
ਫੈਡਰੇਸ਼ਨ ਵੱਲੋਂ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਕੀਤਾ ਨਜ਼ਰਅੰਦਾਜ- ਜਗਦੀਪ ਸਿੰਘ
ਜਲੰਧਰ 16 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਮੈਨੇਜਮੇਂਟ ਫੈਡਰੇਸ਼ਨ ਅਤੇ ਪੀਸੀਸੀਟੀਯੂ ਦੀ ਜੁਆਂਇਟ ਐਕਸ਼ਨ ਕਮੇਟੀ ਵੱਲੋਂ 18 ਜਨਵਰੀ ਨੂੰ ਕਾਲਜਾਂ ਨੂੰ ਬੰਦ ਕਰਨ ਦੀ ਕਾਲ ਦਾ ਨਾਨ ਟੀਚਿੰਗ ਕਰਮਚਾਰੀ ਨਹੀਂ ਹਿੱਸਾ ਬਨਣਗੇ। ਇਹ ਬਿਆਨ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਏਡਿਡ ਅਤੇ ਅਣਏਡਿਡ ਦੇ ਸੂਬਾ ਪ੍ਰਧਾਨ ਸ਼੍ਰੀ ਰਾਜੀਵ ਸ਼ਰਮਾ ਅਤੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਨੇ ਦਿੱਤਾ।
ਉਹਨਾਂ ਕਿਹਾ ਕਿ ਮੈਨੇਜਮੇਂਟ ਫੈਡਰੇਸ਼ਨ ਵੱਲੋਂ ਨਾਨ ਟੀਚਿੰਗ ਦੀ ਕੋਈ ਵੀ ਮੰਗ ਨੂੰ ਆਪਣੇ ਏਜੇਂਡੇ ਵਿੱਚ ਨਹੀਂ ਲਿਆ ਗਿਆ ਜਦਕਿ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀ ਕਾਲਜਾਂ ਲਈ ਦਿਨ ਰਾਤ ਕੰਮ ਕਰਦਾ ਹੈ ਅਤੇ ਕਾਲਜ ਨੂੰ ਉਹਨਾਂ ਬਿਨਾਂ ਚਲਾਉਣ ਸੰਭਵ ਨਹੀਂ ਹੈ। ਪਰ ਮੈਨੇਜਮੇਂਟ ਫੈਡਰੇਸ਼ਨ ਦੇ ਇਸ ਤਰ੍ਹਾਂ ਦੇ ਸੋਤੇਲੇ ਵਿਹਾਰ ਦੀ ਉਹਨਾਂ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਆਪਣੇ ਫਾਇਦੇ ਵਾਸਤੇ ਨਾਨ ਟੀਚਿੰਗ ਕਰਮਚਾਰੀਆਂ ਦਾ ਇਸਤੇਮਾਲ ਕਰਦੇ ਹਨ ਅਤੇ ਉਹਨਾਂ ਦੀਆਂ ਮੰਗਾ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈੈਂਦੇ।
ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਸ ਬੰਦ ਦੀ ਕਾਲ ਲਈ ਨਾਨ ਟੀਚਿੰਗ ਉਹਨਾਂ ਦੇ ਨਾਲ ਨਹੀਂ ਹੈ। ਇਸ ਮੌਕੇ ਤੇ ਯੂਨੀਅਨ ਦੇ ਸਲਾਹਕਾਰ ਸਵਿੰਦਰ ਸਿੰਘ ਗੋਲਾ, ਖਾਲਸਾ ਕਾਲਜ ਅੰਮ੍ਰਿਤਸਰ, ਮੀਤ ਪ੍ਰਧਾਨ ਸ਼੍ਰੀ ਦੀਪਕ ਸ਼ਰਮਾ, ਡੀਏਵੀ ਕਾਲਜ ਅੰਮ੍ਰਿਤਸਰ, ਸ਼੍ਰੀ ਮਨੋਜ ਪਾਂਡੇ ਐਸਡੀ ਕਾਲਜ ਬਰਨਾਲਾ, ਵਿੱਤ ਸਕੱਤਰ ਸ਼੍ਰੀ ਅਰੁਣ ਪਰਾਸ਼ਰ ਡੀਏਵੀ ਕਾਲਜ, ਜਲੰਧਰ, ਪ੍ਰੈਸ ਸਕੱਤਰ ਸ਼੍ਰੀ ਅਜੇ ਗੁਪਤਾ, ਐਮ.ਐਮ.ਮੋਦੀ ਕਾਲਜ ਪਟਿਆਲਾ, ਆਰਗਨਾਇਜ਼ਿੰਗ ਸਕੱਤਰ ਸ. ਸ਼ਮਸ਼ਰੇ ਸਿੰਘ ਖਾਲਸਾ ਕਾਲਜ ਪਟਿਆਲਾ, ਪ੍ਰਚਾਰ ਸਕੱਤਰ ਸ. ਅਜਾਇਬ ਸਿੰਘ, ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ, ਉਪ ਪ੍ਰਧਾਨ ਵਿਮੇਨ ਵਿੰਗ ਸ਼੍ਰੀਮਤੀ ਨਿਰਮਲ ਕੌਰ, ਗੁਰੂ ਨਾਨਕ ਖਾਲਸਾ ਕਾਲਜ, ਸੰਘ ਢੇਸਿਆਂ, ਸਕੱਤਰ ਵਿਮੇਨ ਵਿੰਗ ਸ਼੍ਰੀਮਤੀ ਸੋਨਿਕਾ ਮੇਹਰਚੰਦ ਟੈਕਨੀਕਲ ਇੰਸਟੀਚਿਉਟ ਜਲੰਧਰ, ਆਡਿਟਰ ਸ਼੍ਰੀ ਅਸ਼ਵਨੀ ਕੁਮਾਰ, ਆਰਿਯਾ ਕਾਲਜ ਲੁਧਿਆਣਾ, ਸ਼੍ਰੀ ਸ਼ਾਮ ਲਾਲ ਹਿੰਦੂ ਕਾਲਜ, ਅੰਮ੍ਰਿਤਸਰ, ਸ਼੍ਰੀ ਸੁਖਵਿੰਦਰ ਸਿੰਘ ਰਾਮਗੜਿਆ ਕਾਲਜ ਫਗਵਾੜਾ, ਕੌਸ਼ਲ ਗਰਗ, ਡੀਏਵੀ ਕਾਲਜ ਮਲੋਟ, ਸ਼੍ਰੀ ਰਾਕੇਸ਼ ਕੁਮਾਰ ਜੀਡੀਡੀਐਸਡੀ ਕਾਲਜ ਹਰਿਆਣਾ ਸਹਿਤ ਹੋਰ ਅਹੁਦੇਦਾਰ ਵੀ ਮੌਜੂਦ ਸਨ।