
ਜਲੰਧਰ 30 ਮਈ (ਜਸਵਿੰਦਰ ਸਿੰਘ ਆਜ਼ਾਦ)- ਅੱਜ ਮਿਤੀ 30 ਮਈ 2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਬਲਾਕ 2 ਏ ਹੁਸ਼ਿਆਰਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਹੁਕਮ ਅਨੁਸਾਰ ਅਜ਼ਾਦੀ ਦੇ 75 ਸਾਲਾ ਅੰਮ੍ਰਿਤ ਮਹਾਂਉਤਸਵ ਮੁਹਿੰਮ ਤਹਿਤ ਤਹਿਸੀਲ ਪੱਧਰੀ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਵਰਗ ਦੇ ਉਹਨਾਂ ਬੱਚਿਆਂ ਨੇ ਭਾਗ ਲਿਆ ਜੋ ਬਲਾਕ ਪੱਧਰ ਤੇ ਜੇਤੂ ਰਹੇ ਸਨ। ਇਸ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਦੇ ਵਰਗ ਵਿੱਚ ਰੀਤੀ ਜਮਾਤ ਅਠਵੀਂ (ਫਲਾਹੀ), ਗੁਰਜੀਤ ਸਿੰਘ ਜਮਾਤ ਅਠਵੀਂ( ਬਰੋਟੀ), ਅੰਮ੍ਰਿਤ ਜਮਾਤ ਸਤਵੀਂ( ਸੂਸ) ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
9ਵੀਂ ਤੋਂ 12ਵੀਂ ਵਰਗ ਦੀ ਨਿਕਤਾ ਜਮਾਤ ਬਾਹਰਵੀਂ(ਨਾਰੂ ਨੰਗਲ) ਵਿਕਾਸ ਜਮਾਤ ਦਸਵੀਂ(ਨਸਰਾਲਾ) ਜੈਸਮੀਨ ਜਮਾਤ ਦਸਵੀਂ(ਸਾਂਧਰਾ) ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੈਡਮ ਰੀਟਾ, ਰਪਿੰਦਰ ਕੌਰ, ਮੰਜੂ ਅਤੇ ਸਵਿਤਾ ਭਾਟੀਆ ਨੇ ਜਜਮੈਂਟ ਦੀ ਡਿਊਟੀ ਨਿਭਾਈ ਅਤੇ ਅੰਜੂ ਰੱਤੀ ਨੇ ਮੰਚ ਸੰਚਾਲਨ ਕੀਤਾ। ਨਤੀਜੇ ਤੋਂ ਬਾਅਦ ਬਲਾਕ ਨੋਡਲ ਅਫ਼ਸਰ ਸ਼੍ਰੀ ਕਰੁਣ ਸ਼ਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਜੀ ਨੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।