ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਧਾਰੀਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਨਵੇਂ ਸਰੂਪ ਬਰਾਜਮਾਨ ਕਰ ਦਿੱਤੇ ਗਏ

  • By admin
  • September 19, 2021
  • 0
ਗੁਰਦੁਆਰਾ

ਹੁਸ਼ਿਆਰਪੁਰ 19 ਸਤੰਬਰ (ਭੁਪਿੰਦਰ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਧਾਰੀਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੈਲਫੇਅਰ ਸੁਸਾਇਟੀ (ਰਜਿ ਧਾਰੀਵਾਲ) ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਗਿਆਨੀ ਸਰੂਪ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਗੁਰੂ ਘਰ ਦੀ ਸੇਵਾ ਤੇ ਨਿੱਤਨੇਮ ਦੀ ਸੇਵਾ ਕਰਦੇ ਹਾਂ ਇਸ ਦੋਰਾਨ ਦੇਖਿਆਂ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਪਵਿੱਤਰ ਸਰੂਪ ਕਾਫੀ ਵਿਰਧ ਹੋ ਚੁੱਕੇ ਸਨ ਉਹਨਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਪਹੁਚਾਉਣ ਅਤੇ ਨਵੇਂ ਪਾਵਨ ਪਵਿੱਤਰ ਸਰੂਪ ਲਿਆਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਅਰਜ਼ੀ ਦਿੱਤੀ ਗਈ।

ਉਹਨਾਂ ਨੇ ਪੜਤਾਲ ਕਰਨ ਵਾਸਤੇ ਅਮਰਜੀਤ ਸਿੰਘ ਜੰਡੀ ਨੂੰ ਪਿੰਡ ਧਾਰੀਵਾਲ ਗੁਰਦੁਆਰਾ ਸਾਹਿਬ ਵਿਖੇ ਭੇਜਿਆ ਉਹਨਾਂ ਨੇ ਸਾਰੀ ਜਾਂਚ ਪੜਤਾਲ ਕਰਕੇ ਅਤੇ ਨਵਾਂ ਸਰੂਪ ਲਿਆਉਣ ਵਾਸਤੇ ਆਪਣੀ ਰਿਪੋਰਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਸੋਪ ਦਿੱਤੀ ਹਰਜਿੰਦਰ ਸਿੰਘ ਧਾਮੀ ਜੀ ਨੇ ਅਰਜ਼ੀ ਤੇ ਦਸਤਖ਼ਤ ਕਰਕੇ ਨਵਾਂ ਸਰੂਪ ਲਿਆਉਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਫਿਰ ਅਸੀਂ ਪੰਜਾ ਸਿੰਘਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਵਿਰਧ ਸਰੂਪ ਗੋਇੰਦਵਾਲ ਸਾਹਿਬ ਵਿਖੇ ਪਹੁਚਾਏ ਅਤੇ ਨਵੇਂ ਸਰੂਪ ਗੁਰੂਦੁਆਰਾ ਬੇਰ ਸਾਹਿਬ ਸੁਲਤਾਨਪੁਰ ਪੁਰ ਲੋਧੀ ਤੋ ਲਿਆ ਕੇ ਗੁਰੂਦੁਆਰਾ ਸਾਹਿਬ ਵਿਖੇ ਬਰਾਜਮਾਨ ਕਰ ਦਿੱਤੇ ਗਏ। ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਨਵੇਂ ਪਾਵਨ ਪਵਿੱਤਰ ਸਰੂਪ ਤੋ ਹੀ ਮਨਾਇਆ ਗਿਆ ਅਤੇ ਸੰਗਤਾਂ ਨੇ ਬਹੁਤ ਖੁਸ਼ੀਆ ਮਨਾਈਆ।

Leave a Reply

Your email address will not be published. Required fields are marked *