
ਵਿਸ਼ਵ ਬਾਲ ਮਜ਼ਦੂਰੀ ਰੋਕ ਦਿਵਸ ‘ਤੇ ਵਿਸ਼ੇਸ਼
ਆਓ ਇਸ ਵਿਸ਼ਵ ਬਾਲ ਮਜ਼ਦੂਰੀ ਰੋਕੂ ਦਿਵਸ ‘ਤੇ ਪ੍ਰਣ ਕਰੀਏ ਕਿ ਬਾਲ ਮਜ਼ਦੂਰੀ ਵਿਰੁੱਧ ਸਮਾਜ ਵਿੱਚ ਜਾਗਰੂਕਤਾ ਫੈਲਾਈਏ ਅਤੇ ਮਾਸੂਮਾਂ ਦੇ ਬਚਪਨ ਨਾਲ ਖਿਲਵਾੜ ਨਾ ਹੋਣ ਦੇਈਏ – ਸੁਮਿਤ ਜਿੰਦਲ
ਚੰਡੀਗੜ੍ਹ 13 ਜੂਨ (ਜਸਵਿੰਦਰ ਸਿੰਘ ਆਜ਼ਾਦ)- ਦੁਨੀਆ ਭਰ ਵਿੱਚ ਕਰੋੜਾਂ ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਹੋਟਲਾਂ, ਰੈਸਟੋਰੈਂਟਾਂ ਜਾਂ ਘਰਾਂ ਅਤੇ ਫੈਕਟਰੀਆਂ, ਭੱਠਿਆਂ ਅਤੇ ਮਜ਼ਦੂਰੀ ਵਿੱਚ ਕੰਮ ਕਰਵਾਇਆ ਜਾਂਦਾ ਹੈ, ਜੋ ਕਿ ਇੱਕ ਕਾਨੂੰਨੀ ਜੁਰਮ ਹੈ। ਇੰਨਾ ਹੀ ਨਹੀਂ ਇਸ ਕਾਰਨ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਸਹੀ ਪੋਸ਼ਣ ਨਹੀਂ ਮਿਲਦਾ। ਇਸੇ ਲਈ ਹਰ ਸਾਲ 12 ਜੂਨ ਨੂੰ ਵਿਸ਼ਵ ਬਾਲ ਮਜ਼ਦੂਰੀ ਰੋਕੂ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਸਾਰਿਆਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਬਾਲ ਮਜ਼ਦੂਰੀ ਨੂੰ ਰੋਕਿਆ ਜਾ ਸਕੇ।
ਇਸੇ ਕੜੀ ਵਿੱਚ ਸੁਮਿਤ ਜਿੰਦਲ ਅਤੇ ਵਰਕਰਾਂ ਨੇ ਸੈਕਟਰ 75 ਦੇ ਫਿਨਟੇਕ ਸਕੁਏਅਰ ਵਿਖੇ ਆਪਣੇ ਗੁਆਂਢ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਸਟੇਸ਼ਨਰੀ, ਤੋਹਫੇ, ਰੰਗ ਵੀ ਵੰਡੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਚੀ ਪੈਦਾ ਹੋ ਸਕੇ। ਅੱਜ ਦਾ ਸਮਾਗਮ ‘ਵੀ ਆਰ ਯੂਅਰ ਸਮਾਈਲ’ ਮੁਹਿੰਮ ਤਹਿਤ ਕਰਵਾਇਆ ਗਿਆ।
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਨੇ ਇਸ ਨੂੰ ਜਾਗਰੂਕਤਾ ਪੈਦਾ ਕਰਨ ਲਈ 2002 ਵਿੱਚ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਸੰਸਥਾ ਦੇ ਅੰਦਾਜ਼ੇ ਮੁਤਾਬਕ ਦੁਨੀਆਂ ਵਿੱਚ 218 ਮਿਲੀਅਨ ਬਾਲ ਮਜ਼ਦੂਰ ਹਨ। ਜਦਕਿ ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਹ ਅੰਕੜਾ 1 ਕਰੋੜ 26 ਲੱਖ 66 ਹਜ਼ਾਰ 377 ਨੂੰ ਛੂਹ ਜਾਂਦਾ ਹੈ।