਖਾ ਹੋ ਰਹੀ ਏ ਸਿੱਧ ਜੋਗੀ ਦੇ ਦਰਬਾਰ ‘ਤੇ”,”ਅਸੀਂ ਤੇਰਾ ਦੁਆਰਾ ਮੱਲਿਆ ਏ ਹੁਣ ਹੋਰ ਕਿਸੇ ਦਰ ਨਹੀਂ ਜਾਣਾ”,”ਬਾਬੇ ਦੀ ਕ੍ਰਿਪਾ ਨਾਲ ਮੇਰਾ ਕਾਮ ਹੋ ਰਹਾ ਹੈ” ਨਾਲ ਆਪਣੀ ਗਾਇਨ ਕਲਾ ਦਾ ਲੋਹਾ ਮਨਵਾਇਆ।ਮੇਲੇ ਦੌਰਾਨ ਉੱਘੇ ਸਮਾਜ ਸੇਵੀ ਅਤੇ ਅਧਿਆਪਕ ਜੋੜੀ ਜਸਵਿੰਦਰ ਸਿੰਘ ਸਹੋਤਾ ਜਨਰਲ ਸਕੱਤਰ ਡਿਸਏਬਲਡ ਪਰਸਨਸ ਵੈਲਫ਼ੇਅਰ ਸੋਸਾਇਟੀ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਮਿੰਦਰ ਕੌਰ ਨੂੰ ਦਿਵਿਆਂਗਾ ਲਈ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਾਜ਼ਰੀਆਂ ਭਰੀਆਂ

ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਸੁੰਦਰ ਸ਼ਾਮ ਅਰੋੜਾ ਸਾਬਕਾ ਕੈਬਨਿਟ ਮੰਤਰੀ, ਡਾ. ਰਾਜ ਕੁਮਾਰ ਚੱਬੇਵਾਲ ਵਿਧਾਇਕ ਹਲਕਾ ਚੱਬੇਵਾਲ, ਵਿਜੈ ਸਾਂਪਲਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ, ਸੁਰਿੰਦਰ ਸ਼ਿੰਦਾ ਮੇਅਰ ਨਗਰ ਨਿਗਮ, ਪ੍ਰਵੀਨ ਸੈਣੀ ਸੀਨੀਅਰ ਡਿਪਟੀ ਮੇਅਰ, ਕਰਮਜੀਤ ਕੌਰ ਚੇਅਰਮੈਨ ਨਗਰ ਸੁਧਾਰ ਟਰੱਸਟ, ਵਿਕਰਮ ਸ਼ਰਮਾ ਚੇਅਰਮੈਨ ਸਹਿਕਾਰੀ ਬੈਂਕ, ਸੰਦੀਪ ਸੈਣੀ ਜਾਇੰਟ ਸੈਕਟਰੀ ਪੰਜਾਬ, ਹਰਦੇਵ ਸਿੰਘ ਕੌਸਲ ਸੂਬਾ ਪ੍ਰਧਾਨ ਬੀਸੀ ਵਿੰਗ ਲੋਕ ਇਨਸਾਫ਼ ਪਾਰਟੀ, ਸੂਫੀ ਫਕੀਰਾਂ ਅਤੇ ਸੰਤ ਲੋਕਾਂ ਵਿੱਚ ਸਰਵ ਸਾਈਂ ਸੋਢੀ ਸ਼ਾਹ ਕਾਦਰੀ ਮਹਿਮੋਵਾਲ,ਸਾਈਂ ਹਨੀ ਸ਼ਾਹ ਖੇੜੇ ਵਾਲੇ, ਹੈਪੀ ਸਾਈਂ ਮਾਨਾ ਵਾਲੇ, ਸਾਈਂ ਕਮਲਜੀਤ ਕੌਰ ਭਗਤ ਨਗਰ, ਪੰਮਾ ਭਗਤ ਫੋਲੜੀਵਾਲ, ਸਾਈਂ ਵਿਸ਼ਾਲ ਆਬਾਦਪੁਰਾ ਜਲੰਧਰ ਵਾਲੇ, ਜਸਵਿੰਦਰ ਰਾਜਪੂਤ ਬਸਤੀ ਸ਼ੇਖ ਜਲੰਧਰ ਵਾਲੇ, ਗਗਨ ਸਾਈਂ ਜਮਸ਼ੇਰ ਵਾਲੇ, ਵਿੱਕੀ ਦੇਵਾ ਹੁਸ਼ਿਆਰਪੁਰ ਵਾਲੇ, ਸਾਂਈਂ ਮਨਜੀਤ ਸ਼ਾਹ ਧੀਣਾਂ ਵਾਲੇ, ਸਾਂਈਂ ਬਗੀਚੇ ਸ਼ਾਹ ਭੁਲੱਥ ਵਾਲੇ, ਸਾਂਈ ਤਰਸੇਮ ਸ਼ਾਹ ਰੱਤਾ ਨੌਂ ਗਰਾਵਾਂ, ਸੰਤ ਦਿਨੇਸ਼ ਗਿਰ ਭਗਤ ਨਗਰ, ਬਾਬਾ ਰਾਮ ਮੂਰਤੀ ਬੱਧਣ ਨਾਰਾ ਵਾਲੇ, ਬਾਬਾ ਜੀਵਨ ਸ਼ਾਹ ਕਾਦਰੀ ਨਾਰੇ ਵਾਲੇ, ਵੈਦ ਜੀ ਚੱਗਰਾਂ ਬਲਵੀਰ ਸੈਣੀ ਪੰਜਾਬ ਪ੍ਰਧਾਨ, ਵਿਨੋਦ ਕੌਸ਼ਲ ਸਕੱਤਰ ਜਨਰਲ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ, ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸੂਬਾ ਪ੍ਰਧਾਨ, ਵੀਰਪਾਲ ਠਰੋਲੀ, ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਜ਼ਿਲਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਤੋਂ ਰਮਨ ਕੁਮਾਰ ਵਰਮਾ ਚੀਫ ਅਡੀਟਰ ਨਿਊਜ਼ ਹੰਟ ਡੇਲੀ ਈਵਨਿੰਗ, ਪੰਚਾਇਤ ਬਾਣੀ , ਆਜ ਕੀ ਆਜ, ਸ਼ਿਵਨੰਦਨ ਅਡੀਟਰ ਤੇ ਐਮ ਡੀ ਇਲਾਵਾ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਾਜ਼ਰੀਆਂ ਭਰੀਆਂ।

`ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ` ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਆਏ ਸੰਗੀਤ ਪ੍ਰੇਮੀਆਂ, ਸੰਗਤਾਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ। `ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ’ ਵੱਲੋਂ ਵਿਨੋਦ ਕੌਸ਼ਲ ਦੀ ਅਗਵਾਈ ਹੇਠ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *