2 ਪੰਜਾਬ ਬਟਾਲੀਅਨ ਨੇ ਗਣਤੰਤਰ ਦਿਵਸ ਪਰੇਡ ਵਿੱਚ ਭਾਗ ਲੈਣ ਵਾਲੇ ਐਨ.ਸੀ. ਸੀ. ਕੈਡਿਟਸ ਦਾ ਸਨਮਾਨ ਕੀਤਾ

  • By admin
  • February 9, 2022
  • 0
2 ਪੰਜਾਬ ਬਟਾਲੀਅਨ

ਜਲੰਧਰ 8 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- 2 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਚਾਰ ਕੈਡਿਟਸ ਨੇ 73ਵੇਂ ਗਣਤੰਤਰ ਦਿਵਸ ਪਰੇਡ ਵਿੱਚ ਸ਼ਮੂਲੀਅਤ ਕੀਤੀ।ਬਟਾਲੀਅਨ ਕਮਾਂਡਿੰਗ ਅਫਸਰ ਕਰਨਲ ਪ੍ਰਵੀਨ ਕਾਬਤਿਆਲ ਨੇ ਇਨ੍ਹਾਂ ਕੈਡਿਟਸ ਦਾ ਅੱਜ ਵਾਪਿਸ ਪਰਤਣ ਤੇ ਸੁਆਗਤ ਕੀਤਾ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਕੰਵਲਜੀਤ ਸਿੰਘ, ਡੀ.ਏ.ਵੀ. ਕਾਲਜ, ਜਲੰਧਰ ਤੋਂ ਗੁਰਪ੍ਰੀਤ ਸਿੰਘ ਕੂਨਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਅਸ਼ੀਸ਼ਪਾਲ ਤੇ ਹਰਪ੍ਰੀਤ ਕੌਰ ਦੀ ਚੋਣ ਇਸ ਪਰੇਡ ਵਾਸਤੇ ਹੋਈ ਸੀ।

ਨੈਸ਼ਨਲ ਕੈਡਿਟਸ ਕੋਰ ਦੁਨੀਆਂ ਦੀ ਸਭਤੋਂ ਵੱਡੀ ਨੌਜਵਾਨਾਂ ਦੀ ਸੰਸਥਾਂ ਹੈ।ਭਾਰਤ ਵਿੱਚ ਇਸ ਯੂਥ ਆਰਗੇਨਾਈਜੇਸ਼ਨ ਦੇ 15 ਲੱਖ ਦੇ ਕਰੀਬ ਕੈਡਿਟਸ ਹਨ। ਗਣਤੰਤਰ ਦਿਵਸ ਵਿੱਚ ਭਾਗ ਲੈਣ ਵਾਸਤੇ ਕੈਡਿਟਸ ਨੂੰ ਔਖੀ ਚੋਣ ਪ੍ਰਕ੍ਰਿਆ ਵਿਚੋਂ ਲੰਘਣਾ ਪੈਦਾਂ ਹੈ।ਐਨ.ਸੀ.ਸੀ. ਵਿੱਚ ਇਹ ਇਕ ਬਹੁਤ ਹੀ ਮਾਣਮੱਤੀ ਪ੍ਰਾਪਤੀ ਮੰਨੀ ਜਾਦੀਂ ਹੈ। ਗਣਤੰਤਰ ਦਿਵਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਭਾਰਤੀ ਫੌਜ਼ ਦਾ ਬਿਨਾਂ ਕਿਸੇ ਲਿਖਤੀ ਟੈਸਟ ਦੇਣ ਦੇ ਹਿੱਸਾ ਬਣ ਸਕਦੇ ਹਨ। ਸਿਰਫ ਮੈਡੀਕਲ ਚੈੱਕ ਅਪ ਦੀ ਹੀ ਲੋੜ੍ਹ ਪੈਂਦੀ ਹੈ।

ਇਹ ਸਾਰੇ ਕੈਡਿਟਸ ਇਸ ਸਮੇਂ ਗ੍ਰੈਜ਼ੂਏਸ਼ਨ ਭਾਗ ਦੂਜੇ ਦੇ ਵਿਦਿਆਰਥੀ ਹਨ। ਇਸ ਚੋਣ ਪ੍ਰਕ੍ਰਿਆ ਵਿੱਚ ਸਭਤੋਂ ਪਹਿਲਾਂ ਇੰਨ੍ਹਾਂ ਦੀ ਸਿਲੈਕਸ਼ਨ 2 ਪੰਜਾਬ ਬਟਾਲੀਅਨ ਅਤੇ ਫਿਰ ਗਰੁੱਪ ਹੈਡਕਵਾਟਰਸ, ਜਲੰਧਰ ਵਿੱਚ ਹੋਈ। ਇਸਤੋਂ ਬਾਅਦ ਰੋਪੜ, ਐਨ. ਸੀ. ਸੀ. ਅਕੈਡਮੀ ਵਿੱਚ ਸਿਲੈਕਸ਼ਨ ਹੋਈ ਜਿਥੇ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕੈਡਿਟਸ ਵੀ ਆਏ ਸਨ।

ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਪ੍ਰਵੀਨ ਕਾਬਤਿਆਲ ਨੇ ਕੈਡਿਟਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਉਹ ਬਾਕੀ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਨਗੇ। ਉਨ੍ਹਾਂ ਨੇ ਚਾਰੇ ਕੈਡਿਟਸ ਲਈ ਇਨਾਮ ਰਾਸ਼ੀ ਅਤੇ ਟਰੈਕ ਸੂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਐਨ. ਸੀ. ਸੀ. ਅਫਸਰ ਮੇਜਰ ਗੁਰਮੀਤ ਸਿੰਘ, ਮੇਜਰ ਐਸ. ਕੇ. ਤੁਲੀ, ਲੈਫਟੀਨੈਂਟ ਕਰਨਬੀਰ ਸਿੰਘ, ਸੂਬੇਦਾਰ ਮੇਜਰ ਹਰਭਜਨ ਸਿੰਘ ਅਤੇ ਬਟਾਲੀਅਨ ਦਾ ਹੋਰ ਸਟਾਫ ਹਾਜ਼ਿਰ ਸੀ।

Leave a Reply

Your email address will not be published. Required fields are marked *