ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸਜਾਇਆ ਨਗਰ ਕੀਰਤਨ

ਸ੍ਰੀ ਗੁਰੂ ਨਾਨਕ ਦੇਵ ਜੀ

ਮਕਸੂਦਾ/ਜਲੰਧਰ 3 ਦਸੰਬਰ (ਅਵਤਾਰ ਸਿੰਘ ਕਾਨੂੰਗੋ)- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਬੜ੍ਹੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਗੱਤਕਾ ਪਾਰਟੀਆਂ,ਨਗਾਰਾ ਪਾਰਟੀਆਂ, ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਆਏ ਸ਼ਬਦੀ ਜਥੇ, ਸੁੰਦਰ ਵਰਦੀਆਂ ਵਿਚ ਸਜੇ ਵੱਖ ਵੱਖ ਸਕੂਲਾਂ ਦੇ ਬੱਚੇ, ਬੈਂਡ ਵਾਜੇ ਅਤੇ ਬਾਬਾ ਨਾਗਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ ਆਏ ਨਿਹੰਗ ਸਿੰਘਾਂ ਦੇ ਘੋੜ ਸਵਾਰ ਜਥੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਖੂਬ ਵਧਾ ਰਹੇ ਸਨ।

ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਅੱਗੇ ਦਸਮੇਸ਼ ਵੈਲਫੇਅਰ ਸੁਸਾਇਟੀ ਵਲੋਂ ਫੁੱਲਾਂ ਅਤੇ ਸਫ਼ਾਈ ਦੀ ਸੇਵਾ, ਭਾਈ ਘਨ੍ਹਈਆ ਜੀ ਸੇਵਕ ਦਲ ਵਲੋਂ ਜਲ ਦੀ ਸੇਵਾ, ਬਾਬਾ ਨਿਹਾਲ ਸਿੰਘ ਸੇਵਾ ਸੁਸਾਇਟੀ ਵਲੋਂ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ। ਨਗਰ ਕੀਰਤਨ ਦੀ ਆਰੰਭਤਾ ਮੌਕੇ ਭਾਈ ਕੁਲਵਿੰਦਰ ਸਿੰਘ ਹੈਡ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਭਾਈ ਸੁਰਿੰਦਰ ਸਿੰਘ ਰੀਹਲ ਨੇ ਸੇਵਾ ਨਿਭਾਈ।

ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰ

ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰ, ਚਾਹ, ਦੁੱਧ, ਪਕੌੜਿਆਂ, ਫਲ ਆਦਿ ਦੇ ਵੱਡੀ ਤਦਾਦ ਵਿਚ ਲੰਗਰ ਲਗਾਏ ਹੋਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਦੀ ਅਗਵਾਈ ਹੇਠ ਲੰਗਰ ਲਗਾਉਣ ਵਾਲਿਆਂ ਦਾ ਧੰਨਵਾਦ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਵਿਚ ਪਹੁੰਚੀਆਂ ਸੰਗਤਾਂ ਨੂੰ ਕੁਲਦੀਪ ਸਿੰਘ ਪਾਇਲਟ ਵਲੋਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਗਿਆ।

ਨਗਰ ਕੀਰਤਨ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਚਰਨ ਸਿੰਘ ਚੰਨੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸ੍ਰੀ ਕੇਡੀ ਭੰਡਾਰੀ, ਅਮਰਜੀਤ ਸਿੰਘ ਕਿਸ਼ਨਪੁਰਾ, ਮਨਿੰਦਰ ਪਾਲ ਸਿੰਘ ਗੁੰਬਰ, ਮਾਸਟਰ ਅਮਰੀਕ ਸਿੰਘ ਨਿਹੰਗ, ਰਵਿੰਦਰ ਸਿੰਘ ਸਵੀਟੀ, ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਘੁੰਮਣ, ਅਮਰੀਕ ਸਿੰਘ ਪਾਇਲਟ, ਰਾਣਾ ਹੰਸ ਰਾਜ, ਹਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਬੰਟੀ ਅਰੋੜਾ, ਪਰਮਪ੍ਰੀਤ ਸਿੰਘ ਵਿੱਟੀ, ਪ੍ਰਭਜੋਤ ਸਿੰਘ ਬੇਦੀ, ਸੁਰਜੀਤ ਸਿੰਘ ਭੂਈ, ਹਰਪਾਲ ਸਿੰਘ ਉੱਭੀ, ਇੰਦਰਪ੍ਰੀਤ ਸਿੰਘ ਪਾਇਲਟ, ਹਰਭਜਨ ਸਿੰਘ ਖਰਬੰਦਾ, ਸੁਰਿੰਦਰ ਸਿੰਘ ਬਿੱਟੂ, ਹਰਬੰਸ ਸਿੰਘ ਧੂਪੜ, ਜਸਵਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਸ਼ਿਵ ਨਗਰ, ਕਰਮਜੀਤ ਸਿੰਘ ਬੱਲ, ਅਰਵਿੰਦਰ ਸਿੰਘ ਮੰਨਾ, ਮਨਿੰਦਰ ਸਿੰਘ, ਅਮਰਜੀਤ ਸਿੰਘ ਹੁੰਝਣ, ਗੁਰਸਿੰਦਰ ਸਿੰਘ ਗੋਪੀ, ਪਲਵਿੰਦਰ ਸਿੰਘ ਬਬਲੂ, ਮਨੀਸ਼ ਮਿੰਟੂ, ਸਤਨਾਮ ਸਿੰਘ ਵਿੱਕੀ, ਸੰਦੀਪ ਸਿੰਘ ਫੁੱਲ, ਠੇਕੇਦਾਰ ਰਘਬੀਰ ਸਿੰਘ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਮੇਜਰ ਸਿੰਘ ਕਾਹਲੋਂ, ਬਲਜੀਤ ਸਿੰਘ ਸੈਣੀ, ਗੁਰਜੀਤ ਸਿੰਘ ਮਰਵਾਹਾ, ਜਸਵਿੰਦਰ ਸਿੰਘ ਸਭਰਵਾਲ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਬੋਬੀ ਵਾਲੀਆ, ਕੁਲਵਿੰਦਰ ਸਿੰਘ ਸ਼ਿਵ ਨਗਰ, ਗੁਰਮੇਲ ਸਿੰਘ ਸ਼ਿਵ ਨਗਰ, ਚਰਨਜੀਤ ਸਿੰਘ ਮਿੰਟਾ, ਸੁਖਵਿੰਦਰ ਸਿੰਘ ਮੱਕੜ, ਪ੍ਰਭਜੋਤ ਸਿੰਘ ਸਾਬ, ਰਾਜਵਿੰਦਰ ਸਿੰਘ ਰਾਜਾ, ਡਾ ਨਿਰਮਲ ਸਿੰਘ, ਅਮਰੀਕ ਸਿੰਘ ਭਾਟਸਿੰਘ, ਰਾਜਿੰਦਰ ਸਿੰਘ ਡੋਗਰਾ, ਗੁਰਮੀਤ ਸਿੰਘ ਕਸਬੀਆ, ਪ੍ਰੋ ਹਰਭਜਨ ਸਿੰਘ ਵਾਲੀਆ, ਭੁਪਿੰਦਰ ਸਿੰਘ ਖਰਬੰਦਾ, ਸੁਰਿੰਦਰ ਪਾਲ ਸਿੰਘ ਖਾਲਸਾ, ਕਸ਼ਮੀਰ ਸਿੰਘ ਸੈਣੀ, ਅਮਰੀਕ ਸਿੰਘ ਦੁਬਈ ਵਾਲੇ, ਸੁਰਜੀਤ ਸਿੰਘ ਗੁੰਬਰ, ਆਦਿ ਸ਼ਾਮਿਲ ਸਨ।

By admin

Related Post