ਸਮਾਜ ਸੇਵਿਕਾ ਸਰਬਜੀਤ ਕੌਰ ਧਾਲੀਵਾਲ ਨੇ ਪਿੰਡਾ ਦਾ ਦੌਰਾ ਕਰਕੇ ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣੀਆਂ

  • By admin
  • November 18, 2021
  • 0
ਮਹਿਲਾਵਾਂ

ਫਗਵਾੜਾ 18 ਨਵੰਬਰ (ਹਰੀਸ਼ ਭੰਡਾਰੀ)- ਜਿੱਥੇ ਹਲਕਾ ਵਿਧਾਇਕ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਜ਼ੁਰਗਾਂ, ਨੌਜਵਾਨਾਂ ਅਤੇ ਪਿੰਡਾਂ ਦੇ ਮੋਹਤਬਰਾਂ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਖੁਦ ਜਾ ਕੇ ਮਿਲਦੇ ਰਹਿੰਦੇ ਹਨ , ਉੱਥੇ ਹੀ ਉਨ੍ਹਾਂ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਸਰਬਜੀਤ ਕੌਰ ਧਾਲੀਵਾਲ, ਜ਼ਿਲਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਅਤੇ ਵਾਇਸ ਚੇਅਰਮੈਨ ਰੇਸ਼ਮ ਕੌਰ ਨੇ ਪਿੰਡ ਢੱਕ ਪੰਡੋਰੀ, ਬਿਸ਼ਨਪੁਰ, ਹਰਦਾਸਪੁਰ, ਨਾਨਕ ਨਗਰੀ ਦਾ ਦੌਰਾ ਕਰਕੇ ਪਿੰਡਾਂ ਦੀਆਂ ਮਹਿਲਾਵਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਨਾਂ ਦੀਆ ਸਮੱਸਿਆਵਾ ਜਾਣੀਆ ਅਤੇ ਬਿਨਾਂ ਭੇਦ ਭਾਵ ਤੋਂ ਸਾਰਿਆ ਦਾ ਕੰਮ ਕਰਵਾਇਆ। ਕੁਝ ਇੱਕ ਦਾ ਮੌਕੇ ਤੇ ਹੀ ਹੱਲ ਵੀ ਕਰਵਾਇਆ। ਜਿੱਥੇ ਉਹਨਾਂ ਵੱਲੋਂ ਮਹਿਲਾਵਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਉੱਥੇ ਹੀ ਪਿੰਡ ਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾ ਬਾਰੇ ਵੀ ਵਿਸਥਾਰ ਨਾਲ ਦੱਸਿਆ, ਤਾਂ ਜੋ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਹਰ ਕੋਈ ਪੂਰਾ ਪੂਰਾ ਲਾਭ ਲੈ ਸਕੇ। ਉਨਾਂ ਇਸ ਮੌਕੇ ਹਲਕੇ ਵਿੱਚ ਹਰ ਤਰਾਂ ਦੇ ਵਿਕਾਸ ਦਾ ਭਰੋਸਾ ਵੀ ਦਿਵਾਇਆ!

Leave a Reply

Your email address will not be published. Required fields are marked *