“ਜਾਗਦੇ ਰਹੋ ਸਭਿਆਚਾਰਕ ਮੰਚ” ਵੱਲੋਂ ਸਲਾਨਾ ਸੂਫੀਆਨਾ ਮੇਲਾ ਆਯੋਜਿਤ

  • By admin
  • August 18, 2022
  • 0
ਸੂਫੀਆਨਾ ਮੇਲਾ

“ਮੇਰੀ ਗੋਂਸ ਪਾਕ ਸਰਕਾਰ ਬੇੜਾ ਪਾਰ ਕਰੋ “…

ਹੁਸ਼ਿਆਰਪੁਰ 18 ਅਗਸਤ (ਤਰਸੇਮ ਦੀਵਾਨਾ)- ਤਾਜਦਾਰਾਂ ਦੇ ਨਾਂ ਵਜ਼ੀਰਾਂ ਦੇ, ਦੀਵੇ ਜਗਦੇ ਸਦਾ ਫਕੀਰਾਂ ਦੇ` ਅਖਾਣ ਮੁਤਾਬਿਕ ‘ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ‘ ਤੇ ਬੱਧਣ ਪਰਿਵਾਰ ਵੱਲੋਂ ‘ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਡੀਆ’ ਦੇ ਸਹਿਯੋਗ ਨਾਲ ਚੇਅਰਮੈਨ ਤਰਸੇਮ ਦੀਵਾਨਾ ਦੀ ਦੇਖ-ਰੇਖ ਹੇਠ ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ `ਸਲਾਨਾ ਸੂਫੀਆਨਾ ਮੇਲਾ`, `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਤੇ ਬਾਬਾ ਬਾਲਕ ਨਾਥ ਜੀ ਦਾ ਉਤਸਵ ਸਥਾਨਿਕ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।

ਇਸ ਸਲਾਨਾ ਸੂਫੀਆਨਾ ਮੇਲੇ ਦੀ ਅਰੰਭਤਾ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਜੀ ਦੇ ਦਰਬਾਰ ਵਿੱਚ ਚਿਰਾਗ ਰੌਸ਼ਨ, ਨਿਸ਼ਾਨ ਸਾਹਿਬ ਚਾੜਨ ਅਤੇ ਚਾਦਰ ਪੋਸ਼ੀ ਦੀ ਰਸਮ ਨਾਲ ਹੋਈ। ਇਸ ਮੌਕੇ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਭਾਰੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਨੇ ਸ਼ਿਰਕਤ ਕੀਤੀ।

ਗਾਇਕਾ ਰਾਣੀ ਰਣਦੀਪ ਨੇ ਆਪਣੀ ਪਰੱਪਕ ਗਾਇਕੀ ਦਾ ਮੁਰੀਦ ਬਣਾ ਲਿਆ

ਮੇਲੇ ਦਾ ਉਦਘਾਟਨ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਿਨੋਦ ਕੌਸ਼ਲ, ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਅਤੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ” ਨੇ ਕੀਤਾ। ਉਸ ਤੋਂ ਉਪਰੰਤ ਮਹੰਤ ਮਨਜੀਤ ਲਾਡੀ ਸਲਵਾੜੇ ਵਾਲਿਆਂ ਨੇ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਬਾਬਾ ਜੀ ਦੀ ਆਰਤੀ ਅਤੇ ਗਣੇਸ਼ ਵੰਦਨਾ ਉਪਰੰਤ “ਮਨਮੋਹਣਿਆਂ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ” ਨਾਲ ਕੀਤਾ। ਇਸ ਮੌਕੇ ਪੰਜਾਬ ਦੀ ਮਕਬੂਲ ਗਾਇਕਾ ਰਾਣੀ ਰਣਦੀਪ ਨੇ “ਮਾਹੀ ਮੇਰਾ ਸਾਂਵਲਾ ਜਿਹਾ ਮੈਨੂੰ ਫੇਰ ਵੀ ਲੱਗਦਾ ਏ ਸੋਹਣਾ”, “ਰਾਂਝੇ ਦੇ ਦਰ ਜਾ ਕੇ ਹੀਰ ਦਿੱਤੀਆਂ ਇਹੋ ਦੁਹਾਈਆਂ ਨੇ”,”ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਆਂ” ਗਾ ਕੇ ਦਰਸ਼ਕਾਂ ਨੂੰ ਆਪਣੀ ਪਰੱਪਕ ਗਾਇਕੀ ਦਾ ਮੁਰੀਦ ਬਣਾ ਲਿਆ।

ਸੂਫੀ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਸੁਰਿੰਦਰਪਾਲ ਪੰਛੀ ਨੇ “ਮੈਂ ਤੇਰੀ ਤੂੰ ਮੇਰਾ, ਛੱਡ ਨਾ ਜਾਵੀਂ ਵੇ”,ਤੇਰੀ ਨੀ ਕਰਾਰਾਂ ਮੈਨੂੰ ਪੱਟਿਆ ਦੱਸ, ਮੈਂ ਕੀ ਪਿਆਰ ਵਿੱਚੋਂ ਖੱਟਿਆ” ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਦੇ ਲਾਡਲੇ ਸ਼ਾਗਿਰਦ ਪ੍ਰਤਾਪ ਰਾਣਾ ਨੇ “ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾ ਹੂ ਦਾ ਅਵਾਜ਼ਾ ਆਵੇ”, “ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ” ਛੱਲਾ ਮੁੜ ਕੇ ਨਹੀਂ ਆਇਆ, ਅਤੇ ਸੱਤਾ ਮੰਢਾਲੀ ਨੇ “ਕਲੈਹਰੀਆ ਮੋਰਾ ਵੇ ਬਾਬੇ ਨਾਲ ਮਿਲਾਦੇ” ਗਾ ਕੇ ਮੇਲੇ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ।

ਸੂਫੀ ਗਾਇਕ ਪਿਓ ਪੁੱਤ ਦੀ ਜੋੜੀ ਤਰਸੇਮ ਦੀਵਾਨਾ ਅਤੇ ਅਜਮੇਰ ਦੀਵਾਨਾ ਨੇ ਆਪਣੀ ਪੁੱਖਤਾ ਗਾਇਕੀ ਨਾਲ ਸ਼ਰੋਤਿਆਂ ਨੂੰ ਮੋਹ ਲਿਆ

ਸੂਫੀ ਗਾਇਕ ਪਿਓ ਪੁੱਤ ਦੀ ਜੋੜੀ ਤਰਸੇਮ ਦੀਵਾਨਾ ਅਤੇ ਅਜਮੇਰ ਦੀਵਾਨਾ ਨੇ “ਅੱਲ੍ਹਾ ਮੰਨੀਏ ਫੱਕਰ ਮੰਨੀਏ ਮੰਨੀਏ ਕਿਤਾਬਾਂ ਚਾਰ”, “ਫੁੱਲਾਂ ਦੀ ਵਰਖਾ ਹੋ ਰਹੀ ਪੌਣਾਹਾਰੀ ਦੇ ਦਰਬਾਰ ‘ਤੇ” ‘ਫਲ਼ ਸੁੱਕੀਆਂ ਵੇਲਾਂ ਨੂੰ ਗੌੰਸ ਪਾਕ ਲਾਵੇ” ਆਪਣੀ ਪੁੱਖਤਾ ਗਾਇਕੀ ਨਾਲ ਸ਼ਰੋਤਿਆਂ ਨੂੰ ਮੋਹ ਲਿਆ। ਮਕਬੂਲ ਸੂਫੀ ਗਾਇਕ ਸੋਮਨਾਥ ਦੀਵਾਨਾ ਨੇ “ਮੇਰੇ ਯਾਰ ਦਾ ਵਿਛੋੜਾ ਕਾਹਤੋਂ ਪਾਇਆ”,”ਤੂੰ ਵੀ ਤਾਂ ਰੱਬਾ ਯਾਰ ਰੱਖਿਆ”, ਉੱਭਰਦੇ ਗਾਇਕ ਵਿੰਕਲ ਫਾਜ਼ਿਲਕਾ ਨੇ “ਅਮੀਰੀ ਗ਼ਰੀਬੀ ਦੋਵੇਂ ਸਕੀਆਂ ਭੈਣਾਂ ਨੇ ਕੋਈ ਪਤਾ ਨਹੀਂ ਕਿਹੜੀ ਕਦੋਂ ਪੇਕੇ ਆ ਜਾਵੇ” ਨਾਲ ਹਾਜ਼ਰੀ ਲਗਵਾਈ।

ਇਸ ਮੌਕੇ ਸੂਫੀ ਫਕੀਰਾਂ ਅਤੇ ਸੰਤ ਲੋਕਾਂ ਵਿੱਚ ਸਰਵ ਸਾਈਂ ਸੋਢੀ ਸ਼ਾਹ ਮਹਿਮੋਵਾਲ, ਸਾਂਈਂ ਬਗੀਚੇ ਸ਼ਾਹ ਭੁਲੱਥ, ਸਾਈਂ ਵੈਦ ਜੀ ਚੱਗਰਾਂ ਵਾਲੇ, ਸਾਈਂ ਸਰਵਣ ਸ਼ਾਹ ਚੌਹਾਲ ਵਾਲੇ, ਸਾਂਈਂ ਤਾਰੀ ਸ਼ਾਹ ਗੱਦੀ ਨਸ਼ੀਨ ਅਮਰੂਦਾਂ ਵਾਲੀ ਸਰਕਾਰ, ਅਮਰਜੀਤ ਜੰਡੂ ਸਿੰਘਾ, ਅਸ਼ੋਕ ਕੁਮਾਰ ਕਪੂਰ ਪਿੰਡ, ਬਲਵੀਰ ਕਰਮ, ਅਸ਼ੋਕ ਭਗਤ ਆਦਿ ਨੇ ਹਾਜ਼ਰੀਆਂ ਭਰੀਆਂ।`ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ` ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਆਏ ਸੰਗੀਤ ਪ੍ਰੇਮੀਆਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ।`ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ’ ਵੱਲੋਂ ਵਿਨੋਦ ਕੌਸ਼ਲ ਦੀ ਅਗਵਾਈ ਹੇਠ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ। ਸਾਰਾ ਮੇਲਾ ਪੰਜਾਬ ਨਿਊਜ਼ ਚੈਨਲ ਤੇ ਲਾਈਵ ਚਲਾਇਆ ਗਿਆ।

Leave a Reply

Your email address will not be published. Required fields are marked *