ਸਰਬ ਨੌਜਵਾਨ ਸਭਾ ਨੇ 10 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਸਮੂਹਿਕ ਵਿਆਹ

  • By admin
  • December 1, 2021
  • 0
ਵਿਆਹ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਪੰਜ ਲੱਖ ਰੁਪਏ ਦੇਣ ਦਾ ਐਲਾਨ

ਵਿਧਾਇਕ ਧਾਲੀਵਾਲ ਤੇ ਹੋਰ ਸਿਆਸੀ ਆਗੂ ਵੀ ਪਹੁੰਚੇ

ਫਗਵਾੜਾ 1 ਦਸੰਬਰ (ਹਰੀਸ਼ ਭੰਡਾਰੀ)- ਸਰਬ ਨੋਜਵਾਨ ਸਭਾ ਵਲੋਂ ਪਿਛਲੇ 31 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹਰ ਸਾਲ ਕਰਵਾਏ ਜਾਂਦੇ ਅਨੰਦ ਕਾਰਜਾਂ ਦੀ ਲੜੀ ਵਿਚ ਐਤਵਾਰ ਨੂੰ 10 ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਰੀਤੀ ਰਿਵਾਜ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਵਿਆਹ ਸਮਾਗਮ ਕਰਵਾਏ ਗਏ। ਇਸ ਮੌਕੇ ਲੋੜਵੰਦ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸਖ਼ਸ਼ੀਅਤਾਂ, ਵੱਖੋ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਅਫ਼ਸਰ ਸਾਹਿਬਾਨ ਸ਼ਾਮਲ ਹੋਏ ਅਤੇ ਵਿਆਹੁਤਾ ਜੋੜਿਆਂ ਨੂੰ ਭਰਪੂਰ ਅਸ਼ੀਰਵਾਦ ਦਿੱਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜੱਸੀ ਬੰਗਾ ਵਾਈਸ ਚੇਅਰਮੈਨ ਚੜ੍ਹਦੀ ਕਲਾ ਆਰਗਨਾਈਜੇਸ਼ਨ ਯੂ.ਐਸ.ਏ. ਯੂਨਿਟ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਐਸ.ਈ. ਪਾਵਰਕਾਮ ਲੁਧਿਆਣਾ ਸ੍ਰੀ ਪਵਨ ਕੁਮਾਰ ਬੀਸਲਾ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾ ਦੀ ਧਰਮ ਪਤਨੀ ਤੇ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਰਾਣੀ ਸੋਢੀ ਅਤੇ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਰਵਨ ਸਿੰਘ ਕੁਲਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਕਾਰਜ ਨੂੰ ਪਰਉਪਕਾਰੀ ਕਾਰਜ ਕਿਹਾ। ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਗਰੀਬ, ਬੇਆਸਰੇ ਲੋਕਾਂ ਦੀ ਸਹਾਇਤਾ ਕਰਨ ਲਈ ਸਭਾ ਦੀ ਭਰਪੁਰ ਪ੍ਰਸੰਸਾ ਕੀਤੀ। ਇਸ ਤੋਂ ਇਲਾਵਾ ਏ.ਡੀ.ਸੀ ਜਲੰਧਰ ਅਮਰਜੀਤ ਸਿੰਘ ਬੈਂਸ, ਨਾਇਬ ਤਹਿਸੀਲਦਾਰ ਫਗਵਾੜਾ ਪਵਨ ਕੁਮਾਰ ਸ਼ਰਮਾ, ਡੀ.ਐਸ.ਪੀ. ਲੁਧਿਆਣਾ ਜਸਬੀਰ ਸਿੰਘ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ‘ਚ ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਥਾਨਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਰਜਿੰਦਰ ਸਿੰਘ ਚੰਦੀ, ਬਸਪਾ ਦੇ ਹਰਭਜਨ ਬਲਾਲੋ, ਸਮਾਜ ਸੇਵਕ ਅਨੁਰਾਗ ਮਨਖੰਡ, ਡਾ: ਸੁਖਬੀਰ ਸਲਾਰਪੁਰ ਨੇ ਵੀ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਸ੍ਰੀਮਤੀ ਸੋਮ ਪ੍ਰਕਾਸ਼ ਕੈਂਥ ਨੇ ਜਿੱਥੇ 11 ਹਜ਼ਾਰ ਰੁਪਏ ਸਹਾਇਤਾ ਵਜੋਂ ਸਭਾ ਨੂੰ ਭੇਂਟ ਕੀਤੇ ਉੱਥੇ ਸ੍ਰੀ ਸੋਮ ਪ੍ਰਕਾਸ਼ ਕੈਂਥ ਨੇ ਐਮ.ਪੀ. ਫੰਡ ਵਿਚੋਂ ਪੰਜ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਉਣਾ ਸਭਾ ਦਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਜਿਸ ਲਈ ਉਹ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਇਸ ਸੰਸਥਾ ਨਾਲ ਜੁੜੇ ਹਰ ਵਿਅਕਤੀ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਨ। ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਸਭਾ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਸ ਨਾਲ ਫਗਵਾੜਾ ਦੀ ਚਰਚਾ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਹੁੰਦੀ ਹੈ। ਸਰਵਨ ਸਿੰਘ ਕੁਲਾਰ ਆਸ ਪ੍ਰਗਟਾਈ ਕਿ ਦੋਆਬਾ ਵਿਚ ਸਮਾਜ ਸੇਵਾ ਦੇ ਮਿਸ਼ਨ ਨੂੰ ਕਰੀਬ 31 ਸਾਲ ਤੋਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਦੇ ਉਪਰਾਲੇ ਨੂੰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਜਸਬੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ, ਡੀ.ਐਸ.ਪੀ. ਜਸਬੀਰ ਸਿੰਘ, ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਨਮਾਨ ਤੋਹਫੇ ਵਜੋਂ ਭੇਂਟ ਕੀਤਾ। ਵਿਆਹ ਦੇ ਸਰਟੀਫਿਕੇਟ ਅਲਾਇੰਸ ਇੰਟਰਨੈਸ਼ਨਲ ਦੇ ਜਤਿੰਦਰ ਸਿੰਘ ਕੁੰਦੀ, ਉਦਯੋਗਪਤੀ ਅਸ਼ੋਕ ਸੇਠੀ ਨੇ ਭੇਂਟ ਕੀਤੇ। ਡੋਲੀ ਤੋਰਨ ਦੀ ਰਸਮ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਨੇ ਪੂਰੀ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਮਹਿਮਾਨਾ ਅਤੇ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਲੇਖਕ ਰਵਿੰਦਰ ਚੋਟ ਰਿਟਾ. ਈ.ਟੀ.ਓ., ਹਲਕਾ ਵਿਧਾਇਕ ਦੇ ਸਪੁੱਤਰ ਕਮਲ ਧਾਲੀਵਾਲ ਅਤੇ ਪੀ.ਏ. ਅਮਰਿੰਦਰ ਸਿੰਘ, ਬਲਵਿੰਦਰ ਸਿੰਘ ਪਲਾਹੀ, ਕੁਸ਼ ਖੋਸਲਾ ਭਾਜਪਾ ਆਗੂ, ਮਲਕੀਤ ਚੰਦ ਸਕੱਤਰ ਬੀਡੀਪੀਓ ਆਫ਼ਿਸ, ਸੰਤੋਖ ਸਿੰਘ ਸਕੱਤਰ ਬੀਡੀਪੀਓ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਮੇਅਰ ਅਰੁਣ ਖੋਸਲਾ, ਭਾਰਤੀ ਸ਼ਰਮਾ ਸਾਬਕਾ ਪ੍ਰਧਾਨ ਮਹਿਲਾ ਮੋਰਚਾ, ਡਾ: ਵਿਜੈ ਕੁਮਾਰ ਜਨਰਲ ਸਕੱਤਰ, ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ, ਆਰ.ਐਸ.ਐਸ. ਆਗੂ ਸ਼ਿਵ ਹਾਂਡਾ, ਜਸਵਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਸਰਬਰ ਗੁਲਾਮ ਸੱਬਾ, ਸਾਬਕਾ ਕੌਂਸਲਰ ਤਿ੍ਰਪਤਾ ਸ਼ਰਮਾ, ਡਾ. ਤੁਸ਼ਾਰ ਅੱਗਰਵਾਲ, ਡਾ. ਚਿਮਨ ਅਰੋੜਾ, ਡਾ: ਰੋਹਿਤ ਬੰਗਾ, ਪਰਮਜੀਤ ਬਸਰਾ ਭਲਵਾਨ ਡੇਅਰੀ, ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ, ਸਾਬਕਾ ਸਰਪੰਚ ਬਲਜਿੰਦਰ ਸਿੰਘ ਫ਼ਤਿਹਗੜ੍ਹ, ਪ੍ਰਮੋਦ ਜਲੋਟਾ, ਏ.ਐਸ.ਆਈ. ਰਜਿੰਦਰ ਕੁਮਾਰ, ਸਾਬਕਾ ਪੰਚ ਸ਼ਲਿੰਦਰ ਸਿੰਘ, ਮਲਕੀਅਤ ਸਿੰਘ ਰਘਬੋਤਰਾ, ਲਾਇਨ ਗੁਰਦੀਪ ਸਿੰਘ ਕੰਗ, ਵਰਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਤੁਲੀ, ਉਂਕਾਰ ਜਗਦੇਵ, ਕਾਂਗਰਸੀ ਆਗੂ ਬਲਜੀਤ ਕੌਰ, ਰਮਨ ਨਹਿਰਾ, ਰਣਜੀਤ ਮਲ੍ਹਣ, ਪਰਮਜੀਤ ਰਾਏ, ਰਮੇਸ਼ ਅਰੋੜਾ, ਰਾਜੀਵ ਦੀਕਸ਼ਿਤ, ਨੀਤੂ ਗੁਡਿੰਗ, ਜਗਜੀਤ ਸਿੰਘ ਸੇਠ, ਸਮਾਜ ਸੇਵਕ ਇੰਦਰਜੀਤ ਕਾਲੜਾ, ਅਨੰਤ ਦੀਕਸ਼ਿਤ, ਯਤਿੰਦਰ ਰਾਹੀ, ਅਸ਼ੋਕ ਕੁਲਥਮ ਪ੍ਰਧਾਨ ਕਲਾਥ ਮਰਚੈਂਟ ਐਸੋਸੀਏਸ਼ਨ, ਅਸ਼ਵਨੀ ਸ਼ਰਮਾ ਕਾਂਗਰਸੀ ਆਗੂ, ਸ਼ਸ਼ੀਕਾਂਤ ਪਾਲ ਯੂ.ਐਸ.ਏ., ਗੁਰਜੀਤ ਪਾਲ ਵਾਲੀਆ, ਡਾ. ਕੁਲਦੀਪ ਸਿੰਘ ਖ਼ਜ਼ਾਨਚੀ, ਸੁਰਜੀਤ ਕੁਮਾਰ, ਸ਼ਿਵ ਕੁਮਾਰ, ਆਰ.ਪੀ. ਸ਼ਰਮਾ, ਰਵਿੰਦਰ ਸਿੰਘ ਰਾਏ, ਹੈੱਪੀ ਬਰੋਕਰ, ਪਰਵਿੰਦਰਜੀਤ ਸਿੰਘ, ਮਨਜੀਤ ਵਰਮਾ, ਸੁਰਿੰਦਰ ਬੱਧਨ, ਡਾ. ਨਰੇਸ਼ ਬਿੱਟੂ, ਸਾਹਿਬਜੀਤ ਸਾਬੀ, ਕੁਲਤਾਰ ਬਸਰਾ, ਪਿ੍ਰੰਸ ਸ਼ਰਮਾ, ਚਰਨਪ੍ਰੀਤ ਸਿੰਘ, ਦਵਿੰਦਰ ਜੋਸ਼ੀ, ਸ਼ੀਤਲ ਕੋਹਲੀ, ਹਰਕਮਲ ਬਸਰਾ, ਰਾਜਕੁਮਾਰ ਰਾਜੂ ਭਗਤਪੁਰਾ, ਵਿੱਕੀ ਹਦਿਆਬਾਦ, ਬਿਕਰਮ ਗੁਪਤਾ, ਵਿਤਿਨ ਪੁਰੀ, ਯੁਗਰਾਜ ਸਿੰਘ, ਮਨਦੀਪ ਸਿੰਘ, ਅਨੁਪ ਦੁੱਗਲ, ਨਰਿੰਦਰ ਸੈਣੀ, ਸੋਨੂੰ ਮਹਿਰਾ, ਹਰਵਿੰਦਰ ਸਿੰਘ, ਹੈਪੀ ਬਰੋਕਰਜ਼, ਉਂਕਾਰ ਸ਼ਰਮਾ, ਸਾਕਸ਼ੀ, ਤਿ੍ਰਖਾ, ਮੋਨਿਕਾ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਸਰਬਜੀਤ ਕੌਰ ਸਾਬਕਾ ਕੌਂਸਲਰ, ਜਸਵਿੰਦਰ ਭਗਤਪੁਰਾ, ਡਾ: ਵੀਰ ਸਿੰਘ ਬਸਰਾ, ਹਰਜੀਤ ਸਿੰਘ ਆਸੀ ਯੂ.ਐਸ.ਏ., ਰਾਜਕੁਮਾਰ ਮੱਟੂ, ਰੋਹਿਤ ਪ੍ਰਭਾਕਰ ਆਰ.ਐਸ.ਐਸ., ਰੋਹਿਤ ਗੁਪਤਾ, ਰਾਜਕੁਮਾਰ ਕਨੌਜੀਆ, ਬੀ.ਐਮ.ਪੁਰੀ, ਸੌਰਭ ਰਾਹੀ, ਭੂਸ਼ਣ ਕੁਮਾਰ, ਕੁਲਵੰਤ ਕਾਂਤੀ, ਰਮਨ ਛਾਵੜਾ, ਰਾਜਕੁਮਾਰ ਰਾਜਾ, ਗਿਆਨੀ ਕੁਲਦੀਪ ਸਿੰਘ, ਮੋਹਨ ਸਿੰਘ ਜੀ.ਐਨ.ਏ., ਹਰਨੇਕ ਸਿੰਘ, ਸੰਜੀਵ ਸੇਠ, ਦੀਪਕ ਚੰਦੇਲ, ਸੁਖਦੇਵ ਲਾਡੀ, ਅਸ਼ੋਕ ਸ਼ਰਮਾ, ਸਤਪ੍ਰਕਾਸ਼ ਸੱਗੂ ਆਦਿ ਹਾਜਰ ਸਨ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਲਈ ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਸੈਂਟਰ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Leave a Reply

Your email address will not be published. Required fields are marked *