ਨਾਨ ਟੀਚਿੰਗ ਸਟਾਫ ਯੂੁਨੀਅਨ ਨੇ ਸਰਕਾਰ ਦੇ ਵਿਰੁੱਧ ਦਿੱਤਾ ਧਰਨਾ

  • By admin
  • September 22, 2022
  • 0
ਨਾਨ ਟੀਚਿੰਗ

ਜਲੰਧਰ 22 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਸਟਾਫ ਯੂਨੀਅਨ ਪੰਜਾਬ ਅਤੇ ਚੰਡੀਗੜ ਦੇ ਆਦੇਸ਼ ਨਾਲ ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਨਾਨ ਟੀਚਿੰਗ ਸਟਾਫ ਯੂਨੀਅਨ ਨੇ ਸਰਕਾਦ ਦੇ ਵਿਰੁੱਧ ਮੇਨ ਗੇਟ ਤੇ ਧਰਨਾ ਦਿੱਤਾ। ਪ੍ਰਧਾਨ, ਸ੍ਰੀ ਗੁਰਦੇਵ ਵਿਰਧੀ ਨੇ ਧਰਨੇ ਤੇ ਬੈਠੇ ਕਰਮਚਾਰੀਆਂ ਨੂੰ ਦੱਸਿਆ ਕਿ 6 ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨ ਕਰਨ ਤੇ ਸਰਕਾਰ ਦੁਆਰਾ ਅਪਨਾਈ ਜਾ ਰਹੀ ਟਾਲ-ਮਟੋਲ ਨੀਤੀਆਂ ਦੀ ਘੋਰ ਨਿੰਦਾ ਕੀਤੀ।

ਨਾਨ ਟੀਚਿੰਗ ਸਟਾਫ ਯੂਨੀਅਨ ਦੇ ਮੈਂਬਰਾਂ ਵਿੱਚ ਸ੍ਰੀ ਮਾਤਾ ਫੇਰ ਕੋਰੀ, ਸੈਕਟਰੀ, ਸ੍ਰੀ ਪੰਕਜ ਜਯੋਤੀ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਰਵੀ ਮੈਨੀ, ਸ੍ਰੀ ਮਨੋਹਰ ਲਾਲ, ਸ੍ਰੀ ਰਾਜੀਵ ਭਾਟੀਆ, ਸ੍ਰੀਮਤੀ ਇੰਦੂ ਬਾਲਾ, ਸ੍ਰੀਮਤੀ ਸੀਮਾ ਜੋਸ਼ੀ, ਸ੍ਰੀਮਤੀ ਸੋਨੀਆ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਕਰਮਚੰਦ ਪਾਠਕ, ਸ੍ਰੀ ਕੇਵਲ ਕ੍ਰਿਸ਼ਨ, ਸ੍ਰੀ ਰਾਜੇਸ਼ ਕਨੋਜੀਆ, ਸ੍ਰੀ ਰਾਜੇਂਦਰ ਕੁਮਾਰ, ਸ੍ਰੀ ਦੁੱਧ ਨਾਥ, ਸ੍ਰੀ ਨੰਦ ਲਾਲ, ਸ੍ਰੀ ਬੇਚਨ ਲਾਲ, ਸ੍ਰੀ ਰਾਮ ਲੁਭਾਇਆ, ਸ੍ਰੀ ਹੇਮਰਾਜ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

ਇਸ ਦੌਰਾਨ ਕੰਮਕਾਜ ਪੂਰੀ ਤਰਾਂ ਨਾਲ ਪ੍ਰਭਾਵਿਤ ਹੋਇਆ। ਯੂਨੀਅਨ ਦੀ ਮੁੱਖ ਮੰਗਾਂ ਵਿੱਚ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ 01.12.2011 ਤੋਂ ਸੰਸ਼ੋਧਿਤ ਗ੍ਰੇਡ ਪੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 01.09.2009 ਤੋਂ ਵੱਧੀ ਹੋਈ ਦਰ ਨਾਲ ਹਾਊਸ ਰੈਂਸ ਅਤੇ ਮੈਡੀਕਲ ਭੱਤਾ 350/- ਤੋਂ ਵੱਧਾ ਕੇ 500/- ਦੀ ਨੋਟੀਫਿਕੇਸ਼ਨ ਜਾਰੀ ਕਰਨਾ, ਇਹ ਲਾਭ ਇਹਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਸਟਾਫ ਨੂੰ ਦੇ ਦਿੱਤਾ ਗਿਆ ਹੈ।

ਡੀ.ਏ. ਦੀ ਬਕਾਇਆ ਰਕਮ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਨਾ, 01.01.2017 ਤੋਂ 5% ਦੀ ਅੰਤਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਏਡਿਡ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਦੀ ਖਾਲੀ ਪੋਸਟਾਂ ਭਰਨ ਤੇ ਲਗੀ ਰੋਕ ਹਟਾਈ ਜਾਵੇ। ਸਰਕਾਰੀ ਮੁਲਾਜ਼ਮਾਂ ਦੀ ਤਰਾਂ ਹੀ ਏਡਿਡ ਕਾਲਜਾਂ ਵਿੱਚ ਨਵੇਂ 6 ਪੇ ਕਮਿਸ਼ਨ ਨੂੰ ਲਾਗੂ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

Leave a Reply

Your email address will not be published. Required fields are marked *