ਪਟਿਆਲਾ ਵਿਚ ਮੀਡੀਆ ਐਸੋਸੀਏਸ਼ਨ ਹੋਈ ਮਜ਼ਬੂਤ; ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਅਤੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਹੋਏ ਇੱਕਜੁੱਟ

  • By admin
  • November 27, 2021
  • 0
ਮੀਡੀਆ

ਅਨੁਰਾਗ ਸ਼ਰਮਾ ਦੀ ਪ੍ਰਧਾਨਗੀ ਵਿੱਚ ਅਸ਼ੋਕ ਵਰਮਾ ਬਣੇ ਚੇਅਰਮੈਨ ਅਤੇ ਜਗਦੀਸ਼ ਗੋਇਲ ਮੀਤ ਪ੍ਰਧਾਨ

ਪਟਿਆਲਾ, 27 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਅੱਜ ਭਾਸ਼ਾ ਵਿਭਾਗ ਦੇ ਨੇਡ਼ੇ ਸਥਿਤ ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਦੇ ਦਫਤਰ ਵਿਖੇ ਹੋਈ ਇਕ ਮੀਟਿੰਗ ਵਿੱਚ ਪਟਿਆਲਾ ਦੀਆਂ ਦੋ ਮੀਡੀਆ ਜਥੇਬੰਦੀਆਂ ਆਪਸ ਵਿਚ ਇੱਕਜੁੱਟ ਹੋਈਆਂ। ਇਲੈਕਟ੍ਰਾਨਿਕ ਮੀਡੀਆ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਰਮਾ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਦੋਨਾਂ ਹੀ ਕਲੱਬਾਂ ਦੇ ਆਪਸ ਵਿੱਚ ਮਿਲਣ ‘ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ‘ਤੇ ਅਸ਼ੋਕ ਵਰਮਾ ਜੀ ਨੇ ਕਿਹਾ ਕਿ ਦੋਨੋਂ ਕਲੱਬਾਂ ਦੇ ਮਿਲਣ ਕਾਰਨ ਅੱਜ ਪਟਿਆਲਾ ਦੀ ਮੀਡੀਆ ਨੂੰ ਇਕ ਨਵੀਂ ਤਾਕਤ ਮਿਲੀ ਹੈ। ਅੱਜ ਹੋਈ ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਅਸ਼ੋਕ ਵਰਮਾ ਜੀ ਨੂੰ ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਦਾ ਚੇਅਰਮੈਨ ਵਜੋਂ ਅਤੇ ਜਗਦੀਸ਼ ਗੋਇਲ ਜੀ ਨੂੰ ਵਾਈਸ ਪ੍ਰਧਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੌਜੂਦ ਦੋਹਾਂ ਹੀ ਸੰਗਠਨਾਂ ਦੇ ਇੱਕਜੁੱਟ ਹੋਏ ਪੱਤਰਕਾਰਾਂ ਨੇ ਦੋਨੋਂ ਕਲੱਬਾਂ ਦੇ ਇਕੱਠੇ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਭਵਿੱਖ ਵਿੱਚ ਇਕਜੁੱਟ ਹੋ ਕੇ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਮਿਲ ਕੇ ਕੰਮ ਕਰਨ ਦੇ ਨਾਲ ਨਾਲ ਪੱਤਰਕਾਰੀ ਦੇ ਹੱਕਾਂ ਲਈ ਸੱਚੀ ਅਤੇ ਨੇਕ ਸੋਚ ਨੂੰ ਸਮਾਜ ਵਿੱਚ ਰੱਖਣ ਦਾ ਪ੍ਰਣ ਲਿਆ।

ਇਸ ਮੌਕੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਸਰਪ੍ਰਸਤ ਜਸਵੀਰ ਸਿੰਘ ਸੁਖੀਜਾ, ਪੰਮੀ ਬੇਦੀ, ਜਰਨਲ ਸਕੱਤਰ ਚਰਨਜੀਤ ਕੋਹਲੀ, ਸਕੱਤਰ ਕੁਲਵਿੰਦਰ ਘੁੰਮਣ, ਪੀ. ਆਰ. ਓ ਕਿਰਨ ਵਸ਼ਿਸ਼ਟ, ਖਜ਼ਾਨਚੀ ਬਲਜੀਤ ਬਲੀ, ਤਾਲਮੇਲ ਸਕੱਤਰ ਬਿੰਦਰ ਬਾਤਿਸ਼, ਕਾਰਜਕਾਰਨੀ ਸਕੱਤਰ ਭਰਤ ਭੂਸ਼ਣ, ਸੁਦਰਸ਼ਨ ਮਿੱਤਲ, ਜੀਤੇਸ਼ ਜੋਲੀ, ਪ੍ਰਿੰਸ, ਬਲਜੀਤ ਬੇਦੀ, ਸੰਨੀ, ਪਵਨ ਸਿੰਗਲਾ, ਚਰਨਜੀਤ ਚੰਨੀ, ਅਨਿਲ ਵਰਮਾ, ਇਕਬਾਲ ਸਿੰਘ ਨੌਗਾਂਵਾ, ਰਿੰਕੂ, ਜੋਨਸਨ, ਸੁਰਜੀਤ ਗਰੋਵਰ, ਤਰਨ ਠੁੱਕਰਾਲ ਅਤੇ ਹੋਰ ਪੱਤਰਕਾਰ ਮੌਜੂਦ ਸਨ।

Leave a Reply

Your email address will not be published. Required fields are marked *