ਬੇਗਮਪੁਰਾ ਟਾਈਗਰ ਫੋਰਸ (ਰਜਿ.) ਨਾਲ ਹੁਣ ਤਾਰਾ ਚੰਦ, ਬਿੱਲਾ ਦਿਓਵਾਲ ਵਗੈਰਾ ਦਾ ਨਹੀਂ ਕੋਈ ਸੰਬੰਧ

  • By admin
  • September 10, 2022
  • 0
ਬੇਗਮਪੁਰਾ ਟਾਈਗਰ ਫੋਰਸ

ਅਣ ਅਧਿਕਾਰਤ ਤੌਰ ਤੇ ਫੋਰਸ ਦਾ ਨਾਂ ਵਰਤਣ ਵਾਲਿਆਂ ਦੀ ਹੁਣ ਖੈਰ ਨਹੀਂ-ਚੇਅਰਮੈਨ ਤਰਸੇਮ ਦੀਵਾਨਾ

ਹੁਸ਼ਿਆਰਪੁਰ 9 ਸਤੰਬਰ (ਬਿਊਰੋ)- ਸਮਾਜਿਕ ਤੇ ਰਾਜਨੀਤਕ ਮਾਮਲਿਆਂ ਵਿਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਬੇਗਮਪੁਰਾ ਟਾਈਗਰ ਫੋਰਸ ਦਾ ਅਣਅਧਿਕਾਰਿਤ ਤੌਰ ‘ਤੇ ਨਾਮ ਵਰਤਣ ਅਤੇ ਗੈਰਸੰਵਿਧਾਨਿਕ ਸਰਗਰਮੀਆਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਹੁਣ ਖੈਰ ਨਹੀਂ। ਕਿਉਂਕਿ ਬੇਗਮਪੁਰਾ ਟਾਈਗਰ ਫੋਰਸ ਸੁਸਾਇਟੀਜ਼ ਰਜਿਸਟਰੇਸ਼ਨ ਐਕਟ ‍1860 ਅਧੀਨ ਹੁਣ ਰਜਿਸਟਰਡ ਹੋ ਚੁੱਕੀ ਹੈ ਅਤੇ ਇਸ ਦਾ ਬਕਾਇਦਾ ਰਜਿਸਟਰੇਸ਼ਨ ਨੰਬਰ ਹਾਸਿਲ ਹੋ ਚੁੱਕਾ ਹੈ।

ਇਹ ਵਿਚਾਰ ਬੇਗਮਪੁਰਾ ਟਾਈਗਰ ਫੋਰਸ (ਰਜਿ.) ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਵੀਰਵਾਰ ਨੂੰ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਆਪਣੇ ਆਪ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਦੱਸਦੇ ਬਿੱਲਾ ਦਿਓਵਾਲ ਅਤੇ ਤਾਰਾ ਚੰਦ ਵਗੈਰਾ ਨੂੰ ਹੁਣ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਵਰਤਣ ਦਾ ਕਾਨੂੰਨੀ ਤੌਰ ‘ਤੇ ਕੋਈ ਅਧਿਕਾਰ ਨਹੀੰ ਹੈ ਅਤੇ ਨਾ ਹੀ ਉਕਤ ਲੋਕਾਂ ਦਾ ਫੋਰਸ ਨਾਲ ਕਿਸੇ ਤਰਾਂ ਦਾ ਕੋਈ ਸਬੰਧ ਹੈ।

ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਬੇਗਮਪੁਰਾ ਟਾਈਗਰ ਫੋਰਸ ਦਾ ਅਣ ਅਧਿਕਾਰਿਤ ਤੌਰ ਤੇ ਨਾਮ ਵਰਤ ਕੇ ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਹੁਣ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਮਾਲਿਕ, ਸੰਸਥਾਪਕ, ਸੰਚਾਲਕ ਅਤੇ ਰਚਨਹਾਰ ਕੇਵਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ ਅਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਬੇਗਮਪੁਰਾ ਟਾਈਗਰ ਫੋਰਸ ਦੇ ਸਾਰੇ ਕੰਮ ਹੋ ਰਹੇ ਹਨ।

ਬੇਗਮਪੁਰਾ ਟਾਈਗਰ ਫੋਰਸ ਹਮੇਸ਼ਾਂ ਤੋਂ ਹੀ ਦਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ

ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਹਮੇਸ਼ਾਂ ਤੋਂ ਹੀ ਦਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਬੇਗਮਪੁਰਾ ਟਾਈਗਰ ਫੋਰਸ ਵਿੱਚ ਅਹੁਦੇਦਾਰ ਰਹੇ ਕੁਝ ਲੋਕ ਆਪਣੀਆਂ ਮਨਮਾਨੀਆਂ ਕਰਦੇ ਹੋਏ ਨਿੱਜੀ ਰੰਜਿਸ਼ਾਂ ਕੱਢਣ ਤੇ ਲੱਗੇ ਹੋਏ ਹਨ। ਤਰਸੇਮ ਦੀਵਾਨਾ ਚੇਅਰਮੈਨ ਨੇ ਕਿਹਾ ਕਿ ਜਲਦੀ ਹੀ ਬੇਗਮਪੁਰਾ ਟਾਈਗਰ ਫੋਰਸ ਰਜਿ. ਦਾ ਪੰਜਾਬ ਭਰ ਵਿੱਚ ਵਿਸਥਾਰ ਕੀਤਾ ਜਾਵੇਗਾ ਅਤੇ ਮਿਸ਼ਨਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ।

ਇਸ ਮੌਕੇ ਚੇਅਰਮੈਨ ਤਰਸੇਮ ਦੀਵਾਨਾ ਦੇ ਨਾਲ ਬੇਗਮਪੁਰਾ ਟਾਈਗਰ ਫੋਰਸ ਰਜਿ.ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਹੰਸਰਾਜ ਇਸਲਾਮਾਬਾਦ ਦੋਆਬਾ ਇੰਚਾਰਜ, ਚਰਨਜੀਤ ਡਾਡਾ ਜ਼ਿਲਾ ਇੰਚਾਰਜ, ਸੁਰਿੰਦਰ ਕੁਮਾਰ ਹੈਪੀ ਜ਼ਿਲਾ ਪ੍ਰਧਾਨ, ਜ਼ਿਲਾ ਜਨਰਲ ਸਕੱਤਰ ਰੇਸ਼ਮ ਸਿੰਘ ਬਜਵਾੜਾ, ਸੁਸ਼ਾਂਤ ਮੰਮਣ ਸਨੀਅਰ ਮੀਤ ਪ੍ਰਧਾਨ ਸ਼ਹਿਰੀ, ਅਸ਼ੋਕ ਕੁਮਾਰ ਬੱਸੀ ਜ਼ਿਲਾ ਉੱਪ ਪ੍ਰਧਾਨ ਆਦਿ ਮੌਜੂਦ ਸਨ।

Leave a Reply

Your email address will not be published. Required fields are marked *