
ਜਲੰਧਰ 13 ਜੂਨ (ਜਸਵਿੰਦਰ ਸਿੰਘ ਆਜ਼ਾਦ)- ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਸੂਫ਼ੀ ਸੰਤ ਨਸੀਬ ਸ਼ਾਹ ਜੀ ਦੀ ਨਿੱਘੀ ਯਾਦ ਵਿੱਚ ਗੱਦੀਨਸ਼ੀਨ ਸਾਹਿਬਜੋਤ ਮਹਾਰਾਜ ਜੀ ਦੀ ਅਗਵਾਹੀ ਵਿੱਚ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਦੀ ਸਮੂਹ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾਂ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦੀ ਉਦਘਾਟਨੀ ਰਸਮ ਮਾਲਿਕ ਸਾਹਿਬਜੋਤ ਮਹਾਰਾਜ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤੀ। ਇਸ ਕੈਂਪ ਵਿੱਚ ਵੈਦ ਬਲਜਿੰਦਰ ਰਾਮ ਦੀ ਟੀਮ ਵੱਲੋਂ ਕਰੀਬ 840 ਮਰੀਜ਼ਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਦਾ ਦੇਸੀ ਆਯੂਰਵੈਦਿਕ ਦਵਾਈਆਂ ਫ੍ਰੀ ਦਿੱਤੀਆਂ।
ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਆਯੂਰਵੈਦਿਕ ਦਵਾਈ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਸਗੋਂ ਫਾਇਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਮਰੀਜ਼ਾਂ ਨੂੰ ਆਯੂਰਵੈਦ ਨਾਲ ਜੁੱੜ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵੈਦ ਬਲਜਿੰਦਰ ਰਾਮ ਦੀ ਟੀਮ ਵਿੱਚ ਵੈਦ ਮਨੀਸ਼ਾਂ ਕੁੰਡਲ, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਵਿੰਦਰ ਕੌਰ, ਵੈਦ ਦਵਿੰਦਰ ਕੁਮਾਰ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ ਉਚੇਚੇ ਤੋਰ ਤੇ ਪੁੱਜੇ।