ਨਾਨ ਟੀਚਿੰਗ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ

  • By admin
  • December 6, 2021
  • 0
ਧਰਨਾ ਪ੍ਰਦਰਸ਼ਨ

ਜਲੰਧਰ 6 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਮਿਤੀ 6 ਦਸੰਬਰ 2021 ਨੂੰ ਨਾਨ-ਟੀਚਿੰਗ ਸਟਾਫ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਗੁਰਦੇਵ ਵਿਰਦੀ, ਪ੍ਰਧਾਨ, ਸ਼੍ਰੀ ਮਾਤਾ ਫੇਰ ਕੋਰੀ, ਸਕੱਤਰ, ਸ਼੍ਰੀ ਰਮਨ ਬਹਿਲ, ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਰਵੀ ਮੈਨੀ, ਸ਼੍ਰੀਮਤੀ ਇੰਦੂ ਬਾਲਾ, ਕੁਮਾਰੀ ਰਕਸ਼ਾ ਰਾਣੀ, ਸ਼੍ਰੀਮਤੀ ਸੀਮਾ ਜੋਸ਼ੀ, ਸ਼੍ਰੀਮਤੀ ਸੋਨੀਆ, ਸ਼੍ਰੀ ਤੇਜ ਕੁਮਾਰ, ਸ਼੍ਰੀ ਕਮਲੇਸ਼ ਪਾਂਡੇ, ਸ਼੍ਰੀ ਕੇਵਲ ਕ੍ਰਿਸ਼ਨ, ਸ਼੍ਰੀ ਕਰਮਚੰਦ, ਸ਼੍ਰੀ ਰਮੇਸ਼ ਕੁਮਾਰ, ਸ਼੍ਰੀ ਰਾਜੀਵ ਭਾਟੀਆ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਰਜਿਤ ਉੱਪਲ, ਸ਼੍ਰੀ ਬੇਚਨ ਲਾਲ, ਸ਼੍ਰੀ ਰਾਮ ਲੁਭਾਇਆ, ਸ਼੍ਰੀ ਸ਼ਿਵ ਲਾਲ, ਸ਼੍ਰੀ ਮਨੋਹਰ ਲਾਲ ਅਤੇ ਯੂਨੀਅਨ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ। ਯੂਨੀਅਨ ਦੇ ਸਾਰੇ ਮੈੈਂਬਰਾਂ ਨੇ ਕਾਲਜ ਮੇਨ ਗੇਟ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਕੰਮਕਾਜ ਪੂਰਨ ਤੌਰ ਤੇ ਠੱਪ ਰਿਹਾ। ਯੂਨੀਅਨ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸੋਧੇ ਹੋਏ ਗ੍ਰੇਡ-ਪੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 01.08.2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350/- ਤੋਂ ਵਧਾ ਕੇ 500/- ਦੀ ਨੋਟੀਫਿਕੇਸ਼ਨ ਨੂੰ ਜਾਰੀ ਕਰਨਾ। (ਇਹ ਲਾਭ ਇਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਅਮਲੇ ਨੂੰ ਦੇ ਦਿਤਾ ਗਿਆ ਹੈ), ਡੀ.ਏ. ਦੀ ਬਕਾਇਆ ਰਾਸ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ, 01.01.2017 ਤੋਂ 5% ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਏਡਿਡ ਕਾਲਜਾਂ ਦੀਆਂ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਖਾਲੀ ਪੋਸਟਾਂ ਭਰਨ ਤੇ ਲੱਗੀ ਰੋਕ ਹਟਾਈ ਜਾਵੇ, ਏਡਿਡ ਕਾਲਜਾਂ ਵਿੱਚ ਠੇਕੇ ਦੇ ਆਧਾਰ ਤੇ ਤਿੰਨ ਸਾਲ ਪੂਰੇ ਕਰ ਚੁੱਕੇ ਮੁਲਾਜਿਮਾਂ ਨੂੰ ਰੈਗੂਲਰ ਕੀਤਾ ਜਾਵੇ, ਸਰਕਾਰੀ ਮੁਲਾਜਿਮਾਂ ਦੀ ਤਰਜ ਤੇ ਏਡਿਡ ਕਾਲਜਾਂ ਵਿੱਚ ਨਵੇਂ ੭-ਪੇ ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

Leave a Reply

Your email address will not be published. Required fields are marked *