ਤਰਸੇਮ ਦੀਵਾਨਾ ਸਿਰ ਸਜਿਆ ਮੁੜ ‘ਬੇਗਮਪੁਰਾ ਟਾਈਗਰ ਫੋਰਸ’ ਦੀ ਚੇਅਰਮੈਨੀ ਦਾ ਤਾਜ

  • By admin
  • September 4, 2022
  • 0
ਤਰਸੇਮ ਦੀਵਾਨਾ

ਬੇਗਮਪੁਰਾ ਟਾਈਗਰ ਫੋਰਸ ਜਬਰ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਰਹੇਗੀ : ਆਗੂ

ਹੁਸ਼ਿਆਰਪੁਰ 4 ਸਤੰਬਰ (ਬਿਊਰੋ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਰਹਿਮਤ ਸਦਕਾ “ਸਰਬੱਤ ਦੇ ਭਲੇ” ਦੇ ਮਿਸ਼ਨ ਨੂੰ ਸਮਰਪਿਤ ਜਥੇਬੰਦੀ ‘ਬੇਗਮਪੁਰਾ ਟਾਈਗਰ ਫੋਰਸ‘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਦੱਬੇ ਕੁਚਲੇ ਲੋਕਾਂ ਤੇ ਹੋ ਰਹੇ ਅੱਤਿਆਚਾਰ ਦੇ ਵਿਰੋਧ ਵਿੱਚ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ਸ਼ੀਲ ਹੈ ਦੀ ਮੁੜ ਚੋਣ ਸਬੰਧੀ ਜਨਰਲ ਬਾਡੀ ਦੀ ਇੱਕ ਵਿਸ਼ੇਸ਼ ਇਕੱਤਰਤਾ ਕਿੱਕਰਾਂ ਦੀ ਬਸੀ ਨੇੜੇ ਸੂਦ ਫਾਰਮ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਵੱਖ ਵੱਖ ਜ਼ਿਲ੍ਹਿਆਂ ਸਰਕਲਾਂ ਤੋਂ ਵੱਡੀ ਪੱਧਰ ਤੇ ਵਰਕਰ ਸ਼ਾਮਲ ਹੋਏ ਤੇ ਇਸ ਸਮੇਂ ਜਸਵਿੰਦਰ ਸਿੰਘ ਜੌਲੀ ਪੰਜਾਬ ਪ੍ਰਧਾਨ ਅੰਬੇਡਕਰ ਸੈਨਾ ਯੂਨਾਈਟਿਡ , ਜਥੇਦਾਰ ਬਾਬਾ ਲਖਵੀਰ ਸਿੰਘ ਤਰਨਾ ਦਲ ਮਿਸਲ ਸ਼ਹੀਦਾਂ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮਿਤ ਸੁਮਨ ਜਨਰਲ ਸੈਕਟਰੀ ਪੰਜਾਬ ਅੰਬੇਡਕਰ ਸੈਨਾ ਯੂਨਾਈਟਿਡ ਤੇ ਸਾਈਂ ਗੀਤਾ ਸ਼ਾਹ ਕਾਦਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਸਮੇਂ ਸੰਗਤਾਂ ਦੇ ਭਾਰੀ ਇਕੱਠ ਵਿੱਚ ਜਨਰਲ ਬਾਡੀ ਨੇ ਜੈਕਾਰਿਆਂ ਦੀ ਗੂੰਜ ਵਿਚ ਤਰਸੇਮ ਦੀਵਾਨਾ ਨੂੰ ਬੇਗਮਪੁਰਾ ਟਾਈਗਰ ਫੋਰਸ ਦਾ ਮੁੜ ਤੋਂ ਸਰਬਸੰਮਤੀ ਨਾਲ ਕੋਮੀ ਚੇਅਰਮੈਨ ਤੇ ਕ੍ਰਿਸ਼ਨ ਲਾਲ ਬਲੀਏਵਾਲ ਨੂੰ ਕੋਮੀ ਉਪ ਚੇਅਰਮੈਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਸਮੇਂ ਧਰਮਪਾਲ ਸਾਹਨੇਵਾਲ ਨੂੰ ਜਥੇਬੰਦੀ ਦਾ ਕੌਮੀ ਪ੍ਰਧਾਨ ਤੇ ਬੀਰਪਾਲ ਠਰੋਲੀ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।

ਕ੍ਰਿਸ਼ਨ ਲਾਲ ਰਤਨਗਡ਼੍ਹ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਸੰਜੀਵ ਕੁਮਾਰ ਅੱਤੋਵਾਲ ਜਨਰਲ ਸਕੱਤਰ ਪੰਜਾਬ

ਇਸ ਸਮੇਂ ਕ੍ਰਿਸ਼ਨ ਲਾਲ ਰਤਨਗਡ਼੍ਹ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਸੰਜੀਵ ਕੁਮਾਰ ਅੱਤੋਵਾਲ ਜਨਰਲ ਸਕੱਤਰ ਪੰਜਾਬ, ਦਲਵੀਰ ਚੰਦ ਲੁਧਿਆਣਾ ਸਕੱਤਰ ਪੰਜਾਬ, ਡਾ ਸੁਰਿੰਦਰ ਜੱਖੂ ਉਪ ਪ੍ਰਧਾਨ ਪੰਜਾਬ, ਪਰਮਜੀਤ ਮੱਲ ਜ਼ਿਲ੍ਹਾ ਪ੍ਰਧਾਨ ਜਲੰਧਰ, ਬਲਬੀਰ ਸਿੰਘ ਹਲਕਾ ਪ੍ਰਧਾਨ ਮਾਛੀਵਾੜਾ, ਗੁਰਨਾਮ ਸਿੰਘ ਸਲਾਹਕਾਰ ਪੰਜਾਬ, ਹੰਸ ਰਾਜ ਅਸਲਾਮਾਬਾਦ ਪ੍ਰਧਾਨ ਦੋਆਬਾ, ਜਤਿੰਦਰ ਸਿੰਘ ਜੱਸਾ ਨੰਦਨ ਇੰਚਾਰਜ ਦੋਆਬਾ, ਸੁਰਿੰਦਰ ਕੁਮਾਰ ਹੈਪੀ ਜ਼ਿਲ੍ਹਾ ਪ੍ਰਧਾਨ, ਚਰਨਜੀਤ ਡਾਡਾਂ ਜ਼ਿਲ੍ਹਾ ਇੰਚਾਰਜ, ਅਸ਼ੋਕ ਕੁਮਾਰ ਬਸੀ ਕਲਾਂ ਜ਼ਿਲ੍ਹਾ ਉੱਪ ਪ੍ਰਧਾਨ, ਰੇਸ਼ਮ ਬਜਵਾੜਾ ਜ਼ਿਲ੍ਹਾ ਜਨਰਲ ਸਕੱਤਰ, ਮੁਲਖਰਾਜ ਜ਼ਿਲ੍ਹਾ ਸਕੱਤਰ, ਚੰਦਰਪਾਲ ਹੈਪੀ ਸਾਈਂ ਜ਼ਿਲ੍ਹਾ ਮੀਡੀਆ ਇੰਚਾਰਜ, ਨਰੇਸ਼ ਕੁਮਾਰ ਸ਼ਹਿਰੀ ਪ੍ਰਧਾਨ, ਸੁਸ਼ਾਂਤ ਮੰਨਣ ਸ਼ਹਿਰੀ ਮੀਤ ਪ੍ਰਧਾਨ, ਗੁਰਪ੍ਰੀਤਪਾਲ ਗੋਪਾ ਸ਼ਹਿਰੀ ਉੱਪ ਪ੍ਰਧਾਨ, ਸਵਰਨ ਸਿੰਘ ਸ਼ਹਿਰੀ ਇੰਚਾਰਜ, ਬਿਸ਼ਨਪਾਲ ਸ਼ਹਿਰੀ ਸਕੱਤਰ, ਅਸ਼ੋਕ ਕੁਮਾਰ ਚੌਹਾਲ ਸ਼ਹਿਰੀ ਸਕੱਤਰ, ਹਰਵਿੰਦਰ ਡਾਡਾਂ ਬਲਾਕ ਪ੍ਰਧਾਨ, ਮਨਜੀਤ ਡਾਡਾਂ ਵਾਈਸ ਪ੍ਰਧਾਨ, ਅਮਨਦੀਪ ਸਿੰਘ ਬਲਾਕ ਜਨਰਲ ਸਕੱਤਰ, ਮਨੀਸ਼ ਕੁਮਾਰ ਬਲਾਕ ਸਕੱਤਰ, ਰਾਮਜੀ ਲਾਲ ਪਿੰਡ ਡਾਡਾਂ ਪ੍ਰਧਾਨ ਆਦਿ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ।

ਜਥੇਬੰਦੀ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਵਿਸ਼ਵਾਸ ਦਿਵਾਇਆ

ਇਸ ਸਮੇਂ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਜਥੇਬੰਦੀ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਸਮਰਪਿਤ ਹੋ ਕੇ ਸਮਾਜ ਦੇ ਭਲੇ ਲਈ ਡੱਟ ਕੇ ਕੰਮ ਕਰਨਗੇ। ਉਨ੍ਹਾਂ ਇਸ ਸਮੇਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਜਥੇਬੰਦੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਸ ਸਮੇਂ ਪ੍ਰਿੰਸ ਵਾਲੀਆ, ਭਾਈ ਸੁਰਜੀਤ ਸਿੰਘ ਨਿਹੰਗ, ਭਾਈ ਪਰਮਜੀਤ ਸਿੰਘ ਨਿਹੰਗ, ਭਾਈ ਗੁਰਦੀਪ ਸਿੰਘ ਨਿਹੰਗ, ਅਸ਼ਵਨੀ ਸ਼ਰਮਾ, ਜੱਸਾ ਨੰਦਨ, ਭੁਪਿੰਦਰ ਕੁਮਾਰ ਬੱਧਣ , ਨੇਕੂ ਅਜਨੋਹਾ, ਹੈਰੀ ਤੇ ਪ੍ਰਵੇਸ਼ ਆਦਿ ਵੱਡੀ ਪੱਧਰ ਤੇ ਹਾਜ਼ਰ ਸਨ।

Leave a Reply

Your email address will not be published.