
ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਗੁਰੂ ਘਰ ਵਿਖੇ ਭਾਰੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ
ਗੁਰੂ ਘਰ ਦੇ ਰਸੀਵਰ ਓਂਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਨੇ ਵਾਲੀਵਾਲ ਅਤੇ ਕਬੱਡੀ ਮੈਂਚਾਂ ਦਾ ਰੀਬਨ ਕੱਟ ਕੇ ਕੀਤਾ ਉਦਘਾਟਨ
ਜਲੰਧਰ 18 ਜੂਨ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਅਥਾਹ ਸ਼ਰਧਾ ਵਾਲਾ ਧਾਰਮਿਕ ਅਸਥਾਨ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਜਲੰਧਰ ਵਿਖੇ 71ਵੇਂ ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਨਾਲ ਹੋਈ। ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਜਿਥੇ ਭਾਰੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਉਥੇ ਗੁਰੂ ਘਰ ਦੇ ਨਵੇਂ ਰਸੀਵਰ-ਕਮ ਨਾਇਬ ਤਹਿਸੀਲਦਾਰ ਹਲਕਾ ਆਦਮਪੁਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਵੀ ਪੁੱਜੇ।
ਜਿਕਰਯੋਗ ਹੈ ਕਿ ਇਹ 71ਵਾਂ ਸਲਾਨਾਂ ਸ਼ਹੀਦੀ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 17 ਤੋਂ 19 ਜੂਨ ਤੱਕ ਬਹੁਤ ਹੀ ਸ਼ਰਧਾਭਾਵ ਨਾਲ ਮਨਾਇਆ ਜਾ ਰਿਹਾ ਹੈ।
ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ
ਜੋੜ ਮੇਲੇ ਦੀ ਅਰੰਭਤਾ ਵਾਲੇ ਦਿਨ ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਭਾਈ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਇਹ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਅਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਅਤੇ 18 ਜੂਨ ਨੂੰ ਦੁਪਿਹਰ 3 ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ 19 ਜੂਨ ਨੂੰ ਗੁਰੂ ਘਰ ਵਿਖੇ ਸਵੇਰੇ 10 ਵਜੇ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਪੰਥ ਪ੍ਰਸਿੱਧ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸਕ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ।
ਅੱਜ 71ਵੇਂ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਨਜ਼ਦੀਕ ਵਾਲੀਵਾਲ ਅਤੇ ਕਬੱਡੀ ਦੇ ਸ਼ੋ ਮੈਂਚਾਂ ਦਾ ਉਦਘਾਟਨ ਗੁਰੂ ਘਰ ਦੇ ਨਵੇਂ ਰਸੀਵਰ-ਕਮ ਨਾਇਬ ਤਹਿਸੀਲਦਾਰ ਹਲਕਾ ਆਦਮਪੁਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਵਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਅਮਿਤ ਜੱਸੀ ਤੱਲਣ, ਸੁਖਜਿੰਦਰ ਸਿੰਘ ਸੁੱਖੀ, ਗੁਰਪ੍ਰੀਤ ਗੋਪੀ ਨੇ ਦਸਿਆ ਕਿ ਇਨ੍ਹਾਂ ਮੈਂਚਾਂ ਵਿੱਚ ਭਾਗ ਲੈਣ ਵਾਸਤੇ ਜਿਥੇ 30 ਟੀਮਾਂ ਪੁੱਜੀਆਂ ਹਨ ਉਤੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਨ ਵਾਸਤੇ ਐਸ.ਪੀ.ਡੀ ਜਲੰਧਰ ਹਰਕਮਲਪ੍ਰੀਤ ਸਿੰਘ ਚਾਹਲ ਅਤੇ ਡੀਐਸਪੀ ਹਲਕਾ ਆਦਮਪੁਰ ਕੈਲਾਸ਼ ਚੰਦਰ ਵੀ ਉਚੇਚੇ ਤੋਰ ਤੇ ਮੈਂਚਾਂ ਵਿੱਚ ਪੁੱਜੇ। ਉਨ੍ਹਾਂ ਦਸਿਆ ਕਿ ਅੱਜ 18 ਜੂਨ ਨੂੰ ਇਨ੍ਹਾਂ ਮੈਂਚਾਂ ਦੇ ਫਾਇਨਲ ਮੁਕਾਬਲੇ ਹੋਣਗੇ।
ਵਾਲੀਵਾਲ ਦੇ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਵਿੱਚ ਰਸੀਵਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ, ਅਮਿਤ ਜੱਸੀ ਤੱਲਣ, ਸੁਖਜਿੰਦਰ ਸਿੰਘ ਸੁੱਖਾ, ਗੁਰਪ੍ਰੀਤ ਗੋਪੀ, ਠੇਕੇਦਾਰ ਬਲਵੀਰ ਸਿੰਘ, ਦੂਜੇ ਪਾਸੇ ਰੀਬਨ ਕੱਟ ਕੇ ਵਾਲੀਵਾਲ ਅਤੇ ਕਬੱਡੀ ਮੈਂਚਾਂ ਦਾ ਉਦਘਾਟਨ ਕਰਦੇ ਰਸੀਵਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਅਤੇ ਹੋਰ ਨੋਜਵਾਨ ਵੀਰ।
I really like it when people come together and share views.
Great website, keep it up!