ਪੀ ਸੀ ਐਮ ਐਸ. ਡੀ. ਕਾਲਜ ਫਾਰ ਵੂਮੈਨ, ਦੀ ਜੋਤੀ ਨੇ ਮੋਨੋਐਕਟਿੰਗ ਵਿਚ ਤੀਜਾ ਇਨਾਮ ਜਿੱਤਿਆ

  • By admin
  • October 20, 2020
  • 0
  • 76 Views
ਮੋਨੋਐਕਟਿੰਗ

ਜਲੰਧਰ 20 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਐਸ ਐਮ ਡੀ ਆਰ ਐਮ ਡੀ ਕਾਲਜ ਆਫ ਐਜੁਕੇਸ਼ਨ, ਪਠਾਨਕੋਟ ਵਲੋਂ ਟੀਚਰ ਡੇ ਦੇ ਮੋਕੇ ਤੇ ਮੋਨੋਐਕਟਿੰਗ ਐਂਡ ਸਪੀਚ ਦੇ ਆਨਲਾਈਨ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ ਜਿਸ ਦਾ ਥੀਮ ਸੀ ਰੋਲ ਆਫ ਟੀਚਰ ਇਨ ਚੇਜਿੰਗ ਸਨੈਰਿਓ ਅਤੇ ਐਜੁਕੇਸ਼ਨ ਐਂਡ ਕੋਵਿਡ 19 ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਵਿਦਿਆਰਥੀਆਂ ਨੇ ਬੋਲਦੇ ਹੋਏ ਆਪਣੀਆਂ ਵੀਡੀਓ ਬਣਾ ਕੇ ਸੰਬੰਧਤ ਕਾਲਜ ਨੂੰ ਭੇਜੀਆਂ ਇਸ ਮੁਕਾਬਲੇ ਵਿਚ ਪੀ ਸੀ ਐਮ ਐਸ. ਡੀ. ਕਾਲਜ ਦੀ ਵਿਦਿਆਰਥਣ ਕੁਮਾਰੀ ਜੋਤੀ ਨੇ ਮੋਨੋਐਕਟਿੰਗ ਮੁਕਾਬਲੇ ਵਿਚ ਤੀਜਾ ਇਨਾਮ ਹਾਸਿਲ ਕੀਤਾ ਵਿਦਿਆਰਥਣ ਨੂੰ 500/- ਰੁਪਏ ਅਤੇ ਈ. ਸਰਟੀਫਿਕੇਟ ਦਿੱਤਾ ਗਿਆ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣ ਅਤੇ ਯੂਖ ਕਲੱਬ ਡੀਨ ਡਾ. ਹਰਕਮਲ ਕੌਰ ਨੂੰ ਵਧਾਈ ਦਿੱਤੀ