
ਜਲੰਧਰ 6 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਕਲਾਕਾਰਾਂ ਦੇ ਹਮਦਰਦ ਅਤੇ ਸੂਫ਼ੀ ਫ਼ਕੀਰ ਸਾਈਂ ਦਲਬੀਰ ਸ਼ਾਹ ਜੀ ਵੱਲੋ ਪੰਜਾਬ ਨਿਊਜ਼ ਚੈਨਲ ਦੇ ਐੱਮ ਡੀ ਜਸਵਿੰਦਰ ਸਿੰਘ ਆਜ਼ਾਦ, ਇੰਟਰਨੈਸ਼ਨਲ ਗਾਇਕ ਰਮੇਸ਼ ਨੁੱਸੀਵਾਲ, ਗਾਇਕਾ ਰਿਹਾਨਾ ਭੱਟੀ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਓਹਨਾਂ ਦੇ ਦਰਬਾਰ ਤੇ ਨਤਮਸਤਕ ਹੋਣ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਾਈਂ ਦਲਬੀਰ ਸ਼ਾਹ ਨੇ ਕਿਹਾ ਕਿ ਉਹ ਸੰਗੀਤ ਅਤੇ ਸੁਰੀਲੀ ਗਾਇਕੀ ਨੂੰ ਬਹੁਤ ਪਿਆਰ ਸਤਿਕਾਰ ਦੇਂਦੇ ਹਨ। ਸਾਈਂ ਦਲਬੀਰ ਸ਼ਾਹ ਜੀ ਦੇ ਦਰਬਾਰ ਤੇ ਜਸਵਿੰਦਰ ਸਿੰਘ ਆਜ਼ਾਦ, ਗਾਇਕ ਰਮੇਸ਼ ਨੁੱਸੀਵਾਲ, ਗਾਇਕਾ ਰਿਹਾਨਾ ਭੱਟੀ ਅਤੇ ਮਨੋਹਰ ਧਾਰੀਵਾਲ ਵੱਲੋ ਏਨਾ ਮਾਣ ਸਨਮਾਨ ਦੇਣ ਲਈ ਸਾਈਂ ਦਲਬੀਰ ਸ਼ਾਹ ਜੀ ਦਾ ਧੰਨਵਾਦ ਕੀਤਾ ਗਿਆ।