ਸੰਘਰਸ਼ ਕਰਨ ਵਾਲੇ ਕਦੇ ਨਹੀਂ ਹਾਰਦੇ ਅਤੇ ਹਰਾਉਣ ਵਾਲੇ ਹਮੇਸ਼ਾਂ ਪਰਸ਼ਆਈ ਬਣ ਜਾਂਦੇ ਹਨ-ਕਿਸਾਨ ਆਗੂ

  • By admin
  • September 19, 2021
  • 0
ਸੰਘਰਸ਼

ਹੁਸ਼ਿਆਰਪੁਰ 19 ਸਤੰਬਰ (ਬਿਕਰਮ ਸਿੰਘ ਢਿੱਲੋਂ)- ਸੰਘਰਸ਼ ਕਰਨ ਵਾਲੇ ਕਦੇ ਨਹੀਂ ਹਾਰਦੇ ਸੰਘਰਸ਼ਾਂ ਨੂੰ ਦਬਾਉਣ ਵਾਲੇ ਅਤੀਤ ਦੀ ਪਰਸ਼ਾਈ ਬਣ ਜਾਂਦੇ ਹਨ। ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਨੇ 342 ਵੇ ਦਿਨ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ,ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਜਦ ਸਰਕਾਰਾਂ ਜਾਂ ਸਰਮਾਏਦਾਰ ਲੁਕਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਦੀ ਲੁੱਟ ਦੇ ਮਨਸੂਬੇ ਬਣਾ ਕੇ ਤਸ਼ੱਦਦ ਕਰਦੇ ਹਨ ਤਾਂ ਸੰਘਰਸ਼ ਸ਼ੁਰੂ ਹੁੰਦਾ ਹੈ।

ਜਿਸ ਤਰ੍ਹਾਂ ਬੀਜੇਪੀ ਮੋਦੀ ਦੀ ਜੁੰਡਲੀ ਕਰ ਰਹੀ ਹੈ। ਕੈਪਟਨ ਨੇ ਕਦੀ ਦਬਕੇ ਕਦੀ ਧਮਕੀਆਂ ਕਿਸਾਨਾਂ ਨੂੰ ਦਿਤੀਆਂ। ਪਰ ਆਪਣੀਆਂ ਚਾਲਾਂ ਵਿਚ ਫਸ ਗਏ ਆਖਿਰ ਮੁੱਖ ਮੰਤਰੀ ਸ਼ਿਪ ਜਾਂਦੀ ਰਹੀ। ਸੰਘਰਸ਼ ਕਰਨ ਵਾਲੇ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ। ਕਦੇ ਹਾਰ ਨਹੀਂ ਮੰਨਦੇ। ਜ਼ੁਲਮ ਕਰਨ ਅਤੇ ਕਰਵਾਉਣ ਵਾਲੇ ਅਤੀਤ ਦਾ ਨਕਸ਼ਾ ਬਣ ਜਾਂਦੇ ਹਨ। ਕਿਸਾਨਾਂ ਵੱਲੋਂ ਸੰਘਰਸ਼ ਇਤਿਹਾਸ ਦਾ ਲੰਮਾ ਅਤੇ ਮਿਹਨਤਸ਼ੀਲਤਾ ਅਤੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਰਕਾਰ ਨਾਲ ਵਾਸਤੇ ਵਾਲਾ ਹੈ। ਪਰ ਅਸੀਂ ਜੰਗ ਜਾਰੀ ਰੱਖਾਂਗੇ। ਖੇਤੀ ਵਿਰੋਧੀ ਕਾਨੂੰਨ ਰੱਦ ਕਰਾਵਾਂਗੇ। ਪਰਮਿੰਦਰ ਸਿੰਘ ਪੰਨੂ, ਹਰਪ੍ਰੀਤ ਸਿੰਘ ਲਾਲੀ, ਮਹਿੰਦਰ ਸਿੰਘ, ਰਾਮ ਸਿੰਘ ਧੁੱਗਾ, ਜਗਤ ਸਿੰਘ, ਮਨਜੀਤ ਸਿੰਘ ਖੁਣਖੁਣ, ਰਾਮ ਸਿੰਘ ਚੱਕੋਵਾਲ, ਬਾਬਾ ਦਵਿੰਦਰ ਸਿੰਘ, ਗਗਨਦੀਪ ਸ਼ੇਰਪੁਰ, ਜਸਵੀਰ ਸਿੰਘ, ਚੰਨਣ ਸਿੰਘ, ਕਿਰਪਾਲ ਸਿੰਘ ਕਸਬਾ, ਗੁਰਮੁਖ ਸਿੰਘ, ਗੁਰਬਚਨ ਸਿੰਘ ਸੱਗੀ, ਗੁਰਸਿਮਰਤ ਸਿੰਘ, ਬਿੱਕਰ ਸਿੰਘ, ਹਰਮੇਸ਼ ਲਾਲ, ਮਹਿੰਗਾ ਸਿੰਘ, ਸਤਵੰਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *